Fri. Oct 18th, 2019

ਸਨਬੋਨੀਫਾਚੋ ਵਿਖੇ ਅੰਬੈਸੀ ਪਾਸਪੋਰਟ ਕੈਂਪ 12 ਅਕਤੂਬਰ ਨੂੰ ਲੱਗੇਗਾ

ਸਨਬੋਨੀਫਾਚੋ ਵਿਖੇ ਅੰਬੈਸੀ ਪਾਸਪੋਰਟ ਕੈਂਪ 12 ਅਕਤੂਬਰ ਨੂੰ ਲੱਗੇਗਾ

ਵੈਰੋਨਾ (ਇਟਲੀ) 18 ਸਤੰਬਰ (ਪੱਤਰ ਪ੍ਰੇਰਕ): ਇੰਡੀਅਨ ਕੌਸਲਟ ਜਨਰਲ ਮਿਲਾਨ ਦੁਆਰਾ ਨੌਰਥ ਇਟਲੀ ਚ ਲਗਾਏ ਜਾ ਰਹੇ ਪਾਸਪੋਰਟ ਕੈਂਪਜ ਦੀ ਲੜੀ ਤਹਿਤ ਮਿਤੀ 12 ਅਕਤੂਬਰ ਨੂੰ ਵੈਰੋਨਾ ਨੇੜਲੇ ਸ਼ਹਿਰ ਸਨਬੋਨੀਫਾਚੋ ਵਿਖੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸਨਬੋਨੀਫਾਚੋ ਵਿਖੇ ਇਕ ਰੋਜਾ ਪਾਸਪੋਰਟ ਕੈਂਪ ਲਗਾਇਆ ਜਾਵੇਗਾ।
ਕੈਂਪ ਦੌਰਾਨ ਪਾਸਪੋਰਟ ਨਵਿਆਉਣ ਅਤੇ ਓ ਸੀ ਆਈਜ ਨਾਲ਼ ਸਬੰਧਿਤ ਪ੍ਰਕਿਰਿਆਵਾਂ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਕੈਂਪ ਦੌਰਾਨ ਮਿਲਾਨ ਅੰਬੈਸੀ ਦੇ ਕੌਸਲਰ ਜਨਰਲ ਸ਼੍ਰੀ ਬਿਸਨੋਈ ਜਾਰਜ ਅਤੇ ਕੌਸਲਰ ਸ਼੍ਰੀ ਰਾਜੇਸ਼ ਭਾਟੀਆ ਸਮੇਤ ਬਾਕੀ ਸਟਾਫ ਮੈੰਬਰ ਵਿਸ਼ੇਸ਼ ਤੌਰ ਤੇ ਪਹੁੰਚਣਗੇ। ਪ੍ਰਬੰਧਕਾਂ ਨੇ ਇਟਲੀ ਵਸਦੇ ਸਮੂਹ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਪਾਸਪੋਰਟ ਕੈਂਪ ਦਾ ਲਾਭ ਲੈਣ ਲਈ ਅਪੁਆਇਟਮੈਂਟ ਜਰੂਰ ਲਈ ਜਾਵੇ। ਬਿਨਾਂ ਅਪੁਆਇਟਮੈਂਟ ਤੋਂ ਕਿਸੇ ਦਾ ਕੋਈ ਵੀ ਕੰਮ ਨਹੀ ਹੋਵੇਗਾ।

Leave a Reply

Your email address will not be published. Required fields are marked *

%d bloggers like this: