ਸਦਨ ‘ਚ ਉਛਲੀ ਪੱਗੜੀ, ਅੌਰਤ ਵਿਧਾਇਕਾਂ ਦੀ ਚੁੰਨੀ ਖਿੱਚੀ

ss1

ਸਦਨ ‘ਚ ਉਛਲੀ ਪੱਗੜੀ, ਅੌਰਤ ਵਿਧਾਇਕਾਂ ਦੀ ਚੁੰਨੀ ਖਿੱਚੀ

-ਦੋ ਵਾਰ ਮਾਰਸ਼ਲ ‘ਆਪ’ ਵਿਧਾਇਕਾਂ ਨੂੰ ਖਿੱਚ ਕੇ ਲੈ ਗਏ

-ਅੌਰਤ ਸਮੇਤ ਦੋ ਵਿਧਾਇਕਾਂ ਦੀ ਹਾਲਤ ਵਿਗੜੀ, ਹਸਪਤਾਲ ‘ਚ ਭਰਤੀ

-ਅਕਾਲੀ ਦਲ ਆਇਆ ‘ਆਪ’ ਦੇ ਸਮੱਰਥਨ ‘ਚ

-ਸਪੀਕਰ ਵੱਲੋਂ ਸਾਰੀ ਵਿਰੋਧੀ ਧਿਰ ਦੇ ਵਿਧਾਨ ਸਭਾ ‘ਚ ਦਾਖਲੇ ‘ਤੇ ਰੋਕ

-ਕਾਂਗਰਸ ਨੇ ਪਾਸ ਕੀਤਾ ਨਿੰਦਾ ਪ੍ਰਸਤਾਵ

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਕਾਲੇ ਪੰਨਿਆਂ ‘ਚ ਦਰਜ ਹੋ ਗਿਆ ਹੈ। ਸਦਨ ‘ਚ ਮਾਰਸ਼ਲ ਵੱਲੋਂ ‘ਆਪ’ ਵਿਧਾਇਕਾਂ ਨੂੰ ਇਕ ਨਹੀਂ ਬਲਕਿ ਦੋ-ਵਾਰ ਘਸੀਟ ਕੇ ਸਦਨ ਤੋਂ ਬਾਹਰ ਲਿਜਾਇਆ ਗਿਆ। ਇਸ ਦੌਰਾਨ ਪਿਰਮਲ ਸਿੰਘ ਖ਼ਾਲਸਾ ਦੀ ਪੱਗੜੀ ਉਛਲ ਗਈ ਜਦਕਿ ਅੌਰਤ ਵਿਧਾਇਕਾਂ ਦੀ ਚੁੰਨੀ ਵੀ ਖਿੱਚੀ ਗਈ। ਮਾਰਸ਼ਲ ਅਤੇ ਵਿਧਾਇਕਾਂ ਵਿਚਕਾਰ ਜੰਮ ਕੇ ਧੱਕਾਮੁੱਕੀ ਵੀ ਹੋਈ। ਮਾਰਸ਼ਲ ਕਾਰਵਾਈ ‘ਚ ‘ਆਪ’ ਦੋ ਦੋ ਵਿਧਾਇਕ ਜ਼ਖ਼ਮੀ ਵੀ ਹੋ ਗਏ। ਅੌਰਤ ਵਿਧਾਇਕ ਸਰਬਜੀਤ ਕੌਰ ਮਾਣੂਕੇ ਬੇਹੋਸ਼ ਹੋ ਗਈ ਜਿਨ੍ਹਾਂ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਹੰਗਾਮੇ ਦੀ ਪਿੱਠਭੂਮੀ ਸਵੇਰੇ ਹੀ ਤਿਆਰ ਹੋ ਗਈ ਜਦੋਂ ਮੁਅੱਤਲ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਲੋਕ ਇਨਸਾਫ਼ ਪਾਰਟੀ (ਲੀਪ) ਦੇ ਸਿਮਰਜੀਤ ਸਿੰਘ ਬੈਂਸ ਨੂੰ ਪੁਲਿਸ ਨੇ ਵਿਧਾਨ ਸਭਾ ਇਮਾਰਤ ‘ਚ ਆਉਣ ਤੋਂ ਰੋਕ ਦਿੱਤਾ। ਇਸ ਕਾਰਨ ਪੁਲਿਸ ਅਤੇ ਵਿਧਾਇਕਾਂ ‘ਚ ਧੱਕਾਮੁੱਕੀ ਵੀ ਹੋਈ। ਇਸ ਪਿੱਛੋਂ ਦੋਨੋਂ ਹੀ ਵਿਧਾਇਕ ਧਰਨੇ ‘ਤੇ ਬੈਠ ਗਏ। ਉਕਤ ਦੋਨੋਂ ਹੀ ਵਿਧਾਇਕਾਂ ਨੇ ਬੁੱਧਵਾਰ ਨੂੰ ਰਾਣਾ ਕੇਪੀ ਦੇ ਦਾਮਾਦ ‘ਤੇ ਨਾਜਾਇਜ਼ ਰੇਤ ਖੁਦਾਈ ਦਾ ਦੋਸ਼ ਲਗਾਇਆ ਸੀ।

ਇਸ ਮਾਮਲੇ ਨੂੰ ‘ਆਪ’ ਆਗੂ ਕੰਵਰ ਸਿੰਘ ਸੰਧੂ ਨੇ ਵਿਧਾਨ ਸਭਾ ‘ਚ ਚੁੱਕਿਆ ਤਾਂ ਸਪੀਕਰ ਨੇ ਉਨ੍ਹਾਂ ਨੂੰ ਅਣਸੁਣਿਆ ਕਰ ਦਿੱਤਾ। ‘ਆਪ’ ਆਗੂਆਂ ਨੇ ਵੈੱਲ ‘ਚ ਆ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਵਾਚ ਐਂਡ ਵਾਰਡ ਦੀ ਦੀਵਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਿਸ ‘ਤੇ ਸਪੀਕਰ ਨੇ ‘ਆਪ’ ਅਤੇ ‘ਲੀਪ’ ਦੇ ਵਿਧਾਇਕਾਂ ਨੂੰ ਨੇਮ ਕਰਦੇ ਹੋਏ ਮਾਰਸ਼ਲ ਨੂੰ ਆਦੇਸ਼ ਦਿੱਤਾ ਕਿ ਉਨ੍ਹਾਂ ਨੂੰ ਸਦਨ ਤੋਂ ਬਾਹਰ ਲੈ ਜਾਣ। ਇਸ ਪਿੱਛੋਂ ਸਪੀਕਰ ਨੇ ਸਦਨ 15 ਮਿੰਟ ਲਈ ਮੁਲਤਵੀ ਕਰ ਦਿੱਤਾ। ਇਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਦਨ ‘ਚ ਹੀ ਮੌਜੂਦ ਸਨ।

Share Button

Leave a Reply

Your email address will not be published. Required fields are marked *