ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਸਥਾਪਨਾ ਦਿਵਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਖੰਡ ਪਾਠ ਸਾਹਿਬ ਕਰਵਾਏ ਗਏ ਆਰੰਭ

ਸਥਾਪਨਾ ਦਿਵਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਖੰਡ ਪਾਠ ਸਾਹਿਬ ਕਰਵਾਏ ਗਏ ਆਰੰਭ

ਤਲਵੰਡੀ ਸਾਬੋ, 12 ਦਸੰਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਮਨ੍ਹਾਏ ਜਾ ਰਹੇ ਆਪਣੇ 98ਵੇਂ ਸਥਾਪਨਾ ਦਿਵਸ ਨੂੰ ਲੈ ਕੇ ਸੂਬੇ ਦੇ ਸਮੁੱਚੇ ਵਿਧਾਨ ਸਭਾ ਹਲਕਿਆਂ ਵਿੱਚ ਸ੍ਰੀ ਆਖੰਡ ਪਾਠ ਸਾਹਿਬ ਕਰਵਾਉਣ ਦੇ ਮਿਲੇ ਪ੍ਰੋਗਰਾਮ ਨੂੰ ਦੇਖਦਿਆਂ ਅੱਜ ਹਲਕਾ ਤਲਵੰਡੀ ਸਾਬੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਸਥਾਨਕ ਗੁੁਰਦੁਆਰਾ ਜੰਡਸਰ ਸਾਹਿਬ ਵਿਖੇ ਆਖੰਡ ਪਾਠ ਸਾਹਿਬ ਆਰੰਭ ਕਰਵਾ ਦਿੱਤੇ ਗਏ ਹਨ।
ਅੱਜ ਇਤਿਹਾਸਿਕ ਗੁੁਰਦੁਆਰਾ ਜੰਡਸਰ ਸਾਹਿਬ ਵਿਖੇ ਆਖੰਡ ਪਾਠ ਆਰੰਭ ਕਰਵਾਉਣ ਮੌਕੇ ਵੱਡੀ ਗਿਣਤੀ ਵਿੱਚ ਪੁੱਜੇ ਹਲਕੇ ਦੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਦੱਸਿਆ ਕਿ ਪਾਰਟੀ ਦਾ ਸਥਾਪਨਾ ਦਿਵਸ ਮਨਾਉਣ ਸਬੰਧੀ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਉੱਪਰ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਆਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਹਨ ਜਿਨਾਂ ਦੇ ਭੋਗ 14 ਦਸੰਬਰ ਨੂੰ ਪਾਏ ਜਾਣਗੇ ਤੇ ਭੋਗ ਮੌਕੇ ਹਲਕੇ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਅਕਾਲੀ ਦਲ ਦੇ ਵੱਖ ਵੱਖ ਵਿੰਗਾਂ ਦੇ ਅਹੁਦੇਦਾਰ ਅਤੇ ਵਰਕਰ ਸਥਾਪਨਾ ਦਿਵਸ ਸਮਾਗਮਾਂ ਵਿੱਚ ਸ਼ਮੂਲੀਅਤ ਕਰਨਗੇ ਅਤੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀਕਲਾ ਲਈ ਅਰਦਾਸ ਵੀ ਕੀਤੀ ਜਾਵੇਗੀ। ਉੱਧਰ ਅੱਜ ਆਖੰਡ ਪਾਠ ਸਾਹਿਬ ਦੀ ਆਰੰਭਤਾ ਦੀ ਅਰਦਾਸ ਤਖਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਬਰ ਭਾਈ ਅਮਰੀਕ ਸਿੰਘ ਕੋਟਸ਼ਮੀਰ ਤੋਂ ਇਲਾਵਾ ਸੁਖਬੀਰ ਸਿੰਘ ਚੱਠਾ, ਬਾਬੂ ਸਿੰਘ ਮਾਨ, ਅਵਤਾਰ ਮੈਨੂੰਆਣਾ, ਸੇਵਾ ਸਿੰਘ ਕਮਾਲੂ, ਗੁਰਜੀਤ ਕੋਟਬਖਤੂ, ਮਨਜੀਤ ਸਿੰਘ ਸ਼ਿੰਪੀ ਸਾਬਕਾ ਚੇਅਰਮੈਨ, ਰਾਜਵਿੰਦਰ ਰਾਜੂ ਤੇ ਗੁਰਦੇਵ ਸਿੰਘ ਦੋਵੇਂ ਕੌਂਸਲਰ ਰਾਮਾਂ, ਰਣਜੀਤ ਮਲਕਾਣਾ, ਜਗਤਾਰ ਨੰਗਲਾ, ਰਾਕੇਸ਼ ਚੌਧਰੀ, ਚਿੰਟੂ ਜਿੰਦਲ, ਡੂੰਗਰ ਸੀਂਗੋ, ਅਮਰਜੀਤ ਧਨੋਆ, ਮਨਪ੍ਰੀਤ ਧਾਲੀਵਾਲ ਸ਼ੇਖਪੁਰਾ, ਮੇਜਰ ਸਿੰਘ ਮਿਰਜੇਆਣਾ, ਪਾਲੀ ਗਿੱਲ, ਦਵਿੰਦਰ ਸਰਾਂ ਕੋਟਬਖਤੂ, ਮੰਗੀ ਗਿੱਲ, ਭਿੰਦਾ ਜੱਜਲ, ਗੁਰਪ੍ਰੀਤ ਸਿੰਘ ਸਰਪੰਚ ਜਗਾ ਰਾਮ ਤੀਰਥ, ਜਗਦੀਸ਼ ਸਰਪੰਚ ਕੋਟਬਖਤੂ, ਗੁਰਮੇਲ ਲਾਲੇਆਣਾ, ਸੁਖਦੇਵ ਸਿੰਘ ਫੌਜੀ ਗਿਆਨਾ, ਗੁਰਜੰਟ ਸਿੰਘ ਫੁੱਲੋਖਾਰੀ, ਸਮੁੰਦਾ ਗਿੱਲ ਪ੍ਰਧਾਨ ਕੋ-ਸੁਸਾਇਟੀ, ਜਗਦੀਪ ਗੋਦਾਰਾ, ਤੇਜਾ ਮਲਕਾਣਾ, ਹਰਬੰਸ ਸਿੰਘ ਨਵਾਂ ਪਿੰਡ, ਟਹਿਲ ਲਹਿਰੀ, ਗੁਲਾਬ ਨਸੀਬਪੁਰਾ, ਦ੍ਰੋਪਦੀ ਕੌਰ, ਮੀਠਾ ਸਿੰਘ ਸਾਬਕਾ ਕੌਂਸਲਰ, ਅੰਗਰੇਜ ਜੱਜਲ, ਗੁਰਤੇਜ ਜੋਗੇਵਾਲਾ ਆਦਿ ਆਗੂ ਹਾਜਿਰ ਸਨ।

Leave a Reply

Your email address will not be published. Required fields are marked *

%d bloggers like this: