ਸਥਾਨਕ ਸੀ ਐਚ ਸੀ ਵਿਖੇ ਮੈਡੀਕਲ ਚੈੱਕਅਪ ਕੈਂਪ ਲਗਾਇਆ

ss1

ਸਥਾਨਕ ਸੀ ਐਚ ਸੀ ਵਿਖੇ ਮੈਡੀਕਲ ਚੈੱਕਅਪ ਕੈਂਪ ਲਗਾਇਆ

img-20161011-wa0117ਭਗਤਾ ਭਾਈ ਕਾ 11 ਅਕਤੂਬਰ (ਸਵਰਨ ਸਿੰਘ ਭਗਤਾ)ਸਥਾਨਕ ਸੀ ਐਚ ਸੀ ਵਿਖੇ ਸਿਵਲ ਸਰਜਨ ਬਠਿੰਡਾ ਡਾ ਰਘਬੀਰ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਅਮਰਜੀਤ ਸਿੰਘ ਸਚਦੇਵਾ ਐਮ ਡੀ ਸਕਿਨ ਸਪੈਸ਼ਲਿਸਟ ਜੀ ਦੀ ਯੋਗ ਅਗਵਾਈ ਵਿਚ ਪਰਧਾਨ ਮੰਤਰੀ ਸੁਰਖਿਆਤ ਮਾਤਰਤਵ ਪਰੋਗਰਾਮ ਅਧੀਨ ਸੀ ਐਚ ਸੀ ਭਗਤਾ ਭਾਈ ਕਾ ਵਿਖੇ ਇਕ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿਚ ਇਸ ਸੈਕਟਰ ਅਧੀਨ ਆਉਂਦੇ ਪਿੰਡਾ ਦੀਆ ਗਰਭਵਤੀ ਔਰਤਾ ਦੀ ਜਾਂਚ ਮੁਫਤ ਕੀਤੀ ਗਈ ਅਤੇ ਗਰਭ ਅਵਸਥਾ ਦੌਰਾਨ ਹੋਣ ਵਾਲੇ ਲੋੜੀਂਦੇ ਟੈਸਟ ਮੁਫਤ ਕੀਤੇ ਗਏ ਅਤੇ ਅਇਰਨ ਫੋਲਿਕ ਐਸਿਡ, ਕੈਲਸ਼ੀਅਮ ਦੀਆ ਗੋਲੀਆ ਮੁਫਤ ਵੰਡੀਆ ਗਈਆ। ਇਸ ਕੈਂਪ ਵਿਚ ਗਰਭਵਤੀ ਔਰਤਾ ਦੀ ਜਾਂਚ ਲੇਡੀ ਡਾਕਟਰ ਸਮਨਦੀਪ ਕੌਰ ਮੈਡੀਕਲ ਅਫਸਰ ਸੀ ਐਚ ਸੀ ਭਗਤਾ ਨੇ ਕੀਤੀ ਗਈ ਅਤੇ ਲੈਬਾਰਟਰੀ ਟੈਸਟ ਨੈਬ ਸਿੰਘ ਐਲ ਟੀ ਨੇ ਕੀਤੇ, ਮਰੀਜਾ ਨੂੰ ਮੁਫਤ ਦਵਾਈਆ ਗੁਰਦਰਸ਼ਨ ਜੈਨ ਫਾਰਮਾਸਿਸਟ ਵਲੋ ਵੰਡੀਆ ਗਈਆ ।ਇਸ ਮੌਕੇ ਕੈਪ ਸਬੰਧੀ ਜਾਣਕਾਰੀ ਦਿੰਦੇ ਹੋਏ ਇਸ ਸੰਸਥਾ ਦੇ ਬਲਾਕ ਐਜੂਕੇਟਰ ਜਗਤਾਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿਚ 26 ਗਰਭਵਤੀ ਔਰਤਾ ਦੀ ਜਾਂਚ ਮੁਫਤ ਕੀਤੀ ਗਈ ਅਤੇ ਗਰਭਵਤੀ ਔਰਤਾ ਦੀ ਕਾਉਸਲਿਗ ਐਲ ਐਚ ਵੀ ਨਿਰਮਲਾ ਸਰਮਾ ਵਲੋ ਕੀਤੀ ਗਈ । ਇਸ ਤੋ ਇਲਾਵਾ ਇਸ ਸੀ ਐਚ ਸੀ ਭਗਤਾ ਅਧੀਨ ਆਉਂਦੇ ਪੀ ਐਚ ਸੀ ਭਾਈ ਰੂਪਾ ਅਤੇ ਸੀ ਡੀ ਫੂਲ ਵਿਖੇ ਵੀ ਇਹੋ ਕੈਂਪ ਆਯੋਜਿਤ ਕੀਤੇ ਗਏ, ਇਹਨਾ ਕੈਂਪਾ ਦੀ ਦੇਖ ਰੇਖ ਅਤੇ ਸੁਪਰਵਿਜਨ ਡਾ ਮਮਤਾ ਸਮਿਆਲ ਅਤੇ ਡਾ ਸਾਇਨਾ ਗੋਇਲ ਵਲੋ ਕੀਤੀ ਗਈ ਇਹਨਾ ਕੈਂਪਾ ਵਿੱਚ ਵੀ ਉਕਤ ਸਰਵਿਸਜ਼ ਮੁਫਤ ਦਿੱਤੀਆ ਗਈਆ । ਸੀ ਐਚ ਸੀ ਭਗਤਾ ਵਿਖੇ ਹੋਰਨਾ ਤੋ ਇਲਾਵਾ ਡਾ ਸਤਵਿੰਦਰ ਸਿੰਘ ਫੂਲਕਾ , ਨਰਸਿੰਗ ਸਿਸਟਰ ਸੁਰਿੰਦਰ ਕੌਰ, ਸਤਨਾਮ ਕੌਰ ਕਾਉਸਲਰ ਅਤੇ ਪੰਮੀ ਕੌਰ ਸਟਾਫ ਨਰਸ ਹਾਜਰ ਸਨ।

Share Button

Leave a Reply

Your email address will not be published. Required fields are marked *