ਸਤੌਲ

ss1

ਸਤੌਲ

ਗਰਮੀਆਂ ਦੀ ਛੁੱਟੀਆਂ ਹੋਣ ਪਿੱਛੋਂ ਸਿੰਦਰ ਨੇ ਅਾਪਣੇ ਦੋਵੇਂ ਬੱਚਿਆਂ ਨੂੰ ਕਿਹਾ ਕਿ ਜਿੱਦਣ ਤੁਸੀਂ ਛੁੱਟੀਆਂ ਦਾ ਕੰਮ ਪੂਰਾ ਕਰ ਲਿਆ ੳੁੱਦਣ ਹੀ ਮੈਂ ਥੋਨੂੰ ਨਾਨਕੇ ਘਰ ਭੇਜ ਦੇੳੂਂ । ਇਹ ਸੁਣਦੇ ਹੀ ਬੱਚਿਆਂ ਦੇ ਚਿਹਰੇ ਫੁੱਲਾਂ ਵਾਂਗ ਖਿੜ ਗਏ । ੳੁਹਨਾ ਨੂੰ ਚਾਂਈ – ਚਾਂਈ ਸਕੂਲ ਦਾ ਕੰਮ ਕਰਦੇ ਵੇਖ ਕੇ ਸਿੰਦਰ ਦਾ ਪਤੀ ਬੋਲਿਆ,
” ਸਿੰਦਰ ! ਅਾਹ ਅੱਜ ਕਿਵੇਂ ਚੁੱਪ – ਚਾਪ ਕੰਮ ਕਰੀ ਜਾਂਦੇ ਅੈ , ਕੀ ਲਾਲਚ ਦੇ ਤਾ ਅੈਹੋ ਜਾ ਤੈਂ , ਕਮਾਲ ਈ ਹੋਈ ਪਈ ਅੈ ਐਹ ਤਾਂ ”
ਇਹ ਸੁਣ ਕੇ ਸਿੰਦਰ ਅਾਖਣ ਲੱਗੀ , ” ਮਾਮੇ ਪਿੰਡ ਜਾਣਾ , ਤਾਹੀਂਓ ਫੁੱਲੇ ਨੀਂ ਸਮਾੳੁਂਦੇ , ਨਾਲ਼ੇ ਨਾਨਕੇ ਘਰ ਜਾਣ ਦਾ ਕੀਹਨੂੰ ਨੀਂ ਚਾਅ ਹੁੰਦੈ  “
ਛੁੱਟੀਆਂ ਦਾ ਕੰਮ ਮੁਕਾ ਕੇ ਬੱਚੇ ਅਾਪਣੇ ਮਾਮੇ ਨਾਲ਼ ਖ਼ੁਸ਼ੀ-ਖ਼ੁਸ਼ੀ ਨਾਨਕੇ ਚਲੇ ਗਏ ।
ਕੁਝ-ਕੁ ਦਿਨਾਂ ਮਗਰੋਂ ਜਦੋਂ  ਉਹਦੀ ਨਣਦ ਆਪਣੇ ਬੱਚੇ ਲੈ ਕੇ ਪੇਕੇ ਆਈ ਤਾਂ ਸਿੰਦਰ ਮੱਥੇ ਤਿਉੜੀ ਪਾ ਕੇ ਬੋਲੀ ,
” ਅਾਹੀਓ  ਤਾਂ ਦੋ ਦਿਨ ਆਰਾਮ ਕਰਨ ਦੇ ਸੀ , ਹੁਣ ਅੌਹ ਅਾ ਗਈ ਐ ਸਤੌਲ  ਲੈ ਕੇ  ”
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205
Share Button

Leave a Reply

Your email address will not be published. Required fields are marked *