ਸਤਿਗੁਰੂ ਦੀ ਕਿਰਪਾ ਨਾਲ ਹੀ ਪ੍ਰਭੂ ਭਗਤੀ ਮਾਰਗ ਦਾ ਸਹੀ ਰਸਤਾ ਮਿਲਦਾ ਹੈ- ਐਸ.ਪੀ. ਦੁੱਗਲ

ss1

ਸਤਿਗੁਰੂ ਦੀ ਕਿਰਪਾ ਨਾਲ ਹੀ ਪ੍ਰਭੂ ਭਗਤੀ ਮਾਰਗ ਦਾ ਸਹੀ ਰਸਤਾ ਮਿਲਦਾ ਹੈ- ਐਸ.ਪੀ. ਦੁੱਗਲ

ਬਠਿੰਡਾ: 30 ਮਈ (ਪਰਵਿੰਦਰਜੀਤ ਸਿੰਘ) ਸੰਤ ਨਿਰੰਕਾਰੀ ਮੰਡਲ ਬਠਿੰਡਾ ਦੇ ਜੋਨਲ ਇਨਚਾਰਜ ਸ੍ਰੀ ਐਸ.ਪੀ.ਦੱਗਲ ਨੇ ਫਰਮਾਇਆ ਕਿ ਨਿਰੰਕਾਰੀ ਮਿਸ਼ਨ ਦੇ ਸਿਧਾਤਾਂ ਅਨੁਸਾਰ ‘‘ਨਰ ਸੇਵਾ ਨਰਾਇਣ ਪੂਜਾ’’, ਇਨਸਾਨ ਦੀ ਸੇਵਾ ਕਰਨ ਨਾਲ ਹੀ ਪ੍ਰਭੂ ਪ੍ਰਮਾਤਮਾ ਦੀ ਪੂਜਾ ਹੁੰਦੀ ਹੈ। ਜੋ ਇਨਸਾਨ, ਇਨਸਾਨ ਨਾਲ ਪਿਆਰ ਕਰਦਾ ਹੈ, ਉਸਦੇ ਪ੍ਰੇਮ ਪਿਆਰ ਨਾਲ ਪ੍ਰਮਾਤਮਾ ਵੀ ਖ਼ੁਸ਼ ਹੁੰਦਾ ਹੈ ਕਿਉਕਿ ਹਰ ਇਨਸਾਨ ਅੰਦਰ ਇਸ ਪ੍ਰਭੂ ਪ੍ਰਮਾਤਮਾ ਦੀ ਜੋਤ ਵਸਦੀ ਹੈ ਜਿਸਨੂੰ ਆਤਮਾ ਕਹਿੰਦੇ ਹਾਂ। ਉਨ੍ਹਾਂ ਦੱਸਿਆ ਕਿ ਪੂਰਨ ਸਤਿਗੁਰੂ ਦੀ ਸ਼ਰਨ ਵਿਚ ਜਾਣ ਨਾਲ ਹੀ ਆਤਮਾ ਦਾ ਮੇਲ ਪ੍ਰਮਾਤਮਾ ਨਾਲ ਹੁੰਦਾ ਹੈ ਅਤੇ ਪ੍ਰਭੂ ਭਗਤੀ ਮਾਰਗ ਦਾ ਸਹੀ ਰਸਤਾ ਮਿਲਦਾ ਹੈ। ਬਾਬਾ ਹਰਦੇਵ ਸਿੰਘ ਜੀ ਨੇ ਵੀ ਮਾਨਵਤਾ ਦੇ ਕਲਿਆਣ ਲਈ ਸੰਸਾਰ ਦੇ ਕੋਨੇ ਕੋਨੇ ਵਿਚ ਜਾ ਕੇ ਨਿਰੰਕਾਰ ਦੇ ਸ਼ਦੇਸ਼ ਨੂੰ ਜਨ ਜਨ ਤੱਕ ਪਹੁੰਚਾਇਆ ਅਤੇ ਹਮੇਸ਼ਾ ਹੀ ਪ੍ਰੇਮਾ ਭਗਤੀ ਦਾ ਮਾਰਗ ਦਰਸ਼ਨ ਕਰਾਏ ਸੀ। ਪਿਆਰ ਦੀ ਦੁਨੀਆਂ ਵਿਚ ਵਿਚਰਨ ਵਾਲੇ ਬਾਬਾ ਹਰਦੇਵ ਸਿੰਘ ਜੀ ਨੇ ਮਾਨਵਤਾ ਦੀ ਖੁਸ਼ਹਾਲੀ ਲਈ ਪ੍ਰੇਮ, ਪਿਆਰ, ਭਾਈਚਾਰਕ ਸਾਂਝ, ਆਪਸੀ ਮਿਲਵਰਤਨ, ਸੇਵਾ, ਸਿਮਰਨ, ਸੰਤਸੰਗ ਤੇ ਨਿਰਵਿਘਣ ਸੰਗਤਾਂ ਕਰਨ ਲਈ ਹਮੇਸ਼ਾ ਹੀ ਸੰਗਤਾਂ ਨੂੰ ਪ੍ਰੇਰਤ ਕਰਦੇ ਰਹਿੰਦੇ ਸਨ। ਸ੍ਰੀ ਦੁੱਗਲ ਨੇ ਦੱਸਿਆ ਕਿ ਸਾਨੂੰ ਬਾਬਾ ਜੀ ਦੇ ਦਿਖਾਏ ਦਿਸ਼ਾ ਨਿਰਦੇਸ਼ਾਂ ’ਤੇ ਅਮਲ ਕਰਦੇ ਹੋਏ ਬਾਬਾ ਜੀ ਦੇ ਰਹਿੰਦੇ ਸੁਪਨਿਆ ਨੂੰ ਸਾਕਾਰ ਕਰਨ ਲਈ ਮਾਨਵ ਸੇਵਾ ਪ੍ਰਤੀ ਹੋਰ ਵਿਸ਼ਾਲਤਾ ਲਿਆਉਂਦੇ ਹੋਏ ਮਿਸ਼ਨ ਨੂੰ ਹੋਰ ਉਚਾਈਆਂ ਵੱਲ ਲੈ ਜਾਣ ਦਾ ਉਪਰਾਲਾ ਕਰੀਏ।
ਸ੍ਰੀ ਐਸ ਪੀ ਦੁੱਗਲ ਨੇ ਅੱਗੇ ਦੱਸਿਆ ਕਿ ਸਮਾਂ ਬੜਾ ਅਨਮੋਲ ਹੈ ਇਸਨੇ ਆਪਣੀ ਰਫ਼ਤਾਰ ਨਾਲ ਚਲਦੇ ਜਾਣਾ ਹੈ। ਹਮੇਸ਼ਾ ਸਮੇ ਦੀ ਕਦਰ ਕਰਦੇ ਹੋਏ ਜੋ ਮਾਨਵ ਜੀਵਨ ਸਾਨੂੰ ਮਿਲਿਆ ਹੈ ਉਸਨੂੰ ਪ੍ਰਭੂ ਭਗਤੀ ਵੱਲ ਲਗਾਉਣ ਦਾ ਯਤਨ ਕਰੀਏ। ਇਹ ਮਨੁੱਖੀ ਜੀਵਨ ਸਾਨੂੰ 84 ਲੱਖ ਜੂਨਾ ਭੁਗਤਣ ਤੋਂ ਬਾਅਦ ਹੀ ਪ੍ਰਾਪਤ ਹੋਇਆ। ਇਨਾਂ ਆਵਾ ਗਵਨਾ ਦੇ ਚੱਕਰਾਂ ਤੋਂ ਛੁਟਕਾਰਾ ਪਾਉਣ ਲਈ ਆਪਣੇ ਮਨ ਨੂੰ ਸੇਵਾ, ਸਿਮਰਨ ਤੇ ਸਤਸੰਗ ਵੱਲ ਜੋੜਣ ਲਈ ਯਤਨ ਕਰੀਏ।
ਇਸ ਅਵਸਰ ਤੇ ਬਾਬਾ ਹਰਦੇਵ ਸਿੰਘ ਜੀ ਦੇ ਇੰਗਲੈਂਡ ਵਿਚ ਕੀਤੇ ਆਖਰੀ ਵਿਚਾਰਾਂ ਦੀ ਸੀ.ਡੀ. ਪ੍ਰੌਜੈਕਟ ਰਾਹੀਂ ਸਕਰੀਨ ਤੇ ਸਮੂਹ ਸੰਗਤਾਂ ਨੂੰ ਵਿਖਾਈ ਗਈ। ਇਸਤੋ ਉਪਰੰਤ ਸਤਗੁਰੂ ਮਾਤਾ ਸਵਿੰਦਰ ਹਰਦੇਵ ਜੀ ਵਲੋਂ ਸਤਗੁਰੂ ਦੀ ਉਪਾਧੀ ਤੋਂ ਬਾਅਦ ਆਪਣੇ ਕੀਤੇ ਪਹਿਲੇ ਵਿਚਾਰ ਵੀ ਸੰਗਤਾਂ ਦਿਖਾਈ ਗਈ। ਸਤਗੁਰੂ ਮਾਤਾ ਜੀ ਨੇ ਆਪਣੇ ਵਿਚਾਰਾਂ ਵਿਚ ਫਰਮਾਇਆ ਕਿ ਜਿਸ ਤਰ੍ਹਾਂ ਬਾਬਾ ਜੀ ਚਾਹੁੰਦੇ ਸਨ ਸਾਨੂੰ ਉਨ੍ਹਾਂ ਦੇ ਸੁਪਨਿਆ ਦਾ ਸਾਕਾਰ ਕਰਨ ਲਈ ਨਿਰਵਿਘਣ ਸੇਵਾ, ਸਿਮਰਨ, ਸਤਸੰਗ ਕਰਦੇ ਹੋਏ, ਮਾਨਵਤਾ ਦੇ ਪ੍ਰੇਮ, ਪਿਆਰ , ਆਦਰ ਸਤਿਕਾਰ ਨੂੰ ਹੋਰ ਮਜਬੂਤ ਕਰਦੇ ਹੋਏ ਮਿਸ਼ਨ ਨੂੰ ਹੋਰ ਉਚਾਈਆ ਵੱਲ ਲੈ ਜਾਣ ਦਾ ਉਪਰਾਲਾ ਕਰੀਏ। ਇਸ ਅਵਸਰ ਤੇ ਰੋਜਗਾਰਡਨ ਦੇ ਪ੍ਰਧਾਨ ਸ੍ਰੀ ਦੇਸ ਰਾਜ, ਕਰਨਲ ਸੁਖਦੇਵ ਮਾਨ, ਸੀਨੀਅਰ ਸਿਟੀਜਨ ਦੇ ਪ੍ਰਧਾਨ ਸ੍ਰੀ ਪਦਮ ਮਹੇਸ਼ਵਰੀ, ਸ੍ਰੀ ਅਸ਼ੋਕ ਕੁਮਾਰ ਵਿਸ਼ੇਸ਼ ਤੌਰ ਪੁੱਜੇ ਅਤੇ ਬਾਬਾ ਜੀ ਵਿਚਾਰਾ ਨੂੰ ਧਿਆਨ ਪੁਰਵਕ ਸੁਣਿਆ।
ਇਸ ਅਵਸਰ ਤੇ ਪ੍ਰਚਾਰਕ ਗਿਆਨੀ ਬੰਤ ਸਿੰਘ, ਕੈਪਟਨ ਗੁਰਬਚਨ ਸਿੰਘ, ਗਿਰਧਾਰੀ ਲਾਲ ਸ਼ਰਮਾ, ਸੇਵਾਦਲ ਦੇ ਸੰਚਾਲਕ ਸ਼ਤੀਸ ਸਹਿਗਲ, ਸਿਖ਼ਸ਼ਕ ਸ੍ਰੀ ਬਲਦੇਵ ਸਿੰਘ, ਿਸ਼ਨ ਕਟਿਆਲ ਆਦਿ ਪ੍ਰਚਾਰਕਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

Share Button

Leave a Reply

Your email address will not be published. Required fields are marked *