ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. May 29th, 2020

ਸਤਲੁਜ ਦਰਿਆ ‘ਚ ਪਲਟੀ ਕਿਸ਼ਤੀ, 3 ਲੋਕਾਂ ਦੀ ਮੌਤ

ਸਤਲੁਜ ਦਰਿਆ ‘ਚ ਪਲਟੀ ਕਿਸ਼ਤੀ, 3 ਲੋਕਾਂ ਦੀ ਮੌਤ

ਫਿਰੋਜ਼ਪੁਰ ਵਿਚ ਸਤਲੁਜ ਦਰਿਆ ਦੇ ਸਾਹਮਣੇ ਪਿੰਡ ਟੇਂਡੀਵਾਲਾ ਦੇ ਰਹਿਣ ਵਾਲੇ ਲੜਕੇ, ਲੜਕੀ ਅਤੇ ਇਕ ਔਰਤ ਦੀ ਸਤਲੁਜ ਦਰਿਆ ‘ਚ ਡੁੱਬਣ ਨਾਲ ਮੌਤ ਹੋ ਗਈ। ਇਸ ਤੋਂ ਪਹਿਲਾਂ ਵੀ ਕਈ ਵਾਰ ਜਾਨੀ ਤੇ ਮਾਲੀ ਹਾਦਸੇ ਵਾਪਰ ਚੁੱਕੇ ਹਨ, ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਇਸ ਤੋਂ ਕੁਝ ਸਬਕ ਲੈਣ ਨੂੰ ਤਿਆਰ ਨਹੀਂ।

ਭਾਵੇਂ ਅੱਜ ਵੀ ਬੇੜੀ ਵਿਚ 8 ਵਿਅਕਤੀ ਸਵਾਰ ਸਨ,ਪ੍ਰੰਤੂ ਬੇੜੀ ਡੁੱਬਣ ਦੀ ਸੂਰਤ ‘ਚ ਇਕ ਲੜਕੇ ਸਣੇ ਦੋ ਲੜਕੀਆਂ ਦੇ ਡੁੱਬਣ ਕਰਕੇ ਤਿੰਨਾਂ ਦੀ ਮੌਤ ਹੋ ਗਈ।

ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾ ਦਰਿਆ ਵਿਚ ਰੁੜੀ ਬੇੜੀ ਸਦਕਾ ਟਰੈਕਟਰ ਤੇ ਕੁਝ ਲੋਕਾਂ ਦੇ ਡੁੱਬਣ ਦੀ ਘਟਨਾ ਵਾਪਰੀ ਸੀ, ਪ੍ਰੰਤੂ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਇੰਤਜਾਮ ਨਾ ਕੀਤੇ ਜਾਣ ਕਰਕੇ ਅੱਜ ਫਿਰ ਦਰਿਆ ਵਿਚ ਡੁੱਬੀ ਬੇੜੀ ਨੇ ਇਕ ਬੱਚੇ ਸਣੇ ਤਿੰਨਾਂ ਨੂੰ ਨਿਗਲ ਲਿਆ। ਜਾਣਕਾਰੀ ਅਨੁਸਾਰ ਇਹ ਲੋਕ ਪਿੰਡ ਚਾਂਦੀਵਾਲਾ ਵਿਚ ਦਰਿਆ ਦੇ ਪਾਰ ਝੋਨੇ ਦੀ ਬੀਜਾਈ ਕਰ ਕੇ ਵਾਪਸ ਘਰ ਜਾ ਰਹੇ ਸਨ।

ਖੇਤੀਬਾੜੀ ਕਰਨ ਗਏ ਪਰਿਵਾਰਕ ਮੈਂਬਰਾਂ ਦੀ ਕਿਸ਼ਤੀ ਪਲਟਣ ਕਰਕੇ ਪਾਣੀ ‘ਚ ਡੁੱਬ ਕੇ ਮਰਨ ਦੀ ਪੁਸ਼ਟੀ ਕਰਦਿਆਂ ਪਿੰਡ ਵਾਸੀਆਂ ਨੇ ਸਪੱਸ਼ਟ ਕੀਤਾ ਕਿ ਅਨੇਕਾਂ ਵਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਆਸਤਦਾਨਾਂ ਨੂੰ ਬੇੜੀ ਦੇਣ ਦੀ ਮੰਗ ਕੀਤੀ ਗਈ ਹੈ, ਪ੍ਰੰਤੂ ਉਨ੍ਹਾਂ ਦੀ ਸਾਰ ਲੈਣਾ ਮੁਨਾਸਿਬ ਸਮਝਿਆ ਨਹੀਂ ਜਾਂਦਾ।

ਲੋਕਾਂ ਨੇ ਕਿਹਾ ਕਿ ਸਰਕਾਰਾਂ ਤੇ ਪ੍ਰਸ਼ਾਸਨ ਤੁਰੰਤ ਨਵੀਂ ਬੇੜੀ ਤੇ ਮਲਾਹ ਦੇਣ ਦੇ ਨਾਲ-ਨਾਲ ਲੋਕਾਂ ਦੀ ਸਹੂਲਤ ਲਈ ਆਰਜੀ ਜਾਂ ਪੱਕਾ ਪੁੱਲ ਬਣਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।

Leave a Reply

Your email address will not be published. Required fields are marked *

%d bloggers like this: