ਸਤਲੁਜ ਦਰਿਆ ‘ਚ ਨਹਾਉਣ ਲੱਗੇ ਮੁਹਾਲੀ ਦੇ 2 ਨੌਜਵਾਨ ਪਾਣੀ ‘ਚ ਰੁੜ੍ਹੇ

ss1

ਸਤਲੁਜ ਦਰਿਆ ‘ਚ ਨਹਾਉਣ ਲੱਗੇ ਮੁਹਾਲੀ ਦੇ 2 ਨੌਜਵਾਨ ਪਾਣੀ ‘ਚ ਰੁੜ੍ਹੇ

ਰੂਪਨਗਰ, 26 ਜੂਨ (ਪ੍ਰਿੰਸ): ਰੂਪਨਗਰ ਸਤਲੁਜ ਦਰਿਆ ਕਿਨਾਰੇ ਘੁੰਮਣ ਆਏ ਮੁਹਾਲੀ ਦੇ 2 ਨੌਜਵਾਨ ਦਰਿਆ ਵਿਚ ਨਹਾਉਣ ਵੇਲੇ ਪਾਣੀ ਵਿਚ ਰੁੜ੍ਹ ਗਏ। ਇਸੇ ਦੌਰਾਨ ਹਾਦਸੇ ‘ਚ ਦੋ ਨੌਜਵਾਨ ਵਾਲ-ਵਾਲ ਬਚ ਗਏ। ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਮੋਹਾਲੀ ਦੇ ਫੇਸ-11 ਦੇ ਵਸਨੀਕ ਚਾਰ ਦੋਸਤ ਮੋਹਾਲੀ ਸ਼ਹਿਰ ਵਿਚ ਘੁੰਮਣ ਤੋਂ ਬਾਅਦ ਰੂਪਨਗਰ ਪਹੁੰਚੇ। ਗਰਮੀ ਤੋਂ ਰਾਹਤ ਪਾਉਣ ਲਈ ਉਨ੍ਹਾਂ ਨੇ ਸਤਲੁਜ ਦਰਿਆ ਵਿਚ ਨਹਾਉਣਾ ਸ਼ੁਰੂ ਕਰ ਦਿੱਤਾ। ਨਹਾਉਂਦੇ ਸਮੇਂ ਰਾਕੇਸ਼ (20) ਤੇ ਅਨਮੋਲ (16) ਪਾਣੀ ਦੇ ਤੇਜ਼ ਵਹਾਅ ਨੂੰ ਸਮਝੇ ਬਿਨਾਂ ਦਰਿਆ ਵਿਚ ਤਰਨ ਲੱਗੇ, ਜਦਕਿ ਉਨ੍ਹਾਂ ਦੇ ਹੋਰ ਦੋਸਤ ਰਾਹੁਲ ਤੇ ਜਤਿੰਦਰ ਦਰਿਆ ਦੇ ਕੰਢੇ ਹੀ ਤਰਨ ਦਾ ਆਨੰਦ ਲੈਂਦੇ ਰਹੇ। ਇਸੇ ਦੌਰਾਨ ਰਾਕੇਸ਼ ਤੇ ਅਨਮੋਲ ਪਾਣੀ ਦੇ ਤੇਜ਼ ਵਹਾਅ ਵਿਚ ਉਲਝ ਗਏ ਤੇ ਬਚਾਅ ਲਈ ਦੋਸਤਾਂ ਨੂੰ ਬੁਲਾਉਣ ਲੱਗੇ। ਇਸ ਤੋਂ ਪਹਿਲਾਂ ਕਿ ਕੰਢੇ ‘ਤੇ ਤਰ ਰਹੇ ਦੋਵੇਂ ਦੋਸਤ ਕੁਝ ਸਮਝਦੇ, ਰਾਕੇਸ਼ ਤੇ ਅਨਮੋਲ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। ਸੂਚਨਾ ਮਿਲਣ ‘ਤੇ ਰੂਪਨਗਰ ਥਾਣਾ ਸਿਟੀ ਦੇ ਇੰਚਾਰਜ ਪਵਨ ਕੁਮਾਰ ਪੁਲਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ ਤੇ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨਾਂ ਦੀ ਭਾਲ ਕੀਤੀ, ਪਰ ਦੇਰ ਸ਼ਾਮ ਤਕ ਦੋਵਾਂ ਨੌਜਵਾਨਾਂ ਦਾ ਕੋਈ ਸੁਰਾਗ ਨਾ ਲੱਗਾ।

Share Button

Leave a Reply

Your email address will not be published. Required fields are marked *