ਸਤਨਾਮ ਨਗਰ ਵਿੱਖੇ ਚਲ ਰਹੀ ਸੈਟਿਮ ਕਰੇਡਿਟ ਕੇਅਰ ਨਾਮਕ ਪ੍ਰਾਈਵੇਟ ਕੰਪਨੀ ਤੋਂ 3 ਅਣਪਛਾਤੇ ਵਿਅਕਤੀਆਂ ਪਿਸਤੋਲ ਦੀ ਨੋਕ ਤੇ 2 ਲੱਖ ਰੁਪਏ ਲੁੱਟ ਕੇ ਲੈ ਗਏ

ਸਤਨਾਮ ਨਗਰ ਵਿੱਖੇ ਚਲ ਰਹੀ ਸੈਟਿਮ ਕਰੇਡਿਟ ਕੇਅਰ ਨਾਮਕ ਪ੍ਰਾਈਵੇਟ ਕੰਪਨੀ ਤੋਂ 3 ਅਣਪਛਾਤੇ ਵਿਅਕਤੀਆਂ ਪਿਸਤੋਲ ਦੀ ਨੋਕ ਤੇ 2 ਲੱਖ ਰੁਪਏ ਲੁੱਟ ਕੇ ਲੈ ਗਏ

ਰਾਜਪੁਰਾ (ਧਰਮਵੀਰ ਨਾਗਪਾਲ) 6 ਜੂਨ ਦਿਨ ਸੋਮਵਾਰ ਨੂੰ ਕਰੀਬ 2 ਵਜੇ ਰਾਜਪੁਰਾ ਦੇ ਏਰੀਆ ਸਤਨਾਮ ਨਗਰ ਵਿੱਖੇ ਚਲ ਰਹੀ ਸੈਟਿਮ ਕਰੈਡਿਟ ਕੇਅਰ ਲਿਮਟਿਡ ਨਾਮਕ ਕੰਪਨੀ ਤੋਂ 3 ਅਣਪਛਾਤੇ ਲੁਟੇਰਿਆ ਵਲੋਂ ਪਿਸਤੋਲ ਦੀ ਨੋਕ ਤੇ ਕਰੀਬ 2 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ। ਇਸ ਲੁੱਟ ਨੂੰ ਲੁਟੇਰਿਆ ਵਲੋਂ ਕੰਪਨੀ ਦੇ ਦਫਤਰ ਪੁੱਜ ਕੇ ਕੰਪਨੀ ਤੋਂ ਲੋਨ ਕਰਾਉਣ ਦੇ ਬਹਾਨੇ ਦਫਤਰ ਦੇ ਅੰਦਰ ਵੱੜ ਕੇ ਅੰਜਾਮ ਦਿਤਾ ਗਿਆ। ਕੰਪਨੀ ਦੇ ਕੈਸ਼ ਹੈੱਡ ਸ਼ੁਭਮ ਦਾ ਕਹਿਣਾ ਹੈ ਕਿ ਕੰਪਨੀ ਮੁਹਲਿਆਂ ਅਤੇ ਪਿੰਡਾ ਵਿੱਚ ਔਰਤਾ ਦੇ ਸਮੂਹ ਬਣਾ ਕੇ ਉਹਨਾਂ ਨੂੰ ਜਰੂਰਤ ਦੇ ਹਿਸਾਬ ਨਾਲ ਲੋਨ ਵੰਡਦੀ ਹੈ ਅਤੇ ਅੱਜ ਵੀ ਰੋਜਾਨਾ ਵਾਂਗ ਦਿੱਤੇ ਗਏ ਲੋਨ ਦੀ ਰਕਮ ਦੀ ਕਿਸਤ ਮੁਲਾਜਮਾ ਵਲੋਂ ਇੱਕਠੀ ਕਰਕੇ ਦਫਤਰ ਲਿਆਂਦੀ ਗਈ ਸੀ ਜੋ ਕਿ ਗਿਣਤੀ ਕਰਨ ਮਗਰੋਂ ਬੈਂਕ ਵਿੱਚ ਜਮਾ ਕਰਵਾਈ ਜਾਣੀ ਸੀ ਪਰ ਅੱਜ ਕਰੀਬ 2 ਵਜੇ ਦੋ ਸਿੱਖ ਅਤੇ 1 ਮੋਨਾ ਵਿਅਕਤੀ ਦਫਤਰ ਪੁਜੇ ਅਤੇ ਲੋਨ ਕਰਾਉਣ ਲਈ ਗਲ ਕਰਨ ਲਗੇ, ਪਰ ਕੁਝ ਸਮਾ ਬਾਅਦ ਉਹਨਾਂ ਵਲੋਂ ਪਿਸਤੋਲ ਦਿਖਾ ਕੇ ਕੈਸ਼ ਦੀ ਮੰਗ ਕੀਤੀ ਜਾਣ ਲਗੀ ਜਿਸ ਤੇ ਗੋਲੀ ਮਾਰਨ ਦੀ ਗੱਲ ਤੇ ਕੰਪਨੀ ਦੇ ਮੁਲਾਜਮ ਵਲੋਂ ਕੈਸ਼ ਉਹਨਾਂ ਦੇ ਸਪੁਰਦ ਕਰ ਦਿਤਾ ਗਿਆ ਅਤੇ ਬਾਅਦ ਵਿੱਚ ਇਸ ਘਟਨਾ ਦੇ ਵਾਪਰਨ ਮਗਰੋਂ 100 ਨੰਬਰ ਤੇ ਕਾਲ ਕਰਕੇ ਸਾਡੇ ਵਲੋਂ ਰਾਜਪੁਰਾ ਪੁਲਿਸ ਨੂੰ ਸੁਚਿਤ ਕੀਤਾ ਗਿਆ। ਪੁਲਿਸ ਵਲੋਂ ਵੀ ਮੌਕਾ ਵਾਰਦਾਤ ਵਾਲੀ ਥਾਂ ਦਾ ਜਾਇਜਾ ਲਿਆ ਗਿਆ ਪਰ ਕੰਪਨੀ ਵਿੱਚ ਨਾ ਤਾਂ ਕੋਈ ਸੀਸੀਟੀਵੀ ਕੈਮਰਾ ਲਗਿਆ ਸੀ ਤੇ ਨਾ ਹੀ ਕੋਈ ਸੁਰਖਿਆ ਗਾਰਡ ਇਹਨਾ ਵਲੋਂ ਰਖਿਆ ਗਿਆ ਸੀ ਸਗੋ ਕੰਪਨੀ ਦਾ ਇਹ ਦਫਤਰ ਸੁਨਸਾਨ ਇਲਾਕੇ ਵਿੱਚ ਖੋਲਿਆ ਹੋਇਆ ਸੀ।
ਇਸ ਸਬੰਧ ਵਿੱਚ ਗਲਬਾਤ ਦੌਰਾਨ ਐਸ ਪੀ ਰਾਜਪੁਰਾ ਸ੍ਰ. ਰਜਿੰਦਰ ਸਿੰਘ ਸੋਹਲ ਨੇ ਦਸਿਆ ਕਿ ਕੰਪਨੀ ਵਲੋਂ ਆਰ ਬੀ ਆਈ ਦੀ ਗਾਈਡ ਲਾਈਨ ਦੇ ਅਧਾਰਿਤ ਕੋਈ ਵੀ ਨਿਯਮ ਨਹੀਂ ਅਪਨਾਇਆ ਗਿਆ ਅਤੇ ਸੁਨਸਾਨ ਇਲਾਕੇ ਵਿੱਚ ਦਫਤਰ ਖੋਲਿਆ ਹੋਇਆ ਹੈ ਜੋ ਲਭਣਾ ਵੀ ਮੁਸ਼ਕਲ ਹੈ। ਉਹਨਾਂ ਕਿਹਾ ਕਿ ਇਸ ਹੋਈ ਵਾਰਦਾਤ ਸਬੰਧੀ ਪੂਰੀ ਪੂਰੀ ਛਾਣਬੀਣ ਕੀਤੀ ਜਾ ਰਹੀ ਹੈ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰ ਲਿਆ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: