ਸਟੋਨ ਕਰੱਸ਼ਰਾਂ ਦੀ ਜਾਂਚ ਦੌਰਾਨ ਇਕ ਕਰੱਸ਼ਰ ਸੀਲ

ਸਟੋਨ ਕਰੱਸ਼ਰਾਂ ਦੀ ਜਾਂਚ ਦੌਰਾਨ ਇਕ ਕਰੱਸ਼ਰ ਸੀਲ
ਕੇਵਲ ਮਨਜੂਰਸ਼ੁਦਾ ਖੱਡਾਂ ਤੋਂ ਹੀ ਖਰੀਦਿਆ ਜਾਵੇ ਕੱਚਾ ਮਾਲ

ਰੂਪਨਗਰ, 8 ਨਵੰਬਰ (ਸੈਣੀ): ਕੇਵਲ ਪ੍ਰਵਾਨਤ ਖੱਡਾਂ ਤੋਂ ਹੀ ਕੱਚਾ ਮਾਲ ਲਿਆ ਜਾਵੇ ਅਤੇ ਸਮੇਂ ਸਿਰ ਆਪਣੀਆਂ ਰਿਟਰਨਾ ਸਮੇਂ ਸਿਰ ਜਮ੍ਹਾਂ ਕਰਵਾਈਆਂ ਜਾਣ। ਇਹ ਹਦਾਇਤ ਸ਼੍ਰੀਮਤੀ ਹਰਜੋਤ ਕੌਰ ਐਸ.ਡੀ.ਐਮ.ਰੂਪਨਗਰ
ਨੇ ਰੂਪਨਗਰ ਸਬ ਡਵੀਜ਼ਨ ਵਿਚ ਸਟੋਨ ਕਰੱਸ਼ਰਾਂ ਦੀ ਚੈਕਿੰਗ ਦੌਰਾਨ ਕਰੱਸ਼ਰ ਮਾਲਕਾਂ ਨੂੰ ਕੀਤੀ।ੳਨਾਂ ਇਹ ਵੀ ਕਿਹਾ ਕਿ ਮਨਜੂਰਸ਼ੁਦਾ ਮਾਈਨਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਸਰਕਾਰ ਵਲੋਂ ਜੋ ਪ੍ਰਵਾਨਤ ਖੱਡਾਂ ਚੱਲ ਪਈਆਂ ਹਨ ਇਸ ਲਈ ਕੇਵਲ ਇੰਨਾਂ ਖੱਡਾਂ ਤੋਂ ਹੀ ਮਾਲ ਲੈਣਾ ਯਕੀਨੀ ਬਣਾਇਆ ਜਾਵੇ।ਉਨ੍ਰਾ ਇਹ ਵੀ ਕਿਹਾ ਕਿ ਭਵਿੱਖ ਵਿਚ ਵੀ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਜਿਹੀਆਂ ਚੈਕਿੰਗਾਂ ਜਾਰੀ ਰਹਿਣਗੀਆਂ ਅਤੇ ਇੰਨਾ ਚੈਕਿੰਗਾਂ ਦੌਰਾਨ ਜੇਕਰ ਕਿਸੇ ਕਰੈਸ਼ਰ ਦੇ ਕਾਗਜ ਪੱਤਰਾਂ ਵਿਚ ਤਰੁਟੀਆਂ ਪਾਈਆਂ ਗਈਆਂ ਤਾਂ ਉਹ ਕਰੈਸ਼ਰ ਸੀਲ ਕਰ ਦਿਤਾ ਜਾਵੇਗਾ।
ਚੈਕਿੰਗ ਉਪਰੰਤ ਉਨਾਂ ਦਸਿਆ ਕਿ ਅੱਜ ਉਨਾਂ ਵਲੋਂ ਰੂਪਨਗਰ ਸਬ ਡਵੀਜ਼ਨ ਦੇ 15 ਕਰੱਸ਼ਰਾਂ ਦੀ ਜਾਂਚ ਕੀਤੀ ਗਈ ਕਿ ਜਿਸ ਦੌਰਾਨ ਇੱਕ ਸਟੋਨ ਕਰੱਸ਼ਰ ਅਮਿਤ ਕੁਮਾਰ ਐਂਡ ਕੰਪਨੀ ਸਟੋਨ ਕਰੱਸ਼ਰ ਨੂੰ ਰਿਟਰਨ ਜਮ੍ਹਾਂ ਨਾ ਕਰਾਉਣ ਕਾਰਨ ਸੀਲ ਕਰ ਦਿਤਾ ਗਿਆ।ਉਨਾਂ ਦਸਿਆ ਕਿ ਇਸ ਦੌਰਾਨ ਸਰਸਾ ਨੰਗਲ, ਮੰਗੂਵਾਲ ਅਤੇ ਦੀਵਾੜੀ ਦੇ 15 ਕਰੱਸ਼ਰ, ਬਿੰਦਰਖ ਦੇ 05 ਜਦਕਿ ਕਕਰਾਲਾ ਦੀ ਪ੍ਰਵਾਨਤ ਖੱਡ ਦੀ ਚੈਕਿੰਗ ਵੀ ਕੀਤੀ ਗਈ।
ਇਸ ਚੈਕਿੰਗ ਦੌਰਾਨ ਸ਼੍ਰੀ ਦੀਪ ਸਿੰਘ ਗਿੱਲ ਫੰਕਸਨਲ ਮੈਨੇਜਰ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: