ਸਟੇਡੀਅਮ ‘ਚ ਹੀ ਸ਼ਹਿਣਾ ਦੇ ਦੁਕਾਨਦਾਰ ਵੇਚ ਸਕਣਗੇ ਪਟਾਕੇ

ss1

ਸਟੇਡੀਅਮ ‘ਚ ਹੀ ਸ਼ਹਿਣਾ ਦੇ ਦੁਕਾਨਦਾਰ ਵੇਚ ਸਕਣਗੇ ਪਟਾਕੇ

vikrant-bansal-3ਭਦੌੜ 17 ਅਕਤੂਬਰ (ਵਿਕਰਾਂਤ ਬਾਂਸਲ) ਕਸਬਾ ਸ਼ਹਿਣਾ ‘ਚ ਦੀਵਾਲੀ ਨੂੰ ਪਟਾਕੇ ਵੇਚਣ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਥਾਂ ਨਿਰਧਾਰਿਤ ਕਰ ਦਿੱਤੀ ਗਈ ਹੈ ਡਿਪਟੀ ਕਮਿਸ਼ਨਰ ਬਰਨਾਲਾ ਭੁਪਿੰਦਰ ਸਿੰਘ ਰਾਏ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਮ ਬਜਾਰਾਂ ‘ਚ ਕਿਸੇ ਕਿਸਮ ਦੀ ਉੱਚੀ ਆਵਾਜ਼ ਵਾਲੇ ਪਟਾਕੇ, ਆਤਿਸ਼ਬਾਜੀ ਅਤੇ ਬੰਬ ਆਦਿ ਸ਼ਾਮਿਲ ਹਨ ਨੂੰ (ਅਣ-ਅਧਿਕਾਰਤ ਤੌਰ ਤੇ) ਬਨਾਉਣ, ਸਟੋਰ ਕਰਨ ਅਤੇ ਖਰੀਦ/ਵੇਚ ਤੇ ਪਾਬੰਦੀ ਲਗਾਈ ਹੈ ਉਨਾਂ ਨੇ ਦੱਸਿਆ ਕਿ ਸਿਰਫ ਸਿਰਫ ਨਿਰਧਾਇਤ ਥਾਵਾਂ ਤੇ ਹੀ ਪਟਾਕਿਆਂ ਦੀ ਵੇਚ/ਖਰੀਦ ਕੀਤੀ ਜਾਵੇਗੀ ਉਨਾਂ ਦੱਸਿਆ ਕਿ ਸ਼ਹਿਣਾ ਵਿਖੇ ਕੈਪਟਨ ਕਰਮ ਸਿੰਘ ਮੱਲੀ ਪਰਮਵੀਰ ਚੱਕਰ ਵਿਜੇਤਾ ਖੇਡ ਸਟੇਡੀਅਮ ਵਿਖੇ ਹੀ ਛੋਟੇ ਪਟਾਕਿਆਂ ਨੂੰ ਵੇਚ/ਖਰੀਦ ਲਈ ਥਾਂ ਨਿਰਧਾਰਿਤ ਕੀਤੀ ਗਈ ਹੈ ਡੀਸੀ ਰਾਏ ਨੇ ਕਿਹਾ ਕਿ ਵਿਦਿਅਕ ਸੰਸਥਾਵਾਂ ਅਤੇ ਹਸਪਤਾਲਾਂ ਦੇ ਨੇੜੇ ਵੀ ਪਟਾਕੇ ਚਲਾਉਣ ਤੇ ਪਾਬੰਦੀ ਲਗਾਈ ਗਈ ਹੈ।

Share Button

Leave a Reply

Your email address will not be published. Required fields are marked *