ਸਟੇਡੀਅਮ ‘ਚ ਹੀ ਭਦੌੜ ਦੇ ਦੁਕਾਨਦਾਰ ਵੇਚ ਸਕਣਗੇ ਪਟਾਕੇ

ss1

ਸਟੇਡੀਅਮ ‘ਚ ਹੀ ਭਦੌੜ ਦੇ ਦੁਕਾਨਦਾਰ ਵੇਚ ਸਕਣਗੇ ਪਟਾਕੇ

vikrant-bansal-2ਭਦੌੜ 15 ਅਕਤੂਬਰ (ਵਿਕਰਾਂਤ ਬਾਂਸਲ) ਸ਼ਹਿਰ ਭਦੌੜ ‘ਚ ਦੀਵਾਲੀ ਨੂੰ ਪਟਾਕੇ ਵੇਚਣ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਥਾਂ ਨਿਰਧਾਰਿਤ ਕਰ ਦਿੱਤੀ ਗਈ ਹੈ ਡਿਪਟੀ ਕਮਿਸ਼ਨਰ ਬਰਨਾਲਾ ਭੁਪਿੰਦਰ ਸਿੰਘ ਰਾਏ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਮ ਬਜਾਰਾਂ ‘ਚ ਕਿਸੇ ਕਿਸਮ ਦੀ ਉੱਚੀ ਆਵਾਜ਼ ਵਾਲੇ ਪਟਾਕੇ, ਆਤਿਸ਼ਬਾਜੀ ਅਤੇ ਬੰਬ ਆਦਿ ਸ਼ਾਮਿਲ ਹਨ ਨੂੰ (ਅਣ-ਅਧਿਕਾਰਤ ਤੌਰ ਤੇ) ਬਨਾਉਣ, ਸਟੋਰ ਕਰਨ ਅਤੇ ਖਰੀਦ/ਵੇਚ ਤੇ ਪਾਬੰਦੀ ਲਗਾਈ ਹੈ ਉਨਾਂ ਨੇ ਦੱਸਿਆ ਕਿ ਸਿਰਫ ਸਿਰਫ ਨਿਰਧਾਇਤ ਥਾਵਾਂ ਤੇ ਹੀ ਪਟਾਕਿਆਂ ਦੀ ਵੇਚ/ਖਰੀਦ ਕੀਤੀ ਜਾਵੇਗੀ ਉਨਾਂ ਦੱਸਿਆ ਕਿ ਭਦੌੜ ਵਿਖੇ ਪਬਲਿਕ ਸਟੇਡੀਅਮ ਵਿਖੇ ਹੀ ਛੋਟੇ ਪਟਾਕਿਆਂ ਨੂੰ ਵੇਚ/ਖਰੀਦ ਲਈ ਥਾਂ ਨਿਰਧਾਰਿਤ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਰਾਏ ਨੇ ਕਿਹਾ ਕਿ ਵਿਦਿਅਕ ਸੰਸਥਾਵਾਂ ਅਤੇ ਹਸਪਤਾਲਾਂ ਦੇ ਨੇੜੇ ਵੀ ਪਟਾਕੇ ਚਲਾਉਣ ਤੇ ਪਾਬੰਦੀ ਲਗਾਈ ਗਈ ਹੈ

Share Button

Leave a Reply

Your email address will not be published. Required fields are marked *