ਸਟੇਟ ਬੈਂਕ ਆਫ਼ ਪਟਿਆਲਾ ਲੁੱਟਣ ਦੀ ਅਸਫ਼ਲ ਕੋਸ਼ਿਸ਼

ss1

ਸਟੇਟ ਬੈਂਕ ਆਫ਼ ਪਟਿਆਲਾ ਲੁੱਟਣ ਦੀ ਅਸਫ਼ਲ ਕੋਸ਼ਿਸ਼
ਗੈਸ ਕਟਰ ਨਾਲ ਤੋੜਿਆ ਸ਼ਟਰ, ਸੇਫ਼ ਤੋੜਨ ਚ ਰਹੇ ਨਾਕਾਮ
ਪੁਲਿਸ ਵੱਲੋਂ ਮਾਮਲਾ ਦਰਜ, ਜਾਂਚ ਆਰੰਭੀ

25-4
ਭਦੌੜ 24 ਮਈ (ਵਿਕਰਾਂਤ ਬਾਂਸਲ) ਚੀਮਾ ਜੋਧਪੁਰ ਬੈਂਕ ਕਾਂਡ ਤੋਂ ਬਾਅਦ ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਕਸਬਾ ਸ਼ਹਿਣਾ ਸਥਿਤ ਸਟੇਟ ਬੈਂਕ ਆਫ਼ ਪਟਿਆਲਾ ਦੀ ਬ੍ਰਾਂਚ ਵਿਚ ਅਣਪਛਾਤੇ ਵਿਅਕਤੀਆਂ ਵਲੋਂ ਬੈਂਕ ਦੇ ਜਿੰਦੇ ਭੰਨ ਕੇ ਤਿਜੋਰੀ (ਸੇਫ਼) ਤੋੜਨ ਦੀ ਅਸਫਲ ਕੋਸ਼ਿਸ਼ ਕਰਨ ਦਾ ਸਮਾਚਾਰ ਮਿਲਿਆ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਸ਼ਹਿਣਾ ਮੇਨ ਬੱਸ ਸਟੈਂਡ ਦੇ ਨਜ਼ਦੀਕ ਲਿੰਕ ਰੋਡ ਤੇ ਪਟਿਆਲਾ ਬੈਂਕ ਦੀ ਬ੍ਰਾਂਚ ਦੀ ਕੰਧ ਟੱਪ ਕੇ ਅੰਦਰਲੇ ਸ਼ਟਰ ਨੂੰ ਗੈਸ ਵੈਲਡਿੰਗ ਕਟਰ ਨਾਲ ਤੋੜ ਕੇ ਬੈਂਕ ਅੰਦਰ ਦਾਖਲ ਹੋਣ ਉਪਰੰਤ ਸੇਫ਼ ਵਾਲੇ ਕਮਰੇ ਨੂੰ ਵੀ ਗੈਸ ਕਟਰ ਨਾਲ ਕੱਟ ਕੇ ਸੇਫ ਤੱਕ ਪਹੁੰਚਣ ਵਿਚ ਸਫਲ ਹੋ ਗਏ, ਪ੍ਰੰਤੂ ਸੇਫ ਤੋੜਨ ਵਿਚ ਅਸਫਲ ਰਹੇ, ਜਿਸ ਕਾਰਨ ਵੱਡੀ ਘਟਨਾ ਤੋਂ ਬਚਾਅ ਰਹਿ ਗਿਆ। ਬੈਂਕ ਅੰਦਰ ਹੋਰ ਕਿਸੇ ਵੀ ਤਰਾਂ ਦੇ ਰਿਕਾਰਡ ਨੂੰ ਨਹੀ ਛੇੜਿਆ ਗਿਆ।ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸ਼ਹਿਣਾ ਦੇ ਮੁੱਖੀ ਕਮਲਜੀਤ ਸਿੰਘ ਗਿੱਲ ਅਤੇ ਏ.ਐਸ.ਆਈ. ਜਰਨੈਲ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਘਟਨਾ ਸਥਾਨ ਤੇ ਪਹੁੰਚੀ। ਇਸ ਤੋਂ ਪਹਿਲਾ ਆਏ ਚੋਰਾਂ ਵਲੋਂ ਬੈਂਕ ਇਕ ਪਾਸੇ ਦੇ ਏ.ਸੀ. ਦੇ ਨਾਲ ਲੱਗੀ ਖਿੜਕੀਂ ਨੂੰ ਵੀ ਭੰਨਿਆ ਗਿਆ, ਪਰ ਗਰਿੱਲ ਤੋੜਨ ਵਿਚ ਅਸਫਲ ਰਹਿਣ ਕਾਰਨ ਮੁੜ ਸ਼ਟਰ ਨੂੰ ਤੋੜਿਆ ਗਿਆ ਲਗਦਾ ਹੈ।
ਇਸ ਸਬੰਧੀ ਬੈਂਕ ਦੇ ਸਕਿਉਰਟੀ ਗਾਰਡ ਨਰਿੰਦਰ ਸਿੰਘ ਪੁੱਤਰ ਭਜਨ ਸਿਘ ਵਾਸੀ ਸੇਰਪੁਰ ਦੱਸਿਆ ਕਿ ਉਹ ਸਵੇਰੇ ਕਰੀਬ ੯ ਵਜੇ ਬੈਂਕ ਦਾ ਮੁੱਖ ਗੇਟ ਖੋਲਣ ਲੱਗਿਆ ਤਾਂ ਉਸਨੇ ਸਾਹਮਣੇ ਅੰਦਰਲੇ ਸ਼ਟਰ ਦਾ ਤਾਲਾ ਭੰਨਿਆ ਦੇਖ ਕੇ ਤਰੁੰਤ ਬ੍ਰਾਂਚ ਮੈਨੇਜਰ ਜਗਦੀਸ ਰਾਜ ਅਤੇ ਕੈਸ਼ੀਅਰ ਰੂਪ ਸਿੰਘ ਨੂੰ ਸੂਚਿਤ ਕਰ ਦਿੱਤਾ।
ਇਸ ਸਬੰਧੀ ਬੈਂਕ ਦੇ ਕੈਸ਼ੀਅਰ ਰੂਪ ਸਿੰਘ ਨੇ ਦੱਸਿਆ ਕਿ ਉਸਦੇ ਕੈਸ਼ ਕਾਂਊਟਰ ਤੇ ਕਰੀਬ ਦੋ ਹਜ਼ਾਰ ਰੁਪਏ ਦੇ ਫਟੇ ਪੁਰਾਣੇ ਨੋਟ ਜਰੂਰ ਪਏ ਸਨ, ਜੋ ਚੋਰ ਲੈ ਗਏ ਹਨ।ਉਨਾਂ ਦੱਸਿਆ ਕਿ ਉਹ ਸ਼ਾਮ ਨੂੰ ਜਾਣ ਸਮੇਂ ਸਾਰਾ ਕੈਸ਼ ਸੇਫ ਵਿਚ ਰੱਖਕੇ ਜਾਂਦੇ ਹਨ।

ਚੋਰਾਂ ਨੇ ਤੋੜੇ ਸੀ.ਸੀ.ਟੀ.ਵੀ. ਕੈਮਰੇ
ਬੈਂਕ ਅੰਦਰ ਕਰੀਬ ਅੱਠ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ, ਜਿੰਨਾਂ ਵਿਚੋਂ ਚੋਰਾਂ ਨੇ ਦੋ ਕੈਮਰੇ ਭੰਨ ਦਿੱਤੇ ਤਾਂ ਕਿ ਉਹ ਆਪਣਾ ਕੰਮ ਅਸਾਨੀ ਨਾਲ ਕਰ ਸਕਣ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਤੇ ਉੱਚ ਅਧਿਕਾਰੀਆਂ ਨੂੰ ਕੀਤਾ ਸੂਚਿਤ-ਬ੍ਰਾਂਚ ਮੈਨੇਜਰ
ਇਸ ਸਬੰਧੀ ਪਟਿਆਲਾ ਬੈਂਕ ਦੇ ਮੈਨੇਜਰ ਜਗਦੀਸ ਰਾਜ ਨੇ ਦੱਸਿਆ ਕਿ ਉਨਾਂ ਨੂੰ ਬੈਂਕ ਅੰਦਰ ਹੋਈ ਭੰਨਤੋੜ ਦੀ ਸੂਚਨਾ ਸਕਿਉਰਟੀ ਗਾਰਡ ਨਰਿੰਦਰ ਕੁਮਾਰ ਸਕਿਉਰਟੀ ਗਾਰਡ ਦੇ ਆਏ ਫੋਨ ਤੋਂ ਪਤਾ ਲੱਗਿਆ।ਉਨਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਉਨਾਂ ਨੇ ਥਾਣਾ ਸ਼ਹਿਣਾ ਅਤੇ ਜੋਨ ਆਫਿਸ ਲੁਧਿਆਣਾ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਕੇ ਤਰੁੰਤ ਉਹ ਬੈਂਕ ਪਹੁੰਚੇ ਹਨ।ਉਨਾਂ ਦੱਸਿਆ ਕਿ ਜਲਦ ਹੀ ਏ.ਜੀ.ਐਮ. ਦਫਤਰ ਦੀ ਇਕ ਟੀਮ ਵੀ ਇਸਦੀ ਜਾਂਚ ਲਈ ਪਹੁੰਚ ਰਹੀ ਹੈ। ਉਨਾਂ ਦੱਸਿਆ ਕਿ ਸੇਫ ਪੂਰੀ ਤਰਾਂ ਸੁਰੱਖਿਅਤ ਹੈ।

ਡਾਗ ਸੁਕਾਇਡ ਮੰਗਵਾਇਆ ਗਿਆ ਹੈ-ਐਸ.ਐਚ.ਓ.
ਇਸ ਸਬੰਧੀ ਥਾਣਾ ਸ਼ਹਿਣਾ ਦੇ ਮੁੱਖੀ ਕਮਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਪਟਿਆਲਾ ਤੋਂ ਡਾਗ ਸੁਕਾਇਡ ਵੀ ਮੰਗਵਾਇਆ ਗਿਆ ਹੈ, ਜਿਸਦੀ ਮੱਦਦ ਨਾਲ ਵੀ ਇਸ ਮਾਮਲੇ ਨੂੰ ਸੁਲਝਾਉਣ ਲਈ ਕੋਸ਼ਿਸ਼ ਕੀਤੀ ਜਾਵੇਗੀ।

ਮਾਮਲਾ ਦਰਜ ਕਰ ਲਿਆ ਗਿਆ ਹੈ-ਡੀ.ਐਸ.ਪੀ.
ਇਸ ਸਬੰਧੀ ਡੀ.ਐਸ.ਪੀ. ਤਪਾ ਰਾਜ ਕਪੂਰ ਨੇ ਦੱਸਿਆ ਕਿ ਪੁਲਿਸ ਨੇ ਥਾਣਾ ਸ਼ਹਿਣਾ ਵਿਚ ਬੈਂਕ ਮੈਨੇਜਰ ਜਗਦੀਸ਼ ਰਾਜ ਦੇ ਬਿਆਨਾਂ ਦੇ ਅਧਾਰ ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 22 ਧਾਰਾ 457, 380, 511 ਆਈਪੀਸੀ ਐਕਟ ਤਹਿਤ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।ਉਨਾਂ ਦੱਸਿਆ ਕਿ ਪੁਲਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਪੁੱਛਗਿੱਛ ਕਰ ਰਹੀ ਹੈ।

ਬੈਂਕ ਅੰਦਰ ਸੀਸੀਟੀਵੀ ਕੈਮਰੇ ਚਾਲੂ, ਪਰ ਰਿਕਾਰਡਿੰਗ ਨਹੀ ਹੋਈ
ਡੀ.ਐਸ.ਪੀ. ਰਾਜ ਕਪੂਰ ਨੇ ਦੱਸਿਆ ਕਿ ਮੁੱਢਲੀ ਜਾਂਚ ਪੜਤਾਲ ਦੌਰਾਨ ਜਦ ਸੀ.ਸੀ.ਟੀ.ਵੀ. ਕੈਮਰੇ ਦੀ ਫੁੱਟੇਜ ਨੂੰ ਖੰਘਾਲਿਆ ਗਿਆ ਤਾਂ ਪਤਾ ਲੱਗਿਆ ਕੈਮਰੇ ਤਾਂ ਚੱਲ ਰਹੇ ਹਨ, ਪਰ ਹਾਰਡ ਡਿਸਕ ਖਰਾਬ ਹੋਣ ਕਾਰਨ ਪਿਛਲੇ ਇਕ ਸਾਲ ਤੋਂ ਉਹ ਰਿਕਾਰਡਿੰਗ ਨਹੀ ਹੋ ਰਹੀ ਸੀ।ਜਿਸ ਕਾਰਨ ਬੈਂਕ ਅੰਦਰ ਦਾਖਲ ਹੋਏ ਵਿਅਕਤੀਆਂ ਬਾਰੇ ਕੋਈ ਵੀ ਚਿਹਰਾ ਸਾਹਮਣੇ ਨਹੀ ਆ ਸਕਿਆ।

ਐਸ.ਐਸ.ਪੀ. ਨੇ ਕੀਤਾ ਘਟਨਾ ਸਥਾਨ ਦਾ ਦੌਰਾ
ਜ਼ਿਲਾ ਪੁਲਿਸ ਮੁੱਖੀ ਬਰਨਾਲਾ ਗੁਰਪ੍ਰੀਤ ਸਿੰਘ ਤੂਰ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਬੈਂਕ ਅਧਿਕਾਰੀਆਂ ਤੋਂ ਪੁੱਛਗਿਛ ਕੀਤੀ ਗਈ ਅਤੇ ਉਸ ਉਪਰੰਤ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਪੜਤਾਲ ਆਰੰਭ ਕਰ ਦਿੱਤੀ ਗਈ ਹੈ, ਜਲਦ ਹੀ ਇਸ ਗਰੋਹ ਨੂੰ ਕਾਬੂ ਕਰ ਲਿਆ ਜਾਵੇਗਾ।
ਫੋਟੋ ਵਿਕਰਾਂਤ ਬਾਂਸਲ, ਬੈਂਕ ਅਧਿਕਾਰੀਆਂ ਤੋਂ ਪੁੱਛ ਪੜਤਾਲ ਕਰਦੇ ਐਸ.ਐਸ.ਪੀ.।

Share Button

Leave a Reply

Your email address will not be published. Required fields are marked *