ਸਟੇਟ ਬੈਂਕ ਆਫ ਪਟਿਆਲਾ ਬ੍ਰਾਂਚ ਬੋਹਾ ਨੇ 100ਵੀ ਵਰੇ ਗੰਢ ਮਨਾਈ

ss1

ਸਟੇਟ ਬੈਂਕ ਆਫ ਪਟਿਆਲਾ ਬ੍ਰਾਂਚ ਬੋਹਾ ਨੇ 100ਵੀ ਵਰੇ ਗੰਢ ਮਨਾਈ

2-banck-ptiala-2ਬੋਹਾ, 19 ਨਬੰਵਰ(ਜਸਪਾਲ ਸਿੰਘ ਜੱਸੀ): ਸਟੇਟ ਬੈਂਕ ਆਫ ਪਟਿਆਲਾ ਦੀ ਬੋਹਾ ਬ੍ਰਾਂਚ ਨੇ ਅੱਜ ਬੈਂਕ ਵਿੱਚ ਖਾਤਾ ਧਾਰਕਾਂ ਨੂੰ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਕੇ ਬੈਂਕ ਦੀ 100ਵੀ ਵਰੇਗੰਡ ਮਨਾਈ।ਡਿਪਟੀ ਮਨੈਜਰ ਓਮੇ ਕਮਾਰ ਚੌਵੇ, ਸਤਵੀਰ ਸਿੰਘ ਅਤੇ ਪਲਵਿੰਦਰ ਸਿੰਘ ਪੰਨੂੰ ਨੇ ਨੇ ਦੱਸਿਆ ਕਿ 17 ਨਬੰਵਰ 1917 ਨੂੰ ਮਹਾਰਾਜਾ ਭੁਪਿੰਦਰ ਸਿੰਘ ਨੇ ਇਸ ਬੈਂਕ ਨੂੰ ਪਟਿਆਲਾ ਸਟੇਟ ਬੈਂਕ ਦਾ ਨਾਮ ਦੇਕੇ ਇਸ ਦੀ ਸਥਾਪਨਾਂ ਕੀਤੀ ਗਈ ਸੀ।ਉਸ ਸਮੇ ਕਿਸੇ ਨੇ ਵੀ ਇਹ ਨਹੀ ਸੋਚਿਆ ਸੀ ਕਿ ਪਬਲਿਕ ਸੈਕਟਰ ਵਿੱਚ ਇਹ ਬੈਂਕ ਅਪਣੀ ਵੱਖਰੀ ਪਛਾਣ ਬਣਾ ਸਕੇਗਾ।ਅੱਜ ਇਸ ਅਦਾਰੇ ਨੇ ਪੂਰੇ ਹਿੰਦੋਸਤਾਨ ਵਿੱਚ ਅਪਣੀ ਨਵੇਕਲੀ ਥਾਂ ਬਣਾ ਲਈ ਹੈ।ਉਹਨਾਂ ਦੱਸਿਆ ਕਿ ਬੋਹਾ ਵਿਖੇ ਸਟੇਟ ਬੈਂਕ ਆਫ ਪਟਿਆਲਾ ਦੀ ਬ੍ਰਾਂਚ 14 ਨਬੰਵਰ 1970 ਨੂੰ ਸਥਾਪਿਤ ਕੀਤੀ ਗਈ।ਸਟੇਟ ਬੈਂਕ ਆਫ ਪਟਿਆਲਾ ਨੂੰ ਇੱਕ ਸੇਹਰਾ ਇਹ ਵੀ ਜਾਂਦਾ ਹੈ ਕਿ ਜਨਵਰੀ 2003 ਵਿੱਚ ਇਸਨੇ ਪਬਲਿਕ ਸੈਕਟਰ ਅੰਦਰ ਪੈਂਦੇ ਸਮੂਹ ਬੈਂਕਾਂ ਵਿੱਚੋਂ ਸਭ ਤੋਂ ਪਹਿਲਾਂ ਅਪਣੀਆਂ ਬੈਂਕ ਬ੍ਰਾਂਚ ਅੰਦਰ ਕੰਪਿਉਟਰੀਕਰਨ ਕਰਕੇ ਸਮੇ ਦੇ ਹਾਣ ਦੀ ਬਣਾਇਆ।ਇਸ ਮੌਕੇ ਬੈਂਕ ਕਰਮਚਾਰੀ ਰਕੇ ਕਮਾਰ, ਤਵਾਲੀੌ ਸਿੰਘ, ਡੀ ਡੀ ਅਰੋੜਾ, ਕਮਲਨੈਨ ਸਿੰਘ, ਮਦਨ ਲਾਲ, ਜਸਵੰਤਸਿੰਘ, ਗੌਰਵ ਸਿੰਗਲਾ ਅਤੇ ਮੁੱਖ ਮਹਿਮਾਨ ਗੁਰਦੀਪ ਸਿੰਘ ਸੋਢੀ, ਗੁਰਦੀਪ ਹੀਰਾ, ਇਕਬਾਲ ਸਿੰਘ ਨੰਬਰਦਾਰ, ਹਰਪਾਲ ਸਿੰਘ, ਸਿਕੰਦਰ ਬੋਹਾ ਅਤੇ ਹੋਰ ਵੀ ਪਤਵੰਤੇ ਹਾਜਿਰ ਸਨ।

Share Button

Leave a Reply

Your email address will not be published. Required fields are marked *