ਸਕੂਲ ਮਨੇਂਜਮੈਂਟ ਨੇ ਮਿਲਣ ਗਏ ਮਾਪਿਆ ਨਾਲ ਕੀਤਾ ਦੁਰਵਿਵਹਾਰ

ss1

ਸਕੂਲ ਮਨੇਂਜਮੈਂਟ ਨੇ ਮਿਲਣ ਗਏ ਮਾਪਿਆ ਨਾਲ ਕੀਤਾ ਦੁਰਵਿਵਹਾਰ
ਮਾਪਿਆ ਨੇ ਸਕੂਲ ਮੂਹਰੇ ਦਿੱਤਾ ਧਰਨਾ
ਮਨੇਂਜਮੈਂਟ ਨੇ ਮਾਫੀ ਮੰਗ ਕੇ ਛੁਡਾਇਆ ਖਹਿੜਾ
ਫੀਸ਼ਾ ਵਿੱਚ ਕੀਤੇ ਵਾਧੇ ਨੂੰ ਘੱਟ ਕਰਨ ਲਈ ਲਿਖਤੀ ਤੋਰ ਤੇ ਮੰਗਿਆ ਸਮਾਂ

24-17
ਬਨੂੜ, 23 ਮਈ (ਰਣਜੀਤ ਸਿੰਘ ਰਾਣਾ): ਬਨੂੜ ਦੇ ਏਸੀ ਗਲੋਬਲ ਸਕੂਲ ਦੀ ਮਨੇਂਜਮੈਂਟ ਖਿਲਾਫ ਅੱਜ ਤੀਜੀ ਵਾਰ ਮਾਪਿਆਂ ਵੱਲੋਂ ਕੀਤਾ ਮੁਜਾਹਰਾ ਰੰਗ ਲਿਆਇਆ। ਮਾਪਿਆ ਵੱਲੋਂ ਕੜਾਕੇ ਦੀ ਗਰਮੀ ਵਿੱਚ ਢਾਈ ਘੰਟੇ ਸਕੂਲ ਮੂਹਰੇ ਕੀਤੀ ਜੰਮ ਕੇ ਨਾਅਰੇਬਾਜੀ ਤੇ ਮਨੇਂਜਮੈਂਟ ਦੇ ਘਿਰਾਓ ਦੀ ਚਿਤਾਵਨੀ ਦੇ ਡਰੋਂ ਮਨੇਂਜਮੈਂਟ ਨੇ ਬਿਨਾ ਸ਼ਰਤ ਤੋਂ ਮਾਫੀ ਮੰਗੀ ਤੇ ਫੀਸ਼ਾ ਸਬੰਧੀ ਲਿਖਤੀ ਤੋਰ ਤੇ 10 ਜੂਨ ਦਾ ਸਮਾਂ ਮੰਗਿਆ। ਉਪਰੰਤ ਮੁਜਾਹਰਾ ਕਰ ਰਹੇ ਮੁਜਾਹਰਾਕਾਰੀ ਸਾਂਤ ਹੋਏ ਤੇ ਉਨਾਂ ਸਕੂਲ ਤੋਂ ਧਰਨਾ ਚੁਕਿਆ।
ਦੁਪਿਹਰ ਗਿਆਰਾ ਵਜੇ ਦੇ ਕਰੀਬ ਮਾਪੇ ਸੰਘਰਸ਼ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਹੁਲਕਾ, ਸਤਪਾਲ ਸਿੰਘ ਰਾਜੋਮਾਜਰਾ, ਸਹਿਰੀ ਮੰਚ ਦੇ ਪ੍ਰਧਾਨ ਕਰਨਵੀਰ ਸੈਂਟੀ ਥੰਮਨ, ਜਗਤਾਰ ਸਿੰਘ ਥੂਹਾ ਆਦਿ ਦੀ ਅਗਵਾਈ ਵਿੱਚ ਦਰਜਨਾਂ ਮਾਪੇ ਸਕੂਲ ਮੂਹਰੇ ਇੱਕਠੇ ਹੋਏ। ਜਿਨਾਂ ਮਨੇਂਜਮੈਂਟ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ। ਉਹ ਚਾਲੂ ਸੈਸ਼ਨ ਦੋਰਾਨ ਸਲਾਨਾ ਚਾਰਜ਼, ਟਿਊਸ਼ਨ ਫੀਸ਼ਾ, ਟਰਾਸਪੋਰਟ ਵਿੱਚ ਕੀਤੇ ਵਾਧੇ ਨੂੰ ਤੁਰੰਤ ਵਾਪਸ ਲੈਣ ਤੇ ਮਾਪਿਆ ਨਾਲ ਕੀਤੇ ਦੁਰ ਵਿਵਹਾਰ ਸਬੰਧੀ ਮਾਫੀ ਮੰਗਣ ਦੀ ਮੰਗ ਕਰ ਰਹੇ ਸਨ। ਇਹ ਵਰਤਾਰਾ ਡੇਢ ਵਜੇ ਤਕ ਚਲਦਾ ਰਿਹਾ। ਇਸੇ ਦੌਰਾਨ ਸੀਪੀਐਮ ਦੇ ਗੁਰਦਰਸਨ ਸਿੰਘ ਖਾਸਪੁਰ, ਚੋਧਰੀ ਮਹੁੰਮਦ ਸਦੀਕ, ਗੁਰਨਾਮ ਸਿੰਘ ਹੁਲਕਾ, ਮੋਹਨ ਸਿੰਘ ਸੋਢੀ ਸਮੇਤ ਪਾਰਟੀ ਦੇ ਕਈ ਆਗੂ ਉਨਾਂ ਦੀ ਹਮਾਇਤ ਉੱਤੇ ਆ ਗਏ।
ਜਿਨਾਂ ਮਨੇਂਜਮੈਂਟ ਨਾਲ ਗੱਲਬਾਤ ਦਾ ਰਾਹ ਤੋਰਿਆ। ਸੰਘਰਸ਼ ਕਮੇਟੀ ਦੇ ਮੈਂਬਰ ਦੋ ਵਾਰ ਪਹਿਲਾ ਵੀ ਇਸ ਸਬੰਧੀ ਮਨੇਜਮੈਂਟ ਨੂੰ ਮਿਲ ਚੁੱਕੇ ਸਨ। ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਜਦੋ ਅਸੀਂ ਪਹਿਲੇ ਵਾਰ ਮਿਲੇ ਸਨ ਤਾਂ ਸਕੂਲ ਡਾਇਰੈਟਰ ਨੇ ਉਨਾਂ ਨਾਲ ਦੁਰ ਵਿਵਹਾਰ ਹੀ ਨਹੀ ਕੀਤਾ, ਸਗੋਂ ਸਕੂਲ ਤੋਂ ਬਾਹਰ ਚਲੇ ਜਾਣ ਦੇ ਆਦੇਸ਼ ਦਿੱਤੇ ਸਨ। ਜਿਸ ਕਾਰਨ ਮਾਪਿਆ ਵਿੱਚ ਭਾਰੀ ਰੋਸ ਸੀ। ਜਿਸ ਕਾਰਨ ਸ਼ੈਕੜੇ ਮਾਪਿਆ ਨੇ ਆਪਣੇ ਬੱਚਿਆ ਨੂੰ ਸਕੂਲ ਨਹੀ ਭੇਜਿਆ। ਮਾਪਿਆ ਵੱਲੋਂ ਸੰਘਰਸ਼ ਕਮੇਟੀ ਬਣਾ ਕੇ ਅੱਜ ਤੀਜਾ ਧਰਨਾ ਦਿੱਤਾ।
ਮੁਜਾਹਰੇ ਦੌਰਾਨ ਮਾਪਿਆ ਨੇ ਸਕੂਲ ਦੇ ਸੁਖਾਂਵੇ ਮਾਹੌਲ ਲਈ ਭਾਂਵੇ ਬਿਨਾ ਕਿਸੇ ਸੱਦੇ ਤੋਂ ਮੀਟਿੰਗ ਕੀਤੀ, ਪਰ ਮਨੇਂਜਮੈਟ ਦੇ ਡਾਇਰੈਕਟਰ ਸੋਹਭ ਅਗਨੀਹੋਤਰੀ ਤੇ ਚੇਅਰਮੈਨ ਮਿਸ ਅਗਨੀਹੋਤਰੀ ਟੱਸ ਤੋਂ ਮੱਸ ਨਾ ਹੋਏ। ਜਿਸ ਕਾਰਨ ਮੁਜਾਹਰੇਕਾਰੀ ਦਾ ਗੁੱਸਾ ਹੋਰ ਵੀ ਤੇਜ ਹੋ ਗਿਆ। ਮਾਪੇ ਦੇ ਰੋਹ ਨੂੰ ਵੇਖਦਿਆ ਢਾਈ ਘੰਟੇ ਮਗਰੋਂ ਮਨੇਂਜਮੈਂਟ ਨੇ ਸੰਘਰਸ਼ ਕਮੇਟੀ ਨੂੰ ਦਫਤਰ ਸੱਦਿਆ। ਜਿਥੇ ਬਿਨਾ ਕਿਸੇ ਸ਼ਰਤ ਤੋਂ ਮਾਫੀ ਮੰਗੀ ਅਤੇ ਸਕੂਲ ਵਰਦੀ, ਕਿਤਾਬਾ ਤੇ ਮਰਜੀ ਅਨੁਸਾਰ ਕਾਪੀਆ ਖਰੀਦਣ ਸਮੇਤ ਦੋ ਪੀਰੀਅਡ ਲਾਇਬਰੇਰੀ, ਬੰਦ ਪਏ ਕੰਪਿਊਟਰ ਚਾਲੂ ਕਰਨ ਤੇ ਲੋੜ ਅਨੁਸਾਰ ਮਾਪਿਆ ਨੂੰ ਚੈੱਕ ਕਰਾਉਣ ਤੇ ਹੋਰ ਕੰਪਿਊਟਰ ਖਰੀਦਣ ਸਬੰਧੀ ਲਿਖਤੀ ਭਰੋਸਾ ਦਿੱਤਾ। ਮਨੇਂਜਮੈਂਟ ਵੱਲੋਂ ਦਾਖਲਾ, ਟਿਊਸ਼ਨ, ਟਰਾਂਸਪੋਰਟ ਅਤੇ ਹੋਰ ਫੀਸ਼ ਘੱਟ ਕਰਨ ਲਈ 10 ਜੂਨ ਤਕ ਲਿਖਤੀ ਤੋਰ ਤੇ ਸਮਾਂ ਮੰਗਿਆ। ਉਪਰੰਤ ਮਾਪਿਆ ਸਾਂਤ ਹੋਏ ਤੇ ਧਰਨਾ ਚੁੱਕਿਆ। ਮੁਜਹਰੇਕਾਰੀਆ ਨੇ ਸੰਤੁਸ਼ਟੀ ਜਾਹਿਰ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਜੇ 10 ਜੂਨ ਤਕ ਫੀਸ਼ਾ ਵਿੱਚ ਕੀਤਾ ਵਾਧਾ ਵਾਪਸ ਨਾ ਲਿਆ ਤਾਂ ਉਹ 12 ਜੂਨ ਨੂੰ ਅਣਮਿਥੇ ਲਈ ਸਕੂਲ ਮੂਹਰੇ ਧਰਨਾ ਦਿੱਤਾ ਜਾਵੇਗਾ ਅਤੇ ਜੇ ਲੋੜ ਪਈ ਤਾਂ ਉਹ ਸੜਕ ਉੱਤੇ ਜਾਮ ਵੀ ਲਾਉਣਗੇ। ਇਸ ਮੌਕੇ ਚੋਧਰੀ ਮਹੁੰਮਦ ਸਦੀਕ, ਮੋਹਨ ਸਿੰਘ ਸੋਢੀ, ਜਗਤਾਰ ਸਿੰਘ, ਮੋਹਨ ਧੀਮਾਨ, ਸਰਪੰਚ ਮੁਖਤਿਆਰ ਸਿੰਘ ਨਡਿਆਲੀ, ਗੁਰਨਾਮ ਸਿੰਘ ਹੁਲਕਾ, ਧੰਨਾ ਸਿੰਘ, ਗੁਰਮੇਲ ਸਿੰਘ ਸੇਖਣਮਾਜਰਾ, ਗੁਰਜਿੰਦਰ ਸਿੰਘ ਆਦਿ ਹਾਜਰ ਸਨ।
ਇਸ ਸਬੰਧੀ ਸੰਪਰਕ ਕਰਨ ਸਕੂਲ ਦੇ ਡਾਇਰੈਕਟਰ ਸੋਹਭ ਅਗਨੀਹੋਤਰੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕੁਝ ਗਲਤੀ ਹੋ ਗਈਆ ਸਨ, ਅਸੀ ਇਸ ਦੀ ਮਾਫੀ ਮੰਗ ਲਈ ਹੈ। ਉਨਾਂ ਕਿਹਾ ਕਿ ਆਪਣੇ ਪੱਧਰ ਦੀ ਉਨਾਂ ਸਮੁੱਚੀਆ ਮੰਗਾਂ ਮੰਨ ਲਈਆ ਹਨ ਅਤੇ ਇਸ ਦੇ ਬਾਰੇ ਮਾਪਿਆ ਨੂਮ ਲਿਖਤੀ ਦੇ ਦਿੱਤਾ ਗਿਆ ਹੈ। ਜਦਕਿ ਸਕੂਲ ਸੁਸਾਇਟੀ ਨਾਲ ਵਿਚਾਰ ਕੇ ਫੀਸ਼ਾ ਸਬੰਧੀ ਕੋਈ ਢੁਕਵਾਂ ਹੱਲ ਕੱਢਿਆ ਜਾਵੇਗਾ।

Share Button

Leave a Reply

Your email address will not be published. Required fields are marked *