ਸਕੂਲ ਬੱਸ ਪਲਟੀ, ਅੱਧਾ ਦਰਜ਼ਨ ਵਿਦਿਆਰਥੀ ਜ਼ਖਮੀ

ss1

ਸਕੂਲ ਬੱਸ ਪਲਟੀ, ਅੱਧਾ ਦਰਜ਼ਨ ਵਿਦਿਆਰਥੀ ਜ਼ਖਮੀ

ਰਾਜਸਥਾਨ, 25 ਮਈ: ਕਰੌਲੀ ਜ਼ਿਲੇ ਦੇ ਟੋਡਾਭੀਮ ਕਸਬੇ ਵਿੱਚ ਅੱਜ ਸਵੇਰੇ ਸਕੂਲ ਬੱਸ ਬੇਕਾਬੂ ਹੋ ਕੇ ਖੇਤਾਂ ਵਿੱਚ ਪਲਟ ਗਈ| ਹਾਦਸੇ ਵਿੱਚ ਅੱਧਾ ਦਰਜ਼ਨ ਤੋਂ ਜ਼ਿਆਦਾ ਬੱਚੇ ਜ਼ਖਮੀ ਹੋ ਗਏ|
ਹਾਦਸੇ ਵਿੱਚ ਬੱਚਿਆਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕੁਝ ਬੱਚਿਆਂ ਨੂੰ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਅਤੇ ਕੁਝ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ|
ਜਾਣਕਾਰੀ ਮੁਤਾਬਕ ਜਿੰਦਲ ਸਾਇੰਸ ਅਕੈਡਮੀ ਦੀ ਸਕੂਲ ਬੱਸ ਵਿਦਿਆਰਥੀਆਂ ਨੂੰ ਲੈ ਕੇ ਸਕੂਲ ਵੱਲ ਜਾ ਰਹੀ ਸੀ| ਇਸ ਦੌਰਾਨ ਗੋਪਾਲਪੁਰਾ ਮਾਰਗ ਸਥਿਤ ਨਹਿਰ ਰੋਡ ਪੁੱਜਣ ਦੇ ਬਾਅਦ ਬੇਕਾਬੂ ਹੋ ਕੇ ਖੇਤਾਂ ਵਿੱਚ ਪਲਟ ਗਈ| ਹਾਦਸੇ ਵਿੱਚ ਸਕੂਲ ਦੇ ਕਰੀਬ ਅੱਧਾ ਦਰਜ਼ਨ ਬੱਚੇ ਜ਼ਖਮੀ ਹੋ ਗਏ| ਬੱਸ ਪਲਟਣ ਦੇ ਬਾਅਦ ਮੌਕੇ ਤੇ ਲੋਕਾਂ ਦੀ ਭੀੜ ਇੱਕਠੀ ਹੋ ਗਈ| ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ|

Share Button

Leave a Reply

Your email address will not be published. Required fields are marked *