ਸਕੂਲ ਪ੍ਰਿੰਸੀਪਲ ਦੀ ਬਦਲੀ ਨੂੰ ਲੈ ਕੇ ਸਟਾਫ ਦੋ ਧੜਿਆਂ ਵਿੱਚ ਵੰਡਿਆ

ss1

ਸਕੂਲ ਪ੍ਰਿੰਸੀਪਲ ਦੀ ਬਦਲੀ ਨੂੰ ਲੈ ਕੇ ਸਟਾਫ ਦੋ ਧੜਿਆਂ ਵਿੱਚ ਵੰਡਿਆ
ਸਕੂਲ ਦੇ ਕੁਝ ਸਟਾਫ ਸਮੇਤ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀ ਨਿਤਰੇ ਪ੍ਰਿੰਸੀਪਲ ਦੇ ਹੱਕ ਵਿਚ
25 ਦੇ ਕਰੀਬ ਟੀਚਰਾਂ ਨੇ ਪ੍ਰਿੰਸੀਪਲ ਵੱਲੋਂ ਕੀਤੀਆਂ ਜਾਂਦੀਆਂ ਜਿਆਦਤੀਆਂ ਦੇ ਖਿਲਾਫ ਕੀਤੀ ਪ੍ਰੈੱਸ ਕਾਨਫਰੰਸ, ਲਾਏ ਗੰਭੀਰ ਦੋਸ਼

ਸ੍ਰੀ ਅਨੰਦਪੁਰ ਸਾਹਿਬ, 8 ਮਈ (ਦਵਿੰਦਰਪਾਲ ਸਿੰਘ/ਅੰਕੁਸ਼): ਸ਼੍ਰੋਮਣੀ ਗੁਰਦੁਆਰਾ ਪ੍ਰਬੰਂਧਕ ਕਮੇਟੀ ਅਧੀਨ ਚੱਲ ਰਹੇ ਭਾਈ ਨੰਦ ਲਾਲ ਪਬਲਿਕ ਸਕੂਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਮੈਡਮ ਹਰਜੀਤ ਕੌਰ ਸਿੱਧੂ ਦੀ ਬਦਲੀ ਨੂੰ ਲੈ ਕੇ ਸਕੂਲ ਦਾ ਸਮੁੱਚਾ ਸਟਾਫ ਹੱਕ ਅਤੇ ਵਿਰੋਧ ਵਿੱਚ ਡੱਟ ਗਿਆ ਹੈ । ਸਕੂਲ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਅੱਜ ਵੱਡੀ ਗਿਣਤੀ ਸਕੂਲ ਅਧਿਆਪਕਾਂ ਅਤੇ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਕੂਲ ਤੋਂ ਬਦਲੀ ਗਈ ਪ੍ਰਿੰਸੀਪਲ ਮੈਡਮ ਹਰਜੀਤ ਕੌਰ ਦੇ ਹੱਕ ਵਿਚ ਨਿੱਤਰਦਿਆਂ ਸ਼ੋ੍ਰਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਪ੍ਰਿੰਸੀਪਲ ਦੀ ਕੀਤੀ ਬਦਲੀ ਤੁਰੰਤ ਰੱਦ ਕੀਤੀ ਜਾਵੇ। ਸਰਬਜੀਤ ਸਿੰਘ, ਸਤੀਸ ਕੁਮਾਰ, ਰੁਪਿੰਦਰ ਕੌਰ ਆਦਿ ਕਿਹਾ ਕਿ ਸਕੂਲ ਅੱਜ ਜਿਸ ਮੁਕਾਮ ‘ਤੇ ਪਹੁੰਚਿਆਂ ਹੈ ਉਸ ਪਿੱਛੇ ਪ੍ਰਿੰਸੀਪਲ ਮੈਡਮ ਹਰਜੀਤ ਕੌਰ ਦੀ ਪਿਛਲੇ ਕਰੀਬ 12 ਸਾਲ ਦੀ ਸੁਚੱਜੀ ਅਤੇ ਯੋਗ ਅਗਵਾਈ ਹੈ । ਵਿਦਿਆਰਥੀਆਂ ਨੇ ਕਿਹਾ ਕਿ ਜੇ ਕਰ ਸ਼ੋ੍ਰਮਣੀ ਕਮੇਟੀ ਨੇ ਪਿੰ੍ਰੰਸੀਪਲ ਦੀ ਬਦਲੀ ਸਬੰਧੀ ਕੀਤੇ ਫ਼ੈਸਲੇ ‘ਤੇ ਮੁੜ ਵਿਚਾਰ ਕਰਕੇ ਨਾ ਬਲਦਿਆ ਤਦ ਉਹ ਕਲਾਸਾਂ ਛੱਡਕੇ ਧਰਨੇ ਮੁਜਾਹਰੇ ਕਰਨ ਲਈ ਮਜਬੂਰ ਹੋਣਗੇ ।
ਸਕੂਲ ਦੇ ਪ੍ਰਿੰਸੀਪਲ ਮੈਡਮ ਹਰਜੀਤ ਕੌਰ ਨੇ ਕਿਹਾ ਕਿ ਉਹ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਦੇ ਆਦੇਸ਼ਾਂ ਦੀ ਕਿਸੇ ਵੀ ਕੀਮਤ ‘ਤੇ ਅਣਦੇਖੀ ਨਹੀਂ ਕਰ ਸਕਦੇ ਅਤੇ ਉਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਅੱਜ ਸਵੇਰੇ ਤੋਂ ਹੀ ਸਮਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨਾਂ ਇਹ ਵੀ ਕਿਹਾ ਕਿ ਕੁਝ ਲੋਕ ਤੋਂ ਸਕੂਲ ਤਰੱਕੀ ਬਰਦਾਸਤ ਨਹੀਂ ਹੋ ਰਹੀ ਜਿਸ ਕਰਕੇ ਉਹ (ਉਨਾਂ ‘ਤੇ) ਤਰਾਂ-ਤਰਾਂ ਦੇ ਮਨਘੜਤ ਅਤੇ ਗੁੰਮਰਾਹਕੁੰਨ ਦੋਸ ਲਗਾ ਰਹੇ ਹਨ ।
(ਡੱਬੀ):
ਜਦੋਂ ਕਿ ਦੂਜੇ ਪਾਸੇ ਅੱਜ ਸਥਾਨਕ ਹੋਟਲ ਹੋਲੀ ਸਿਟੀ ਵਿਖੇ ਸਕੂਲ ਦੇ ਵੱਡੀ ਗਿਣਤੀ ਸ਼ੋ੍ਰਮਣੀ ਕਮੇਟੀ ਵੱਲੋਂ ਪ੍ਰਿੰਸੀਪਲ ਦੀ ਕੀਤੀ ਬਦਲੀ ਨੂੰ ਜਾਇਜ ਠਹਿਰਾਉਦਿਆਂ ਇਸ ਨੂੰ ਢੁਕਵਾਂ ਅਤੇ ਸਹੀ ਸਮੇਂ ਕੀਤਾ ਸਹੀ ਫ਼ੈਸਲਾ ਕਰਾਰ ਦਿੱਤਾ ਹੈ । ਸਕੂਲ ਦੇ ਵੱਡੀ ਗਿਣਤੀ ਅਧਿਆਪਕਾਂ ਜਿਨਾਂ ਵਿੱਚ ਸੀਨੀਅਰ ਮੈਡਮ ਅਵਤਾਰ ਕੌਰ, ਦਵਿੰਦਰ ਕੌਰ, ਸਤਿੰਦਰ ਕੌਰ, ਪਰਮਿੰਦਰ ਕੌਰ, ਸ. ਸਰਬਜੀਤ ਸਿੰਘ, ਕਵਿਤਾ ਰਾਣੀ, ਪੂਜਾ ਚਾਵਲਾ, ਪ੍ਰਦੀਪ ਕੌਰ, ਮਨਜੀਤ ਕੌਰ, ਮਨਜੀਤ ਕੌਰ ਢਾਹੇ, ਮਨਪ੍ਰੀਤ ਕੌਰ, ਦਲਜੀਤ ਕੌਰ, ਜਸਪ੍ਰੀਤ ਕੌਰ , ਜੋਤੀ, ਜਸਵੀਰ ਕੌਰ, ਧਰਮਿੰਦਰ ਕੌਰ ਆਦਿ ਨੇ ਦੋਸ ਲਗਾਇਆ ਕਿ ਪ੍ਰਿੰਸੀਪਲ ਵੱਲੋਂ ਸਕੂਲ ਵਿੱਚ ਤਾਨਾਸ਼ਾਹੀ ਵਿਵਹਾਰ ਕੀਤਾ ਜਾ ਰਿਹਾ ਹੈ । ਅਧਿਆਪਕਾਂ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਵੱਲੋਂ ਉਨਾਂ ਨੂੰ ਛੁੱਟੀਆਂ ਦੌਰਾਨ ਵੀ ਸਕੂਲ ਆਉਣ ਲਈ ਮਜਬੂਰ ਕੀਤਾ ਜਾਂਦਾ ਹੈ । ਉਨਾਂ ਦੋਸ ਲਗਾਇਆ ਕਿ ਪ੍ਰਿੰਸੀਪਲ ਵੱਲੋਂ ਸਕੂਲ ਵਿਦਿਆਰਥੀਆਂ ‘ਤੇ ਕਈ ਤਰਾਂ ਦੇ ਨਜਾਇਜ ਫੰਡ ਇੱਕਤਰ ਕੀਤੇ ਜਾ ਰਹੇ ਹਨ ਜਿਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਕੀਤਾ ਜਾਂਦਾ ।

Share Button

Leave a Reply

Your email address will not be published. Required fields are marked *