ਸਕੂਲ ਦੇ ਵਿਦਿਆਰਥੀਆਂ ਲਾਇਆ ਵਿੱਦਿਅਕ ਟੂਰ

ss1

ਸਕੂਲ ਦੇ ਵਿਦਿਆਰਥੀਆਂ ਲਾਇਆ ਵਿੱਦਿਅਕ ਟੂਰ

img-20161205-wa0011ਭਗਤਾ ਭਾਈ ਕਾ, 5 ਦਸੰਬਰ (ਸਵਰਨ ਸਿੰਘ ਭਗਤਾ) ਸ਼ਹੀਦ ਲੈਫਟੀਨੈਂਟ ਜਸਮੇਲ ਸਿੰਘ ਸਰਕਾਰੀ ਸੀਨੀ: ਸੈਕੰ:.ਸਕੂਲ ਸਿਰੀਏ ਵਾਲਾ ਦੀਆਂ ਪੰਜਾਹ ਵਿੱਦਿਆਰਥਣਾਂ ਨੇ ਦੋ ਰੋਜਾ਼ ਵਿੱਦਿਅਕ ਟੂਰ ਲਗਾਇਆ। ਇਸ ਟੂਰ ਦੌਰਾਨ ਗੁਰਦੂਆਰਾ ਮਹਿਤੇਆਣਾ ਸਾਹਿਬ ,ਰਾੜ੍ਹਾ ਸਾਹਿਬ ਅਤੇ ਗੁਰਦੂਆਰਾ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ ।ਚੱਪੜ੍ਹ-ਝਿੜ੍ਹੀ ਵਿਖੇ ਫਤਿਹੇ ਮੀਨਾਰ,ਬਾਬਾ ਬੰਦਾ ਸਿੰਘ ਬਹਾਦਰ ਅਤੇ ਸਰਹਿੰਦ ਦੀ ਜੰਗ ਬਾਰੇ ਹੋਰ ਸਿੰਘ ਸਰਦਾਰਾਂ ਬਾਰੇ ਜਾਣਕਾਰੀ ਹਾਸਿਲ ਕੀਤੀ।ਰਾਤ ਦੀ ਠਹਿਰ ਗੁਰਦੂਆਰਾ ਬਾਬੇ ਕੇ ਸੈਕਟਰ ਤਰਵੰਜਾ ਵਿਖੇ ਕੀਤੀ। ਵਿਦਿਆਰਥਣਾਂ ਨੇ ਅਾਪ ਹੱਥੀਂ ਲੰਗਰ ਤਿਆਰ ਕੀਤਾ ਅਤੇ ਛੱਕਿਆ। ਦੂਸਰੇ ਦਿਨ ਪੰਜਾਬ ਯੂਨੀ:ਪੀ.ਜੀ.ਆਈ, ਸੈਕਟਰੀਏਟ ਹੁੰਦੇ ਹੋਏ ਰਾਕ ਗਾਰਡਨ ਪੁੱਜੇ ਜਿਥੇ ਵਿਦਿਆਰਥਣਾਂ ਨੇ ਸਵ: ਨੇਕ ਚੰਦ ਜੀ ਦੀ ਕਲਾ ਦਾ ਅੰਨਦ ਮਾਣਿਆ,ਪੀਘਾਂ ਝੂੱਟੀਆ। ਸੁਖੱਨਾ ਝੀਲ ਤੋ ਬਾਦ ਛੱਤ ਬੀੜ੍ਹ ਵਿਖੇ ਦੁਰਲੱਭ ਜਾਨਵਰਾਂ ਨੂੰ ਵੇਖਿਆ।ਸ਼ਾਮ ਨੂੰ ਦੀਪਕ ਢਾਬੇ ਤੇ ਖਾਣੇ ਦਾ ਅਨੰਦ ਮਾਣਿਆ ।ਇਸ ਸਮੇ ਮੈਡਮ ਸਿਮਰਨਜੀਤ ਕੌਰ,ਰਾਜਦੀਪ ਕੌਰ,ਸਰ ਕਿੱਕਰ ਸਿੰਘ ਅਤੇ ਸੁਰਿੰਦਰ ਸਿੰਘ ਵਿਦਿਆਰਥਣਾ ਨਾਲ ਰਹੇ।ਹੰਸ ਸਿੰਘ ਸੋਹੀ ਟੂਰ ਇੰਚਾਰਜ ਨੇ ਇਸ ਬਾਰੇ ਜਾਣਕਾਰੀ ਦਿੱਤੀ।

Share Button

Leave a Reply

Your email address will not be published. Required fields are marked *