ਸਕੂਲ ਦੇ ਬੱਚਿਆਂ ਨੂੰ ਬੂਟ -ਜੁਰਾਬਾਂ ਅਤੇ ਕੋਟੀਆਂ ਵੰਡ ਕੇ ਮਨਾਇਆ ਜਨਮ ਦਿਨ

ss1

ਸਕੂਲ ਦੇ ਬੱਚਿਆਂ ਨੂੰ ਬੂਟ -ਜੁਰਾਬਾਂ ਅਤੇ ਕੋਟੀਆਂ ਵੰਡ ਕੇ ਮਨਾਇਆ ਜਨਮ ਦਿਨ

ਧੂਰੀ, 24 ਦਸੰਬਰ (ਰਾਜੇਸ਼ਵਰ ਪਿੰਟੂ/ਬਿੰਨੀ ਗਰਗ) ਸੇਵਾ ਮੁਕਤ ਅਧਿਆਪਕਾ ਸ਼੍ਰੀਮਤੀ ਕੈਲਾਸ਼ ਬਾਂਸਲ ਸੇਵਾ ਮੁਕਤ ਅਧਿਆਪਕਾ ਨੇ ਆਪਣਾ ਜਨਮ ਦਿਨ ਸਰਕਾਰੀ ਪ੍ਰਾਇਮਰੀ ਗਰਲਜ਼ ਸਕੂਲ਼ ਧੂਰੀ ਵਿੱਚ ਪੜਦੇ ਸਾਰੇ ਬੱਚਿਆਂ ਨੂੰ ਮੁਫਤ ਬੂਟ-ਜੁਰਾਬਾਂ ਅਤੇ ਕੋਟੀਆਂ ਵੰਡ ਕੇ ਮਨਾਇਆ। ਇਸ ਮੌਕੇ ਉਹਨਾਂ ਨਾਲ ਰੀਮਾਂ ਬਾਂਸਲ ਅਤੇ ਹਰਸ਼ਦਾ ਬਾਂਸਲ ਪ੍ਰੀਵਾਰਕ ਮੈਂਬਰਾਂ ਦੇ ਤੌਰ ਤੇ ਸ਼ਾਮਲ ਸਨ ।ਸਕੂਲ ਮੁਖੀ ਗੁਰਮੀਤ ਸਿੰਘ ਨੇ ਉੇਹਨਾਂ ਦੇ ਇਸ ਮਹਾਨ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸਖਸ਼ੀਅਤਾਂ ਸਮੁੱਚੇ ਸਮਾਜ ਲਈ ਇੱਕ ਚਾਨਣ ਮੁਨਾਰਾ ਹਨ।ਇਸ ਮੌਕੇ ਸੰਤ ਸਿੰਘ ਲੈਕਚਰਾਰ ਗਰਲਜ਼ ਸਕੂਲ ਨੇ ਸਮੁੱਚੀ ਗਿੰਨੀ ਇੰਡਸਟਰੀ ਨੂੰ ਇਸ ਵਿਲੱਖਣ ਸੋਚ ਲਈ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਵੀ ਇਸ ਤਰਾਂ ਦੇ ਸਮਾਜ ਭਲਾਈ ਕੰਮਾਂ ਲਈ ਤਤਪਰ ਰਹਿਣ ਲਈ ਪ੍ਰੇਰਣਾ ਦਿੱਤੀ।ਇਸ ਮੌਕੇ ਸਕੂਲ ਮੁਖੀ ਗੁਰਮੀਤ ਸਿੰਘ, ਹਰਪ੍ਰੀਤ ਕੌਰ ਸਕੂਲ ਅਧਿਆਪਕਾ , ਬ੍ਰਿਜਗੋਪਾਲ ਤਿਵਾਰੀ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਅਤੇ ਮੈਂਬਰਾਂ ਵੱਲੋਂ ਸ਼੍ਰੀਮਤੀ ਕੈਲਾਸ਼ ਬਾਂਸਲ ਨੂੰ ਸਨਮਾਨ ਚਿੰਨ ਭੇਂਟ ਕੀਤਾ।

Share Button

Leave a Reply

Your email address will not be published. Required fields are marked *