ਸਕੂਲ ਦੀ ਹਰ ਗਤੀਵਿਧੀ ਦੀ ਜਾਣਕਾਰੀ ਲਈ ਤਿਆਰ ਕੀਤੇ ਸਾਫ਼ਟਵੇਅਰ ਨਾਲ ਮਾਪਿਆਂ ਦੀ ਪ੍ਰੇਸ਼ਾਨੀ ਹੋਵੇਗੀ ਦੂਰ : ਕੰਵਰਹਰਿੰਦਰ ਸਿੰਘ ਸੰਧੂ

ss1

ਸਕੂਲ ਦੀ ਹਰ ਗਤੀਵਿਧੀ ਦੀ ਜਾਣਕਾਰੀ ਲਈ ਤਿਆਰ ਕੀਤੇ ਸਾਫ਼ਟਵੇਅਰ ਨਾਲ ਮਾਪਿਆਂ ਦੀ ਪ੍ਰੇਸ਼ਾਨੀ ਹੋਵੇਗੀ ਦੂਰ : ਕੰਵਰਹਰਿੰਦਰ ਸਿੰਘ ਸੰਧੂ

31-11
ਸਾਦਿਕ, 30 ਮਈ (ਗੁਲਜ਼ਾਰ ਮਦੀਨਾ)-ਇੱਥੇ ਫ਼ਰੀਦਕੋਟ ਰੋਡ ’ਤੇ ਸਥਿਤ ਡਿਵਾਈਨ ਮਾਤਾ ਗੁਜ਼ਰੀ ਪਬਲਿਕ ਸਕੂਲ ਦੇ ਪ੍ਰਬੰਧਕੀ ਕਮੇਟੀ ਵੱਲੋਂ ਇੱਕ ਵੱਡਾ ਉਪਰਾਲਾ ਕਰਦਿਆਂ ਸਕੂਲ ਅਤੇ ਬੱਚਿਆਂ ਦੀ ਹਰ ਇੱਕ ਗਤੀਵਿਧੀ ’ਤੇ ਨਜ਼ਰ ਰੱਖਣ ਸੰਬੰਧੀ ਮਾਪਿਆਂ ਲਈ ਮੋਬਾਈਲ ਐਪਸ ਤਿਆਰ ਕੀਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੰਵਰਹਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇੱਕ ਨਿੱਜੀ ਕੰਪਨੀ ‘ਫਿਊਚਰਿਸਟ ਸਕੂਲ ਸਲਿਊਸ਼ਨਜ਼’ ਵੱਲੋਂ ਪੂਰੇ ਇਲਾਕੇ ਵਿੱਚੋਂ ਉਨਾਂ ਦੇ ਸਕੂਲ ਵਿੱਚ ਇਹ ਸੇਵਾ ਸ਼ੁਰੂ ਕੀਤੀ ਗਈ ਹੈ। ਹੋਰ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਇਸ ਟੈਕਨਾਲੋਜੀ ਨਾਲ ਹਰ ਇੱਕ ਬੱਚੇ ਦੇ ਪੂਰੇ ਸਾਲ ਦੀ ਹਾਜ਼ਰੀ, ਬੱਚੇ ਨੂੰ ਲੈ ਕੇ ਆਉਣ ਅਤੇ ਜਾਣ ਵਾਲੀ ਸਕੂਲ ਬੱਸ ਦੀ ਜਾਣਕਾਰੀ, ਬੱਚੇ ਦੇ ਸਕੂਲ ਹੋਮਵਰਕ, ਬੱਚੇ ਦੇ ਪਿਛਲੇ 8 ਸਕੂਲ ਟੈਸਟਾਂ ਦੀ ਜਾਣਕਾਰੀ, ਸਕੂਲ ਵਿੱਚ ਹੋਣ ਵਾਲੀਆਂ ਸੱਭਿਆਚਾਰਕ ਅਤੇ ਵਿਦਿਅਕ ਗਤੀਵਿਧੀਆਂ, ਪੂਰੇ ਸਾਲ ਦੀਆਂ ਛੁੱਟੀਆਂ, ਬੱਚੇ ਦੀ ਲੱਗਣ ਵਾਲੀ ਸਾਲਾਨਾ ਅਸੈਸਮੈਂਟ ਤੋਂ ਇਲਾਵਾ ਸਕੂਲ ਅਤੇ ਬੱਚੇ ਬਾਰੇ ਹੋਰ ਫ਼ੁਟਕਲ ਜਾਣਕਾਰੀ ਬੱਚੇ ਦੇ ਮਾਪਿਆਂ ਦੇ ਮੋਬਾਈਲ ’ਤੇ ਭੇਜੀ ਜਾਵੇਗੀ। ਉਨਾਂ ਦੱਸਿਆ ਇੰਨੀ ਅਗਾਂਹਵਧੂ ਟੈਕਨਾਲੋਜੀ ਨਾਲ ਜਿੱਥੇ ਬੱਚਿਆਂ ਦੇ ਮਾਪਿਆਂ ਦੀ ਹਰ ਛੋਟੀ ਤੋਂ ਛੋਟੀ ਪ੍ਰੇਸ਼ਾਨੀ ਖ਼ਤਮ ਹੋਵੇਗੀ ਉੱਥੇ ਬੱਚਿਆਂ ਨੂੰ ਅਜਿਹੀ ਟੈਕਨਾਲੋਜੀ ਨਾਲ ਜੁੜ ਕੇ ਉਨਾਂ ਦੀ ਜਾਣਕਾਰੀ ਵਿੱਚ ਵਧੇਰੇ ਵਾਧਾ ਹੋਵੇਗਾ। ਇਸ ਮੌਕੇ ਚੇਅਰਮੈਨ ਗੁਰਦੇਵ ਸਿੰਘ ਸੰਧੂ, ਪ੍ਰਿੰਸੀਪਲ ਅੰਗਦ ਕੁਮਾਰ, ਮੈਡਮ ਬੀਬਾ ਕੌਰ ਸੰਧੂ, ਸੁਰਿੰਦਰ ਕੁਮਾਰ, ਰਾਜਿੰਦਰ ਸਿੰਘ, ਸਿਮਰਜੀਤ ਕੌਰ ਅਤੇ ਰਮਨਦੀਪ ਕੌਰ ਤੋਂ ਬੱਚਿਆਂ ਦੀ ਮਾਪੇ ਮੰਦਰ ਬੀਹਲੇਵਾਲੀਆ ਅਤੇ ਸੁਖਵੀਰ ਕੌਰ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *