ਸਕੂਲ ਖੇਡਾਂ ਵਿਚ ਗੁਰੂ ਨਾਨਕ ਦੇਵ ਪਬਲਿਕ ਹਾਈ ਸਕੂਲ ਦੇ ਬੱਚਿਆਂ ਨੇ ਮਾਰੀਆਂ ਮੱਲਾਂ

ss1

ਸਕੂਲ ਖੇਡਾਂ ਵਿਚ ਗੁਰੂ ਨਾਨਕ ਦੇਵ ਪਬਲਿਕ ਹਾਈ ਸਕੂਲ ਦੇ ਬੱਚਿਆਂ ਨੇ ਮਾਰੀਆਂ ਮੱਲਾਂ

img-20161018-wa0018ਭਗਤਾ ਭਾਈ ਕਾ 19 ਅਕਤੂਬਰ (ਸਵਰਨ ਸਿੰਘ ਭਗਤਾ) ਸਥਾਨਕ ਸ਼ਹਿਰ ਦੇ ਕੋਠਾ ਗੁਰੂ ਰੋਡ ਤੇ ਸਥਿਤ ਗੁਰੂ ਨਾਨਕ ਦੇਵ ਪਬਲਿਕ ਹਾਈ ਸਕੂਲ ਦੇ ਬੱਚਿਆਂ ਨੇ ਬਲਾਕ ਪੱਧਰ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਵਿਚ ਭਾਗ ਲਿਆ ਜੋ ਕਿ ਭਾਈ ਰੂਪਾ ਵਿਖੇ ਕਰਵਾਈਆਂ ਗਈਆਂ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਡੀ ਪੀ ਈ ਬਲਜਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਇਹਨਾਂ ਖੇਡਾਂ ਵਿਚ ਸਕੂਲ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਕਬੱਡੀ ਲੜਕਿਆਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। img-20161018-wa0021ਦੌੜ 200 ਮੀਟਰ, 400 ਮੀਟਰ ਵਿੱਚੋਂ ਜੀਵਨਜੋਤ ਨੇ ਪਹਿਲਾ ਸਥਾਨ ਅਤੇ ਲੌਗ ਜੰਪ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ। ਰੇਸ ਚਾਰ ਸੌ ਮੀਟਰ ਅਤੇ ਦੋ ਸੌ ਮੀਟਰ ਵਿੱਚੋਂ ਪ੍ਰਭਜੋਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਮੈਡਲ ਜਿੱਤਿਆ। ਬੀ ਪੀ ਈ ਓ ਦਰਸ਼ਨ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਸਕੂਲ ਮੈਨੇਜਰ ਸ੍ਰੀ ਮਤੀ ਕਮਲਾ ਦੇਵੀ, ਕਰਮਜੀਤ ਸਿੰਘ ਜੋਗਾ ਅਤੇ ਸਕੂਲ ਪ੍ਰਿੰਸੀਪਲ ਮਨਿੰਦਰ ਕੌਰ ਨੇ ਖਿਡਾਰੀਆਂ ਅਤੇ ਸਮੂਹ ਸਕੂਲ ਸਟਾਫ ਨੂੰ ਵਧਾਈ ਦਿੱਤੀ।

Share Button

Leave a Reply

Your email address will not be published. Required fields are marked *