ਸਕੂਲ ਖੇਡਾਂ ਲਈ ਟੂਰਨਾਮੈਂਟ ਕਮੇਟੀ ਦੀ ਚੋਣ ਕੀਤੀ

ss1

ਸਕੂਲ ਖੇਡਾਂ ਲਈ ਟੂਰਨਾਮੈਂਟ ਕਮੇਟੀ ਦੀ ਚੋਣ ਕੀਤੀ

25-17 (3)
ਮਲੋਟ, 24 ਮਈ (ਆਰਤੀ ਕਮਲ) : ਸਕੂਲ ਖੇਡਾਂ ਕਮੇਟੀ ਦੀ ਇਕ ਅਹਿਮ ਮੀਟਿੰਗ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਵਿਖੇ ਕੀਤੀ ਗਈ ਜਿਸ ਵਿਚ ਬਲਾਕ ਮਲੋਟ ਸੈਕੰਡਰੀ ਜੋਨ ਦੇ ਸਮੂਹ ਡੀ.ਪੀ.ਈ. ਅਤੇ ਪੀ.ਟੀ.ਆਈ. ਅਧਿਆਪਕਾਂ ਨੇ ਭਾਗ ਲਿਆ । ਮੀਟਿੰਗ ਵਿਚ ਹੋਰ ਵਿਚਾਰਾਂ ਦੇ ਨਾਲ ਨਾਲ 2016-17 ਦੀਆਂ ਸਕੂਲ ਖੇਡਾਂ ਕਰਾਉਣ ਲਈ ਨਵੀਂ ਟੂਰਨਾਮੈਂਟ ਕਮੇਟੀ ਦਾ ਗਠਨ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਜਬਾਨ ਸਕੂਲ ਦੇ ਡੀ.ਪੀ.ਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਰਬਸੰਮਤੀ ਨਾਲ ਨਵੀਂ ਕਮੇਟੀ ਦਾ ਗਠਨ ਕਰ ਲਿਆ ਗਿਆ ਹੈ ਜਿਸ ਵਿਚ ਪ੍ਰਿੰਸੀਪਲ ਕੁਰਾਈਵਾਲਾ ਗੁਰਪ੍ਰੀਤ ਸਿੰਘ ਨੂੰ ਪ੍ਰਧਾਨ, ਪ੍ਰਿੰਸੀਪਲ ਐਸਡੀ ਸਕੂਲ ਮਲੋਟ ਪਰਮਿੰਦਰਪਾਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਡੀਪੀਈ ਜਗਦੀਪ ਕੌਰ ਨੂੰ ਮੀਤ ਪ੍ਰਧਾਨ, ਡੀਪੀਈ ਟਹਿਲ ਸਿੰਘ ਸਕੱਤਰ, ਡੀਪੀਈ ਕੰਵਲਜੀਤ ਕੌਰ ਨੂੰ ਸਹਾਇਤ ਸਕੱਤਰ ਅਤੇ ਟੈਕਨੀਕਲ ਟੀਮ ਵਿਚ ਲੈਕਚਰਾਰ ਬਲਜੀਤ ਸਿੰਘ, ਡੀਪੀਈ ਬਲਕਾਰ ਸਿੰਘ, ਡੀਪੀਈ ਸੁਰਿੰਦਰਪਾਲ ਸਿੰਘ, ਡੀਪੀਈ ਨਵਪਿੰਦਰ ਸਿੰਘ, ਡੀਪੀਈ ਦਵਿੰਦਰ ਸਿੰਘ, ਪੀਟੀਆਈ ਜੈਮਲ ਸਿੰਘ, ਡੀਪੀਈ ਛਿੰਦਰਪਾਲ ਸਿੰਘ ਅਤੇ ਜਸਵਿੰਦਰ ਸਿੰਘ ਡੀਪੀਆਈ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ । ਇਸ ਮੌਕੇ ਸਕੱਤਰ ਟਹਿਲ ਸਿੰਘ ਨੇ ਮੀਟਿੰਗ ਵਿਚ ਹਿੱਸਾ ਲੈਣ ਪੁੱਜੇ ਸਮੂਹ ਸਰੀਰਕ ਸਿੱਖਿਆ ਦੇ ਅਧਿਆਪਕਾਂ ਦਾ ਸਵਾਗਤ ਕੀਤਾ ਅਤੇ ਨਵ ਗਠਿਤ ਕਮੇਟੀ ਦੇ ਅਹੁਦੇਦਾਰਾਂ ਨੂੰ ਸ਼ੁੱਭ ਕਾਮਨਾਵਾਂ ਭੇਂਟ ਕਰਦਿਆਂ ਉਮੀਦ ਜਿਤਾਈ ਕਿ ਨਵੀਂ ਟੂਰਨਾਮੈਂਟ ਕਮੇਟੀ ਬਲਾਕ ਪੱਧਰੀ ਖੇਡਾਂ ਨੂੰ ਯੋਜਨਾਬੱਧ ਤਰੀਕੇ ਨਾਲ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਵੇਗੀ ।

Share Button

Leave a Reply

Your email address will not be published. Required fields are marked *