ਸਕਿਲ ਪੰਜਾਬ ਤਹਿਤ ਆਈ. ਟੀ. ਆਈ. ਰਾਜਪੁਰਾ ’ਚ ਐਲ. ਐਂਡ ਟੀ. ਨੇ ਬਣਾਈ ਐਡਵਾਂਸ ਵੈਲਡਿੰਗ ਵਰਕਸ਼ਾਪ

ss1

ਸਕਿਲ ਪੰਜਾਬ ਤਹਿਤ ਆਈ. ਟੀ. ਆਈ. ਰਾਜਪੁਰਾ ’ਚ ਐਲ. ਐਂਡ ਟੀ. ਨੇ ਬਣਾਈ ਐਡਵਾਂਸ ਵੈਲਡਿੰਗ ਵਰਕਸ਼ਾਪ
-ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਐਮ. ਪੀ. ਸਿੰਘ ਨੇ ਕੀਤਾ ਉਦਘਾਟਨ

11-31 (3) 11-31 (4)
ਰਾਜਪੁਰਾ (ਧਰਮਵੀਰ ਨਾਗਪਾਲ) ; ਪੰਜਾਬ ਦੇ ਹਰ ਨੌਜਵਾਨ ਨੂੰ ਹੁਨਰਮੰਦ ਬਣਾਉਣ ਦੀ ਪੰਜਾਬ ਸਰਕਾਰ ਦੀ ਨੀਤੀ ਦੇ ਤਹਿਤ ਚੱਲ ਰਹੀ ‘ਸਕਿਲ ਪੰਜਾਬ ਮੁਹਿੰਮ’ ਦੇ ਤਹਿਤ ਸਰਕਾਰੀ ਆਈ. ਟੀ. ਆਈ. ਰਾਜਪੁਰਾ ’ਚ ਐਡਵਾਂਸ ਵੈਲਡਿੰਗ ਵਰਕਸ਼ਾਪ ਦਾ ਉਦਘਾਟਨ ਅੱਜ ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਐਮ. ਪੀ. ਸਿੰਘ ਨੇ ਕੀਤਾ ਹੈ ।ਸਰਕਾਰੀ ਆਈ. ਟੀ. ਆਈ. ਨੂੰ ਅਲਟਰਾ ਮਾਡਰਨ ਸਹੂਲਤਾਂ ਵਾਲਾ ਇਹ ਐਡਵਾਂਸ ਵੈਲਡਿੰਗ ਵਰਕਸ਼ਾਪ ਬਹੁ ਕੋਮੀ ਕੰਪਨੀ ਐਲ. ਐਂਡ ਟੀ. ਦੀ ਸਹਾਇਕ ਕੰਪਨੀ ਨਾਭਾ ਪਾਵਰ ਲਿਮਿਟਡ ਨੇ ਤਿਆਰ ਕਰਕੇ ਦਿੱਤਾ ਹੈ ।ਇਹ ਕੰਪਨੀ ਰਾਜਪੁਰਾ ਦੇ ਨੇੜੇ 1320 ਮੈਗਾਵਾਟ ਦਾ ਥਰਮਲ ਪਾਵਰ ਪਲਾਂਟ ਚਲਾ ਰਹੀ ਹੈ ।ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਐਮ. ਪੀ. ਸਿੰਘ ਨੇ ਦੱਸਿਆ ਕੀ ਇਲਾਕੇ ਦੀ ਇੰਡਸਟਰੀ ਦੀਆਂ ਲੋੜਾਂ ਨੂੰ ਵੇਖਦੇ ਹੋਏ ਕੰਪਨੀ ਦੇ ਪ੍ਰਤੀਨਿਧੀ ਉਨਾ ਕੋਲ ਆਏ ਅਤੇ ਪ੍ਰਸਤਾਵ ਰੱਖਿਆ, ਜਿਸ ਨੂੰ ਮੌਕੇ ਤੇ ਹੀ ਮਨਜੂਰ ਕਰ ਦਿਤਾ ਗਿਆ ਅਤੇ ਆਈ. ਟੀ. ਆਈ. ਨੂੰ ਇਸ ਦੀ ਮਨਜੂਰੀ ਦੇ ਦਿੱਤੀ ਗਈ । ਇਸ ਤੋਂ ਬਾਦ ਸਰਕਾਰ ਨੇ ਕੰਪਨੀ ਦੀ ਲੋੜ ਦੇ ਮੁਤਾਬਿਕ 14 ਲੱਖ ਰੁਪਏ ਦੀ ਲਾਗਤ ਨਾਲ ਲੋੜੀਂਦਾ ਢਾਂਚਾ ਮੌਜੂਦਾ ਵਰਕਸ਼ਾਪ ’ਚ ਤਿਆਰ ਕਰ ਦਿੱਤਾ । ਉਨਾ ਦੱਸਿਆ ਕੀ ਐਲ. ਐਂਡ ਟੀ. ਨੇ 60 ਲੱਖ ਰੁਪਏ ਦੀਆਂ ਮਸ਼ੀਨਾਂ ਸਰਕਾਰੀ ਆਈ. ਟੀ. ਆਈ. ਦੀ ਵਰਕਸ਼ਾਪ ਨੂੰ ਦਿੱਤੀਆਂ ਹਨ ਅਤੇ ਇਸ ਸਾਰੇ ਕੰਮ ਦੀ ਖ਼ਾਸ ਗਲ ਇਹ ਹੈ ਕੀ ਇਸੀ ਸਾਲ 29 ਮਾਰਚ ਨੂੰ ਸਰਕਾਰ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਕੋਲ ਇਹ ਪ੍ਰਸਤਾਵ ਆਇਆ ਸੀ ਅਤੇ ਇਸੀ ਦਿਨ ਕੰਪਨੀ ਦੇ ਨਾਲ ਐਮ. ਓ. ਯੂ. ਤੇ ਹਸਤਾਖ਼ਰ ਹੋਏ ਸਨ । ਜਿਸਦੇ ਤਿੰਨ ਮਹੀਨੇ ਦੇ ਅੰਦਰ ਅੰਦਰ ਅੱਜ ਕੰਮ ਸ਼ੁਰੂ ਹੋ ਚੁੱਕਿਆ ਹੈ ।ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਐਮ. ਪੀ. ਸਿੰਘ ਨੇ ਦੱਸਿਆ ਕੀ ਐਡਵਾਂਸ ਵੈਲਡਿੰਗ ਵਰਕਸ਼ਾਪ ’ਚ ਮਿਗ ਅਤੇ ਟਿਗ ਟਰੇਡ ਦੇ ਦੋ ਯੂਨਿਟ ਸ਼ੁਰੂ ਕੀਤੇ ਜਾਣਗੇ ਜਿਸ ਨਾਲ ਆਈ. ਟੀ. ਆਈ. ’ਚ ਪਹਿਲਾਂ ਤੋਂ ਚੱਲ ਰਹੇ ਵੈਲਡਰ ਟਰੇਡ ਦੇ ਦੋ ਯੂਨਿਟਾਂ ਨੂੰ ਫਾਇਦਾ ਹੋਵੇਗਾ । ਇਸ ਤੋਂ ਇਲਾਵਾ ਘੱਟ ਸਮੇਂ ਦੇ ਕੋਰਸ ਵੱਖਰੇ ਤੋਰ ’ਤੇ ਵੀ ਚਲਾਏ ਜਾਣਗੇ, ਜਿੰਨਾ ਨੂੰ ਆਈ. ਟੀ. ਆਈ. ਦੇ ਇੰਸਟ੍ਰਕਟਰ ਹੀ ਪੜਾਉਣਗੇ । ਉਨਾ ਦੱਸਿਆ ਕੀ ਇੱਥੇ ਟਰੇਨਿੰਗ ਲੈਣ ਵਾਲੇ ਟਰੇਨਿਆਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ । ਜਿਸ ਨਾਲ ਉਹ ਹਿੰਦੋਸਤਾਨ ’ਚ ਕੀਤੇ ਵੀ ਕੰਮ ਕਰ ਸਕਣਗੇ । ਇਸ ਵਰਕਸ਼ਾਪ ’ਚ ਟਰੇਨਿਆਂ ਦੀ ਸਿਹਤ ਦਾ ਵੀ ਪੂਰਾ ਖ਼ਿਆਲ ਰੱਖਿਆ ਗਿਆ ਹੈ ।
ਇਸ ਮੌਕੇ ਸਨਅਤਕਾਰਾਂ ਵੱਲੋਂ ਸ. ਕਰਤਾਰ ਸਿੰਘ ਨੇ ਚਾਨਣਾ ਪਾਉਂਦੀਆਂ ਕਿਹਾ ਕੀ ਰਾਜਪੁਰਾ ਨੂੰ ਪਲਾਸਟਿਕ ਮੋਲਡਿੰਗ ’ਚ ਟੇਰਨੀਆਂ ਦੀ ਖ਼ਾਸੀ ਲੋੜ ਹੈ, ਜਿਸ ਉੱਤੇ ਮੌਕੇ ’ਤੇ ਹੀ ਪ੍ਰਮੁੱਖ ਸਕੱਤਰ ਐਮ. ਪੀ. ਸਿੰਘ ਵਲੋਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੀ ਐਡੀਸ਼ਨਲ ਡਾਇਰੈਕਟਰ ਸ੍ਰੀਮਤੀ ਦਲਜੀਤ ਕੌਰ ਨੂੰ ਨਿਰਦੇਸ਼ ਦਿੱਤੇ ਗਏ । ਉਨਾ ਵੱਲੋਂ ਵੀ ਸਕਾਰਾਤਮਕ ਜਵਾਬ ਆਉਣ ਤੇ ਰਾਜਪੁਰਾ ਦੀ ਸਰਕਾਰੀ ਆਈ. ਟੀ. ਆਈਜ. ’ਚ ਹੀ ਇਸ ਕੋਰਸ ਨੂੰ ਚਲਾਉਣ ਦੀ ਸੰਭਾਵਨਾ ਤਰਾਸ਼ਣ ਦੀ ਗਲ ਕਹੀ ਗਈ । ਨਾਲ ਹੀ ਉਨਾ ਨੇੜੇ ਦੀਆਂ ਹੋਰ ਕਈ ਆਈ. ਟੀ. ਆਈਜ. ਦੇ ਪ੍ਰਿੰਸੀਪਲਾਂ ਨੂੰ ਵੀ ਰਾਜਪੁਰਾ ਦੀ ਸਰਕਾਰੀ ਆਈ. ਟੀ. ਆਈ. ਆਕੇ ਵੇਖਣ ਨੂੰ ਕਿਹਾ ਹੈ ।ਨਾਭਾ ਪਾਵਰ ਲਿਮਿਟੇਡ ਦੇ ਸੀ. ਈ. ਓ. ਸ਼੍ਰੀ ਅਤਰ ਸ਼ਹਾਬ ਨੇ ਕਿਹਾ ਕੀ ਕੰਪਨੀ ਇਸ ਵਰਕਸ਼ਾਪ ’ਚ ਕਰਵਾਏ ਜਾਣ ਵਾਲੇ ਕੋਰਸ ਦੇ ਟਾਪਰ ਨੂੰ ਹਰ ਸਾਲ ਸਨਮਾਨਿਤ ਵੀ ਕਰੇਗੀ ।ਇਸ ਮੌਕੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਡਾਇਰੈਕਟਰ ਸ਼੍ਰੀ ਧਰਮਪਾਲ ਗੁਪਤਾ, ਐਸ. ਡੀ. ਐਮ. ਰਾਜਪੁਰਾ ਸ਼੍ਰੀ ਵਿਕਰਮਜੀਤ ਸਿੰਘ ਸ਼ੇਰਗਿੱਲ, ਨੇੜੇ ਦੀਆਂ ਹੋਰ ਕਈ ਆਈ. ਟੀ. ਆਈਜ. ਦੇ ਪ੍ਰਿੰਸੀਪਲ ਅਤੇ ਸਨਅਤਕਾਰਾਂ ਦੇ ਨੁਮਾਇੰਦੇ ਵੀ ਮੌਜੂਦ ਸਨ ।

Share Button

Leave a Reply

Your email address will not be published. Required fields are marked *