ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. May 29th, 2020

ਸ਼ੰਭੂ ਬੈਰਿਅਰ ਤੇ ਟਰਕਾ ਦਾ ਲਗਿਆ ਜਾਮ

ਸ਼ੰਭੂ ਬੈਰਿਅਰ ਤੇ ਟਰਕਾ ਦਾ ਲਗਿਆ ਜਾਮ

ਰਾਜਪੁਰਾ 20 ਅਗਸਤ (ਧਰਮਵੀਰ ਨਾਗਪਾਲ) ਬੀਤੀ ਦੇਰ ਰਾਤ ਤੋਂ ਹੀ ਰਾਜਪੁਰਾ ਅੰਬਾਲਾ ਨੈਸ਼ਨਲ ਹਾਈਵੇਅ ਤੇ ਬਣੇ ਸ਼ੰਭੂ ਬੈਰਿਅਰ ਤੇ ਕਿਸੇ ਤਕਨੀਕੀ ਖਰਾਬੀ ਆਉਣ ਕਾਰਨ ਇੰਟਰਨੈੱਟ ਦੀ ਸੁਵਿਧਾ ਵਿੱਚ ਵਿਘਨ ਪੈ ਜਾਣ ਕਾਰਨ ਬੈਰਿਅਰ ਤੇ ਮੌਜੂਦ ਬਿਲਟੀ ਫੀਸ ਅਤੇ ਟੈਕਸ ਜਮਾ ਕਰਾਉਣ ਲਈ ਖੜੇ ਟਰਕਾ ਦੇ ਕਾਰਨ ਜਾਮ ਵਾਲੀ ਸਥਿਤੀ ਬਣ ਗਈ, ਜਿਸ ਕਾਰਨ ਨੈਸ਼ਨਲ ਹਾਈਵੇਅ ਉਤੇ ਟਰਕਾ ਦੀਆਂ ਲੰਬੀਆਂ ਲੰਬੀਆਂ ਲਾਈਨਾ ਸੜਕਾ ਤੇ ਲਗੀਆਂ ਦਿਖਾਈ ਦਿਤੀਆ। ਟਰੱਕ ਡਰਾਈਵਰ ਜੀਵਨ ਸਿੰਘ ਅਤੇ ਗੁਲਜਾਰ ਸਿੰਘ ਨੇ ਦਸਿਆ ਕਿ ਬੀਤੀ ਰਾਤ 12 ਵਜੇ ਤੋਂ ਹੀ ਬੈਰੀਅਰ ਤੇ ਟੈਕਸ ਰਸੀਦ ਲੈਣ ਲਈ ਖੜੇ ਹਨ ਪਰ ਇੰਟਰਨੈੱਟ ਵਿੱਚ ਖਰਾਬੀ ਆਉਣ ਕਾਰਣ ਸਾਡੀ ਬਿਲਟੀ ਫੀਸ ਸਵੇਰੇ 9 ਵਜੇ ਤੱਕ ਜਮਾ ਨਹੀਂ ਕੀਤੀ ਗਈ ਜਿਸ ਕਾਰਨ ਸਾਨੂੰ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੜਕਾ ਤੇ ਖੜੇ ਟਰਕਾ ਕਾਰਨ ਜਾਮ ਵਾਲਾ ਮਾਹੌਲ ਬਣ ਗਿਆ ਹੈ।

ਇਸ ਬਾਰੇ ਈਟੀੳ ਵਰਿੰਦਰ ਸਿੰਘ ਨੇ ਦਸਿਆ ਕਿ ਬੀਤੀ ਰਾਤ 12 ਵਜੇ ਦੇ ਕਰੀਬ ਸਰਵਰ ਡਾਉੂਨ ਹੋਣ ਕਾਰਨ ਕੁਝ ਤਕਨੀਕੀ ਖਰਾਬੀ ਆ ਗਈ ਸੀ ਜਿਸ ਕਾਰਨ ਨਾ ਤਾਂ ਬਿਲਟੀ ਫਾਰਮ ਨਿਕਲ ਰਹੇ ਸਨ ਤੇ ਨਾ ਹੀ ਕੋਈ ਰਸੀਦ ਬਣ ਰਹੀ ਸੀ, ਜਿਸ ਕਾਰਨ ਇਹ ਜਾਮ ਵਾਲੀ ਸਮਸਿਆ ਪੈਦਾ ਹੋਈ ਹੈ ਪਰ ਅੱਜ ਸਵੇਰੇ 10 ਵਜੇ ਕਰੀਬ ਸਰਵਰ ਚਾਲੂ ਹੋ ਗਿਆ ਹੈ ਅਤੇ ਕੰਮ ਮੁੜ ਸੁਚਾਰੂ ਰੂਪ ਵਿੱਚ ਚਲ ਰਿਹਾ ਹੈ।

Leave a Reply

Your email address will not be published. Required fields are marked *

%d bloggers like this: