ਸ਼੍ਰੌਮਣੀ ਅਕਾਲੀ ਦਲ (ਬਾਦਲ) ਦੀ 2017 ਦੀਆਂ ਚੋਣਾ ਸਬੰਧੀ ਵਿਸ਼ੇਸ ਮੀਟਿੰਗ ੳ ਐਸ ਡੀ ਮੁੱਖ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ

ss1

ਸ਼੍ਰੌਮਣੀ ਅਕਾਲੀ ਦਲ (ਬਾਦਲ) ਦੀ 2017 ਦੀਆਂ ਚੋਣਾ ਸਬੰਧੀ ਵਿਸ਼ੇਸ ਮੀਟਿੰਗ ੳ ਐਸ ਡੀ ਮੁੱਖ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ

ਰਾਜਪੁਰਾ, 17 ਮਈ (ਧਰਮਵੀਰ ਨਾਗਪਾਲ) ਰਾਜਪੁਰਾ ਪਟਿਆਲਾ ਰੋਡ ਦੇ ਪੈਂਦੇ ਗੁਰਦੁਆਰਾ ਸ਼ਹੀਦ ਸੁੱਖਾ ਸਿੰਘ ਨੀਲਪੁਰ ਵਿੱਖੇ ਸ਼੍ਰੌਮਣੀ ਅਕਾਲੀਦਲ ਦੇ ਰਾਜਪੁਰਾ ਏਰੀਆ ਦੇ ਵਰਕਰਾਂ ਵਲੋ ਆਉਣ ਵਾਲੀਆਂ 2017 ਦੀਆਂ ਚੋਣਾ ਦੇ ਮਦੇਨਜਰ ਇੱਕ ਹੰਗਾਮੀ ਮੀਟਿੰਗ ਦਾ ਅਯੋਜਨ ਰਾਜਪੁਰਾ ਤੋਂ ਐਸ ਜੀ ਪੀ ਸੀ ਦੇ ਸਾਬਕਾ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ, ਜਿਲਾ ਇਸਤਰੀ ਵਿੰਗ ਪ੍ਰਧਾਨ ਬੀਬੀ ਬਲਵਿੰਦਰ ਕੌਰ ਚੀਮਾ ਅਤੇ ਇਲਾਕੇ ਦੇ ਸਮੂਹ ਅਕਾਲੀ ਵਰਕਰਾਂ ਦੀ ਅਗਵਾਈ ਹੇਠ ਉਲੀਕੀ ਗਈ, ਜਿਸ ਵਿੱਚ ਵਿਸ਼ੇਸ ਤੌਰ ਤੇ ਉਪ ਮੁੱਖ ਮੰਤਰੀ ਪੰਜਾਬ ਸ੍ਰ. ਸੁਖਬੀਰ ਸਿੰਘ ਬਾਦਲ ਦੇ ੳ ਐਸ ਡੀ ਸ੍ਰ. ਚਰਨਜੀਤ ਸਿੰਘ ਬਰਾੜ ਸ਼ਾਮਲ ਹੋਏ। ਇਸ ਹੰਗਾਮੀ ਮੀਟਿੰਗ ਵਿੱਚ ਸੈਕੜਿਆਂ ਦੀ ਤਾਦਾਦ ਵਿੱਚ ਸ਼੍ਰੌਮਣੀ ਅਕਾਲੀ ਦਲ ਦੇ ਵਰਕਰਾ ਵਲੋ ਵਧ ਚੜ ਕੇ ਹਿਸਾ ਲਿਆ ਗਿਆ ਤੇ ਇਸ ਮੀਟਿੰਗ ਵਿੱਚ ੳ ਐਸ ਡੀ ਬਰਾੜ ਨੇ ਗੁਰੂਘਰ ਵਿੱਚ ਮੋਜੂਦ ਅਕਾਲੀ ਦਲ ਦੇ ਵਰਕਰਾਂ ਨੂੰ ਪਾਰਟੀ ਦੀ ਤਾਕਤ ਨੂੰ ਵਧਾਉਣ ਲਈ ਪਿੰਡਾ ਵਿੱਚ ਬੂਥ ਲੇਵਲ ਤੇ ਪਾਰਟੀ ਦੇ ਵਰਕਰਾ ਦੀ ਡਿਊਟੀ ਲਗਾਉਣ ਦੀ ਗੱਲ ਆਖੀ ਅਤੇ ਇਲਾਕੇ ਦੇ ਕੁਝ ਵਰਕਰਾਂ ਵਲੋਂ ਰਾਜਪੁਰਾ ਦੀ ਸੀਟ ਭਾਜਪਾ ਦੇ ਕੋਟੇ ਵਿੱਚ ਹੋਣ ਕਾਰਨ ਵਰਕਰਾ ਦੀ ਗਲ ਨਾ ਸੁਣੀ ਜਾਣ ਦੀ ਸ਼ਿਕਾਇਤ ਤੇ ਬਰਾੜ ਵਲੋਂ ਵਰਕਰਾ ਨੂੰ ਅਨੁਸਾਸ਼ਨ ਦਾ ਪਾਠ ਪੜਾ ਕੇ ਪਾਰਟੀ ਨੂੰ ਮਜਬੂਤ ਕਰਨ ਦੇ ਗੁਰ ਵਰਕਰਾ ਨਾਲ ਸਾਂਝੇ ਕੀਤੇ। ਇਸ ਮੌਕੇ ਜਿਲਾ ਪਟਿਆਲਾ ਇਸਤਰੀ ਵਿੰਗ ਪ੍ਰਧਾਨ ਅਤੇ ਸਾਬਕਾ ਐਸ ਜੀ ਪੀ ਸੀ ਮੈਂਬਰ ਅਤੇ ਹੋਰ ਅਕਾਲੀ ਭਾਜਪਾ ਗਠਜੋੜ ਦੇ ਅਹੂੇਦਦਾਰਾ ਅਤੇ ਵਰਕਰਾ ਵਲੋਂ ਸ਼੍ਰੀ ਬਰਾੜ ਨੂੰ ਸਿਰੋਪਾਏ ਅਤੇ ਸ਼੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ।
ਆਪਣੀ ਪਤਰਕਾਰ ਵਾਰਤਾ ਵਿੱਚ ਸ੍ਰ. ਬਰਾੜ ਨੇ 2017 ਵਿੱਚ ਮੁੜ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਬਣਨ ਦੀ ਗਲ ਵੀ ਆਖੀ ਅਤੇ ਕਿਹਾ ਕਿ ਅਕਾਲੀ ਦਲ ਵਲੋਂ ਸੂਬੇ ਵਿੱਚ ਕੀਤੇ ਜਾ ਰਹੇ ਕੰਮਾ ਦੀ ਬਦੋਲਤ ਮੁੜ ਤੀਜੀ ਵਾਰ ਅਕਾਲੀ ਦਲ ਆਪਣੀ ਸਰਕਾਰ ਬਣਾਏਗਾ। ਰਾਜਪੁਰਾ ਸੀਟ ਦੀ ਅਕਾਲੀ ਦਲ ਦੀ ਝੋਲੀ ਵਿੱਚ ਪੈਣ ਦੇ ਪੁਛੇ ਗਏ ਸਵਾਲ ਵਿੱਚ ਉਹਨਾਂ ਕਿਹਾ ਕਿ ਅਜੇ ਤਕ ਤਾਂ ਕੋਈ ਅਜਿਹੇ ਸੰਕੇਤ ਗਠਜੋੜ ਦੇ ਲੀਡਰਾ ਵਲੋਂ ਨਹੀਂ ਆਏ ਹਨ ਪਰ ਪਾਰਟੀ ਦਾ ਸਚਾ ਸਿਪਾਹੀ ਹੋਣ ਦੇ ਨਾਤੇ ਇਹ ਜਰੂਰ ਕਹਾਗਾ ਕਿ ਇਸ ਸੀਟ ਤੇ ਚਾਹੇ ਦੋਵੇ ਪਾਰਟੀਆਂ ਵਿਚੋਂ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਚੋਣ ਲੜੇ ਅਸੀ ਪਾਰਟੀ ਦੀ ਮਜਬੂਤੀ ਲਈ ਸਾਰੇ ਮਿਲ ਕੇ ਇਸ ਮੈਦਾਨ ਨੂੰ ਫਤਿਹ ਕਰਕੇ ਸ਼੍ਰੌਮਣੀ ਅਕਾਲੀ ਦਲ ਦੀ ਝੋਲੀ ਵਿੱਚ ਪਾਵਾਗੇ। ਆਮ ਆਦਮੀ ਪਾਰਟੀ ਬਾਰੇ ਪੁਛੇ ਇਕ ਸਵਾਲ ਵਿੱਚ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਡੇ ਲੀਡਰਾ ਦਾ ਹੀ ਆਪਣੀ ਗਲ ਤੇ ਕੋਈ ਸਟੈਂਡ ਨਹੀਂ ਹੈ। ਇਹ ਪਾਰਟੀ ਪੰਜਾਬ ਅਤੇ ਸਿਖਾ ਦੀ ਵਿਰੋਧੀ ਪਾਰਟੀ ਹੈ ਜਿਸ ਦਾ ਪੰਜਾਬ ਵਿਚੋ ਸਫਾਇਆ ਹੋਣਾ ਤਹਿ ਹੈ। ਫੋਟੋ ਨਾ ਲਾਉਣ ਲਈ ਖੇਦ ਹੈ ਕਿਉਂਕਿ ਮੀਟਿੰਗ ਤੇ ਗਿਣੇ ਚੁਣੇ ਪੱਤਰਕਾਰਾ ਨੂੰ ਬੁਲਾਇਆ ਗਿਆ ਸੀ।

Share Button

Leave a Reply

Your email address will not be published. Required fields are marked *