ਸ਼੍ਰੌਮਣੀ ਅਕਾਲੀ ਦਲ (ਅ) ਬਹਿਰੀਨ ਵੱਲੋ “ਸ.ਸਿਮਰਨਜੀਤ ਸਿੰਘ ਮਾਨ ਸ਼ਗਨ ਸਕੀਮ“ ਤਹਿਤ 3 ਲੱਖ 15 ਹਜ਼ਾਰ ਦੀ ਸ਼ਗਨ ਰਾਸ਼ੀ ਤਕਸੀਮ

ss1

ਸ਼੍ਰੌਮਣੀ ਅਕਾਲੀ ਦਲ (ਅ) ਬਹਿਰੀਨ ਵੱਲੋ “ਸ.ਸਿਮਰਨਜੀਤ ਸਿੰਘ ਮਾਨ ਸ਼ਗਨ ਸਕੀਮ“ ਤਹਿਤ 3 ਲੱਖ 15 ਹਜ਼ਾਰ ਦੀ ਸ਼ਗਨ ਰਾਸ਼ੀ ਤਕਸੀਮ

ਫਰੀਦਕੋਟ/ਬਹਿਰੀਨ, 12 ਦਸੰਬਰ ( ਜਗਦੀਸ਼ ਬਾਂਬਾ ) ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਬਹਿਰੀਨ ਇਕਾਈ ਵੱਲੋੰ ਪਿੱਛਲੇ 14 ਮਹੀਨਿਆਂ ਤੋਂ ਸ਼ੁਰੂ ਕੀਤੀ ਗਈ “ਸ.ਸਿਮਰਨਜੀਤ ਸਿੰਘ ਮਾਨ ਸ਼ਗਨ ਸਕੀਮ“ ਤਹਿਤ ਹੁਣ ਤੱਕ 3 ਲੱਖ 15 ਹਜਾਰ ਰੁਪਏ ਦੀ ਸ਼ਗਨ ਰਾਸ਼ੀ ਲੋੜਵੰਦ ਪਰਿਵਾਰਾਂ ਵਿੱਚ ਵੰਡੀ ਗਈ ਹੈ । ਇਹ ਜਾਣਕਾਰੀ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਬਹਰੀਨ ਇਕਾਈ ਦੇ ਪ੍ਰਧਾਨ ਅਮਰੀਕ ਸਿੰਘ ਬੱਲੋਵਾਲ,ਮੀਤ ਪ੍ਰਧਾਨ ਧਰਮਿੰਦਰ ਸਿੰਘ ਨਾਰੰਗਵਾਲ,ਜਨਰਲ ਸਕੱਤਰ ਜਗਰਾਜ ਸਿੰਘ ਮੱਦੋਕੇ ਵੱਲੋੰ ਮੀਡੀਆ ਦੇ ਨਾਮ ਜਾਰੀ ਇੱਕ ਪ੍ਰੈਸ ਨੋਟ ਵਿੱਚ ਦਿੱਤੀ ਗਈ । ਉਨਾਂ ਦੱਸਿਆ ਕਿ ਉਨਾਂ ਦੀ ਇਕਾਈ ਵੱਲੋੰ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਤੇ ਮੱਦਦ ਕਰਨ ਤਹਿਤ ਪਿੱਛਲੇ ਸਾਲ ਪਾਰਟੀ ਪ੍ਰਧਾਨ ਸ.ਸਿਮਰਨਜੀਤ ਸਿੰਘ ਮਾਨ ਦੇ ਨਾਮ ਤੇ ਸ਼ਗਨ ਸਕੀਮ ਸ਼ੁਰੂ ਕੀਤੀ ਗਈ ਸੀ । ਜਿਸਦੇ ਅਨੁਸਾਰ ਹੁਣ ਤੱਕ ਕੁਲ 63 ਲੋੜਵੰਦ ਪਰਿਵਾਰਾਂ ਨੂੰ ਸ਼ਗਨ ਦੀ ਰਾਸ਼ੀ ਭੇਜੀ ਜਾ ਚੁੱਕੀ ਹੈ । ਉਨਾਂ ਦੱਸਿਆ ਕਿ ਆਰਥਿਕ ਪੱਖੋਂ ਜਿਆਦਾ ਤੰਗ ਕੁਝ ਪਰਿਵਾਰਾਂ ਨੂੰ ਉਨਾਂ ਦੀ ਇਕਾਈ ਵੱਲੋੰ ਸ਼ਗਨ ਦੀ ਰਾਸ਼ੀ ਤੋੰ ਇਲਾਵਾ ਵਿਆਹ ਲਈ ਜਰੂਰੀ ਸਮਾਨ ਵੀ ਦਿੱਤਾ ਗਿਆ ਹੈ । ਉਨਾਂ ਅਨੁਸਾਰ ਸ.ਸਿਮਰਨਜੀਤ ਸਿੰਘ ਮਾਨ ਸ਼ਗਨ ਸਕੀਮ ਨੂੰ ਲੈ ਕਿ ਪੰਜਾਬ ਵਾਸੀਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਬਹੁਤ ਸਾਰੇ ਪਰਿਵਾਰਾਂ ਪਿੰਡਾਂ ਦੇ ਸਰਪੰਚਾਂ ਨੇ ਇਸ ਉਪਰਾਲੇ ਦੀ ਭਰਭੂਰ ਸ਼ਲਾਘਾ ਕਰਦੇ ਹੋਏ ਸਾਨੂੰ ਧੰਨਵਾਦੀ ਪੱਤਰ ਵੀ ਲਿਖੇ ਹਨ ਹੈ । ਉਨਾਂ ਇਸ ਮੌਕੇ ਜਿੱਥੇ ਬਹਿਰੀਨ ਇਕਾਈ ਦੇ ਬਾਕੀ ਮੈਂਬਰ ਸਾਹਿਬਾਨਾਂ ਦਾ ਇਸ ਉਪਰਾਲੇ ਵਿੱਚ ਸਹਿਯੋਗ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ ਅਤੇ ਨਾਲ ਹੀ ਕਿਹਾ ਕਿ ਉਨਾਂ ਵੱਲੋਂ ਭਵਿੱਖ ਵਿੱਚ ਵੀ ਕੌਮੀੰ ਪ੍ਰਧਾਨ ਸ.ਸਿਮਰਨਜੀਤ ਿਸੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਭਲਾਈ ਦੇ ਅਜਿਹੇ ਕਾਰਜਾਂ ਨੂੰ ਜਾਰੀ ਰੱਖਿਆ ਜਾਵੇਗਾ ਤਾਂ ਜੋ ਲੋੜਵੰਦ ਪਰਿਵਾਰਾਂ ਦੀ ਵੱਧ ਤੋੰ ਵੱਧ ਮੱਦਦ ਕਰਕੇ ਸਮਾਜ ਦੀ ਭਲਾਈ ਹਿੱਤ ਯੋਗਦਾਨ ਪਾਇਆ ਜਾ ਸਕੇ । ਉਨਾਂ ਸੰਕੇਤ ਦਿੱਤਾ ਕਿ ਜੇਕਰ 2017 ਵਿੱਚ ਉਨਾਂ ਦੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪਾਰਟੀ ਵੱਲੋੰ ਸਮਾਜ ਭਲਾਈ ਹਿੱਤ ਵੱਡੇ ਪੱਧਰ ਪ੍ਰੌਗਰਾਮ ਉਲੀਕੇ ਜਾਣਗੇ ਤਾਂ ਜੋ ਗਰੀਬ ਪਰਿਵਾਰਾਂ ਨੂੰ ਆਰਥਿਕ ਪੱਖੋਂ ਖੁਸ਼ਹਾਲ ਬਣਾਇਆ ਜਾ ਸਕੇ ।

Share Button

Leave a Reply

Your email address will not be published. Required fields are marked *