Mon. Apr 22nd, 2019

ਸ਼੍ਰੋਮਣੀ ਕਮੇਟੀ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮਨ੍ਹਾਇਆ ਗਿਆ ‘ਜਪੁਜੀ ਸਾਹਿਬ ਦਿਵਸ’

ਸ਼੍ਰੋਮਣੀ ਕਮੇਟੀ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮਨ੍ਹਾਇਆ ਗਿਆ ‘ਜਪੁਜੀ ਸਾਹਿਬ ਦਿਵਸ’
ਕੇਂਦਰੀ ਮੰਤਰੀ ਬਾਦਲ ਸਮੇਤ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਕਰੀਬ 10 ਹਜਾਰ ਬੱਚਿਆਂ ਨੇ ਕੀਤੀ ਸ਼ਮੂਲੀਅਤ

ਤਲਵੰਡੀ ਸਾਬੋ 22 ਦਸੰਬਰ (ਗੁਰਜੰਟ ਸਿੰਘ ਨਥੇਹਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੀ ਗੁਰਮਤਿ ਜਾਪੁ ਲਹਿਰ ਦੀ ਲੜੀ ਵਿੱਚ ਬੱਚਿਆਂ ਨੂੰ ਮੂਲ ਮੰਤਰ ਅਤੇ ਗੁਰਬਾਣੀ ਨਾਲ ਜੋੜਨ ਦੇ ਉਪਰਾਲੇ ਸਦਕਾਂ 22 ਦਸੰਬਰ ਨੂੰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਮਾਤਾ ਗੁਜਰ ਕੌਰ ਜੀ ਅਤੇ ਚਾਰੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਕੇ ਸਮੁੱਚੇ ਸਿੱਖ ਜਗਤ ਵਿੱਚ ‘ਜਪੁਜੀ ਸਾਹਿਬ ਦਿਵਸ’ ਮਨਾਉਣ ਦੇ ਕੀਤੇ ਐਲਾਨ ਦੇ ਚਲਦਿਆਂ ਅੱਜ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਇੱਕ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ।ਤਖਤ ਸਾਹਿਬ ਦੇ ਨਵੇਂ ਬਣੇ ਦੀਵਾਲ ਹਾਲ ਵਿੱਚ ਰੱਖੇ ਗਏ ਉਕਤ ਸਮਾਗਮ ਦੌਰਾਨ ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਸਮੇਤ ਮਾਲਵਾ ਖਿੱਤੇ ਨਾਲ ਸਬੰਧਿਤ ਸ਼੍ਰੋਮਣੀ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਮੈਂਬਰਾਂ ਤੋਂ ਇਲਾਵਾ 10 ਹਜਾਰ ਦੇ ਕਰੀਬ ਬੱਚਿਆਂ ਤੇ ਵੱਡੀ ਗਿਣਤੀ ਬੀਬੀਆਂ ਨੇ ਸ਼ਮੂਲੀਅਤ ਕੀਤੀ।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਆਯੋਜਿਤ ਉਕਤ ਸਮਾਗਮ ਵਿੱਚ ਸਭ ਤੋਂ ਪਹਿਲਾਂ ਇਕੱਤਰ ਕਰੀਬ 10 ਹਜਾਰ ਸਕੂਲੀ ਬੱਚਿਆਂ ਤੇ ਬੀਬੀਆਂ ਨੂੰ ਅਕਾਲ ਅਕੈਡਮੀਜ ਦੇ ਸਿੱਖੀ ਸਰੂਪ ਨਾਲ ਸ਼ੁਸੋਭਿਤ ਬੱਚਿਆਂ ਨੇ ਜਪੁਜੀ ਸਾਹਿਬ ਦਾ ਪਾਠ ਸਿਮਰਨ ਕਰਵਾਇਆ।ਉਕਤ ਸਮਾਗਮ ਵਿੱਚ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੇ ਬੇਟੇ ਅਤੇ ਦੋਵਾਂ ਬੇਟੀਆਂ ਸਮੇਤ ਸ਼ਿਰਕਤ ਕੀਤੀ ਅਤੇ ਸਮੁੁੱਚੇ ਪਰਿਵਾਰ ਨੇ ਜਪੁਜੀ ਸਾਹਿਬ ਦਾ ਪਾਠ ਸਿਮਰਨ ਕੀਤਾ।ਆਨੰਦ ਸਾਹਿਬ ਦਾ ਕੀਰਤਨ ਤਖਤ ਸਾਹਿਬ ਦੇ ਹਜੂਰੀ ਰਾਗੀ ਜਥੇ ਨੇ ਕੀਤਾ।ਤਖਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਮੁਖ ਸਿੰਘ ਨੇ ਹਾਜਿਰ ਸੰਗਤਾਂ ਖਾਸ ਕਰਕੇ ਬੱਚਿਆਂ ਤੇ ਬੀਬੀਆਂ ਨੂੰ ਜੀਵਨ ਜਾਚ ਲਈ ਗੁਰਬਾਣੀ ਦੀ ਮਹੱਤਤਾ ਤੋਂ ਜਾਣੁੂੰ ਕਰਵਾਂਉਦਿਆਂ ਉਨ੍ਹਾਂ ਨੂੰ ਲਗਾਤਾਰ ਨਾਮ ਸਿਮਰਨ ਅਭਿਆਸ ਕਰਨ ਦੀ ਅਪੀਲ ਕੀਤੀ।ਉਨ੍ਹਾਂ ਨੇ ਅਜਿਹੇ ਸਮਾਗਮਾਂ ਦਾ ਸਮੇਂ ਸਮੇਂ ਤੇ ਆਯੋਜਨ ਕਰਨ ਦੀ ਲੋੜ ਤੇ ਜੋਰ ਦਿੱਤਾ।ਸਮਾਗਮ ਉਪਰੰਤ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਨੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ।
ਸਮਾਪਤੀ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਬੀਬਾ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਨੂੰ ਨਾਮ ਸਿਮਰਨ ਨਾਲ ਜੋੜਨ ਲਈ ਆਰੰਭੀ ਇਸ ਲੜੀ ਨੂੰ ਸ਼ਲਾਘਾਯੋਗ ਕਾਰਜ ਕਰਾਰ ਦਿੰਦਿਆਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਅਪੀਲ਼ ਕਰਨਗੇ ਕਿ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਾਲੇ ਅਜਿਹੇ ਉਪਰਾਲੁੇ ਪਿੰਡਾਂ ਵਿੱਚ ਵੀ ਆਰੰਭੇ ਜਾਣ ਤਾਂ ਕਿ ਵੱਡੀ ਗਿਣਤੀ ਵਿੱਚ ਸਿੱਖ ਬੱਚਿਆਂ ਨੂੰ ਬਾਣੀ ਤੇ ਬਾਣੇ ਦਾ ਧਾਰਣੀ ਬਣਾਇਆ ਜਾ ਸਕੇ।ਸਮਾਗਮਾਂ ਵਿੱਚ ਹੋਰਨਾਂ ਤੋਂ ਇਲਾਵਾ ਬੀਬੀ ਜੋਗਿੰਦਰ ਕੌਰ ਅੰਤ੍ਰਿਗ ਮੈਂਬਰ,ਜਥੇ:ਅਵਤਾਰ ਸਿੰਘ ਬਣਵਾਲਾ ਤੇ ਜਥੇ:ਮਨਜੀਤ ਸਿੰਘ ਬੱਪੀਆਣਾ ਦੋਵੇਂ ਮੈਂਬਰ ਧਰਮ ਪ੍ਰਚਾਰ,ਭਾਈ ਮੋਹਣ ਸਿੰਘ ਬੰਗੀ,ਭਾਈ ਅਮਰੀਕ ਸਿੰਘ ਕੋਟਸ਼ਮੀਰ,ਭਾਈ ਗੁਰਪ੍ਰੀਤ ਸਿੰਘ ਝੱਬਰ,ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ,ਭਾਈ ਜਗਸੀਰ ਸਿੰਘ ਮਾਂਗੇਆਣਾ,ਭਾਈ ਮੇਜਰ ਸਿੰਘ ਢਿੱਲੋਂ,ਭਾਈ ਗੁਰਤੇਜ ਸਿੰਘ ਢੱਡੇ,ਭਾਈ ਹਰਬੰਤ ਸਿੰਘ ਦਾਤੇਵਾਸ,ਭਾਈ ਸੁਰਜੀਤ ਸਿੰਘ ਰਾਏਪੁਰ,ਭਾਈ ਮਿੱਠੂ ਸਿੰਘ ਕਾਹਨੇਕੇ ਸਾਰੇ ਮੈਂਬਰ ਸ਼੍ਰੋਮਣੀ ਕਮੇਟੀ,ਬਾਬਾ ਕਾਕਾ ਸਿੰਘ ਮੁੱਖ ਪ੍ਰਬੰਧਕ ਗੁ:ਬੁੰਗਾ ਮਸਤੂਆਣਾ ਸਾਹਿਬ,ਅਕਾਲ ਟਰੱਸਟਰ ਬੜੂੰ ਸਾਹਿਬ ਦੇ ਭਾਈ ਜਗਜੀਤ ਸਿੰਘ ਕਾਕਾ ਵੀਰ ਜੀ,ਜਗਜੀਤ ਸਿੰਘ ਮੈਨੇਜਰ ਤਖਤ ਸਾਹਿਬ,ਕ੍ਰਿਪਾਲ ਸਿੰਘ ਚੌਹਾਨ ਇੰਚਾਰਜ ਧਰਮ ਪ੍ਰਚਾਰ,ਜਗਤਾਰ ਸਿੰਘ ਕੀਰਤਪੁਰੀ ਕਥਾਵਾਚਕ,ਭਾਈ ਅਮਰਜੀਤ ਸਿੰਘ ਮਰਿਆਦਾ ਪ੍ਰਿੰਸੀਪਲ ਗੁਰਮਤਿ ਕਾਲਜ,ਬੀਬੀ ਸਤਵੰਤ ਕੌਰ ਪ੍ਰਿੰਸੀਪਲ ਮਾਤਾ ਸਾਹਿਬ ਕੌਰ ਗਰਲਜ ਕਾਲਜ,ਸੁਮੇਰ ਸਿੰਘ ਮੈਨੇਜਰ,ਭਾਈ ਜਗਪਾਲ ਸਿੰਘ,ਭਾਈ ਸੁਰਿੰਦਰ ਸਿੰਘ ਮੰਡੇਰ,ਭਾਈ ਪਰਮਜੀਤ ਸਿੰਘ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *

%d bloggers like this: