Mon. Oct 14th, 2019

ਸ਼੍ਰੋਮਣੀ ਕਮੇਟੀ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਦੀਆਂ ਤਿਆਰੀਆਂ ਜ਼ੋਰਾਂ ਤੇ

ਸ਼੍ਰੋਮਣੀ ਕਮੇਟੀ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਦੀਆਂ ਤਿਆਰੀਆਂ ਜ਼ੋਰਾਂ ਤੇ
12 ਅਪ੍ਰੈਲ ਤੋਂ ਅਰੰਭ ਹੋਣਗੇ ਸ੍ਰੀ ਅਖੰਡ ਪਾਠ ਸਾਹਿਬ, ਸੰਗਤਾਂ ਲਈ ਹੋਣਗੇ ਕੀਰਤਨ ਦਰਬਾਰ ਤੇ ਕਵੀ ਦਰਬਾਰ

ਸ੍ਰੀ ਆਨੰਦਪੁਰ ਸਾਹਿਬ, 10 ਅਪ੍ਰੈਲ(ਦਵਿੰਦਰਪਾਲ ਸਿੰਘ/ਅੰਕੁਸ਼): ਖਾਲਸਾ ਪੰਥ ਦੇ ਜਨਮ ਅਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਦੀਆਂ ਤਿਆਰੀਆਂ ਪੂਰੀਆਂ ਜ਼ੋਰਾਂ ਤੇ ਹਨ। ਇਸ ਇਤਿਹਾਸਿਕ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਦੇ ਲਈ ਜਿੱਥੇ ਕੋਈ ਕਮੀ ਨਹੀਂ ਛੱਡੀ ਜਾ ਰਹੀ ਹੈ ਉੱਥੇ ਹੀ ਚੋਟੀ ਦੇ ਰਾਗੀ ਜਥਿਆਂ ਅਤੇ ਕਵੀਆਂ ਨੂੰ ਬੁਲਾਉਣ ਦੇ ਨਾਲ-ਨਾਲ ਇਲਾਕੇ ਦੀਆਂ ਪ੍ਰਮੁੱਖ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਤੋਂ ਵਿਸ਼ੇਸ਼ ਤੌਰ ਤੇ ਕੀਰਤਨ ਕਰਵਾਇਆ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਨੇ ਦੱਸਿਆ ਕਿ ਵਿਸਾਖੀ ਮੌਕੇ 12 ਅਪਰੈਲ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ। ਜਦਕਿ ਇਹ ਸਮਾਗਮ 12 ਤੋਂ ਸ਼ੁਰੂ ਹੋ ਕੇ 14 ਅਪਰੈਲ ਤੱਕ ਨਿਰੰਤਰ ਜਾਰੀ ਰਹਿਣਗੇ। ਉਨ੍ਹਾਂ ਸਮਾਗਮਾਂ ਦੀ ਰੂਪਰੇਖਾ ਦੱਸਦੇ ਹੋਏ ਕਿਹਾ ਕਿ 13 ਅਪਰੈਲ ਦੀ ਦੁਪਹਿਰ ਨੂੰ ਰੂਪਨਗਰ ਤੋਂ ਨੰਗਲ ਤੱਕ ਦੀਆਂ ਪ੍ਰਮੁੱਖ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਦੇ ਕੀਰਤਨੀ ਜਥਿਆਂ ਨੂੰ ਛੇ ਘੰਟੇ ਦਾ ਸਮਾਂ ਕੀਰਤਨ ਕਰਨ ਦੇ ਲਈ ਦਿੱਤਾ ਜਾਵੇਗਾ ਅਤੇ ਉਹ ਵਾਰੋ ਵਾਰੀ ਸੰਗਤਾਂ ਨੂੰ ਗੁਰਬਾਣੀ ਰਸ ਦੇ ਨਾਲ ਜੋੜਨਗੀਆਂ। ਜਦਕਿ 13 ਅਪਰੈਲ ਨੂੰ ਸ਼ਾਮ ਨੂੰ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ ਨਾਮੀ ਕਵੀ ਸਹਿਬਾਨ ਜਿਨ੍ਹਾਂ ‘ਚ ਡਾ. ਹਰੀ ਸਿੰਘ ਜਾਚਕ, ਬਲਬੀਰ ਸਿੰਘ ਬੱਲ, ਗੁਰਦਿਆਲ ਸਿੰਘ ਨਿਮਰ, ਅਮਰਜੀਤ ਸਿੰਘ ਅਮਰ, ਨਿਰਵੈਰ ਸਿੰਘ ਅਰਛੀ, ਜਗਜੀਤ ਕੌਰ, ਅਮਨਦੀਪ ਸਿੰਘ ਦੀਪ, ਬਲਬੀਰ ਸਿੰਘ ਕੰਵਲ ਆਪਣੀਆਂ ਕਵਿਤਾਵਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।
ਇਸਤੋਂ ਇਲਾਵਾ 14 ਅਪਰੈਲ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਸ਼ਾਮ ਨੂੰ ਵਿਸ਼ੇਸ਼ ਕੀਰਤਨ ਦਰਬਾਰ ਕਰਵਾਇਆ ਜਾਵੇਗਾ। ਜਿਸ ਵਿੱਚ ਆਲਾ ਦਰਜੇ ਦੇ ਕੀਰਤਨੀ ਜਥਿਆਂ ਜਿਨ੍ਹਾਂ ਵਿੱਚ ਭਾਈ ਸੁਰਿੰਦਰ ਸਿੰਘ ਜੋਧਪੁਰੀ, ਜੋਗਿੰਦਰ ਸਿੰਘ ਰਿਆੜ, ਭਾਈ ਸੰਦੀਪ ਸਿੰਘ, ਭਾਈ ਜਬਰਤੋੜ ਸਿੰਘ ਸ਼ਬਦ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕਰਨਗੇ।

Leave a Reply

Your email address will not be published. Required fields are marked *

%d bloggers like this: