Wed. Apr 24th, 2019

ਸ਼੍ਰੋਮਣੀ ਕਮੇਟੀ ਵਲੋਂ ਚੱਲਾਈ ਜਾ ਰਹੀ ਲਹਿਰ ਸਮੇਂ ਦੀ ਲੋੜ: ਜਥੇਦਾਰ ਰਘਬੀਰ ਸਿੰਘ

ਸ਼੍ਰੋਮਣੀ ਕਮੇਟੀ ਵਲੋਂ ਚੱਲਾਈ ਜਾ ਰਹੀ ਲਹਿਰ ਸਮੇਂ ਦੀ ਲੋੜ: ਜਥੇਦਾਰ ਰਘਬੀਰ ਸਿੰਘ
ਦੁਆਬਾ ਜ਼ੋਨ ਦੀ ਗੁਰਮਤਿ ਪ੍ਰਚਾਰ ਲਹਿਰ ਤਹਿਤ 120 ਪ੍ਰਾਣੀ ਅੰਮ੍ਰਿਤ ਛਕ ਕੇ ਗੁਰੁ ਵਾਲੇ ਬਣੇ

ਸ੍ਰੀ ਅਨੰਦਪੁਰ ਸਾਹਿਬ: 18 ਫਰਵਰੀ (ਦਵਿੰਦਰਪਾਲ ਸਿੰਘ/ਅੰਕੁਸ਼) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਵਲੋਂ ਬੱਚਿਆਂ ਅਤੇ ਨੌਜਵਾਨਾ ਨੂੰ ਕੇਂਦਰਿਤ ਚਲਾਈ ਜਾ ਰਹੀ ਗੁਰਮਤਿ ਪ੍ਰਚਾਰ ਲਹਿਰ ਤਹਿਤ ਅੱਜ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਹਫਤਾਵਰੀ ਸਮਾਗਮ ਸੰਪੰਨ ਹੋਇਆ। ਇਸ ਮੌਕੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਚੱਲਾਈ ਜਾ ਰਹੀ ਲਹਿਰ ਗੁਰਮਤਿ ਅਨੁਸਾਰੀ ਅਤੇ ਸਮੇਂ ਦੀ ਲੋੜ ਹੈ। ਉਹਨਾਂ ਕਿਹਾ ਕਿ ਗੁਰੁ ਦਰਬਾਰ ਵਿੱਚ ਗੁਰਬਾਣੀ ਨਾਲ ਸਿੱਖ ਦੀ ਘਾੜਤ ਘੜੀ ਜਾਂਦੀ ਹੈ। ਜਿਸ ਨਾਲ ਜਨਮਾਂ-ਜਨਮਾਂ ਦੀ ਮੈਲ ਲੱਥ ਜਾਂਦੀ ਹੈ ਅਤੇ ਆਤਮਾ ਪਵਿੱਤਰ ਹੋ ਕੇ ਮਨੁੱਖ ਦੀ ਘਾੜਤ ਘੜੀ ਜਾਂਦੀ ਹੈ। ਉਹਨਾਂ ਨੇ ਸਮਾਗਮ ਦੀ ਸਫਲਤਾ ਲਈ ਸੰਗਤਾਂ ਨੂੰ ਵਧਾਈ ਦਿੱਤੀ।
ਇਸ ਸਮੇਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਿਸੀਪਲ ਸੁਰਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਗੁਰਮਤਿ ਪ੍ਰਚਾਰ ਲਹਿਰ ਸ਼ੁਰੂ ਹੋਣ ਨਾਲ ਸੰਗਤਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਸਾਨੂੰ ਅਨੁਸ਼ਾਸਨ ਜੀਵਨ ਵਿੱਚ ਰੱਖਣਾ ਜਰੂਰੀ ਹੈ ਅਤੇ ਗੁਰਮਤਿ ਅਨੁਸਾਰ ਜੀਵਨ ਜਾਚ ਜਿਊਣੀ ਚਾਹੀਦੀ ਹੈ।
ਇਸ ਮੌਕੇ ਡਾ: ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ ਸਬ-ਆਫਸ ਤਖਤ ਸ੍ਰੀ ਕੇਸਗੜ ਸਾਹਿਬ ਨੇ ਕਿਹਾ ਕਿ ਗੁਰਮਤਿ ਪ੍ਰਚਾਰ ਲਹਿਰ ਦੁਆਬਾ ਜ਼ੋਨ ਵਿੱਚ ਸਫਲਤਾ ਪੂਰਵਕ ਚੱਲ ਰਹੀ ਹੈ ਇਸ ਲਈ ਉਹਨਾਂ ਨੇ ਰਾਗੀ,ਢਾਡੀ,ਪ੍ਰਚਾਰਕ, ਕਵੀਸ਼ਰ ਅਤੇ ਸਹਿਯੋਗ ਦੇ ਰਹੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਦੱਸਿਆਂ ਕਿ ਅੱਜ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਇਸ ਲਹਿਰ ਸਦਕਾ 120 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਇਸ ਮੌਕੇ ਭਾਈ ਸੁਖਦੇਵ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ,ਗੁਰਮਤਿ ਸੰਗੀਤ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਦੇ ਬੱਚਿਆਂ ਨੇ ਕੀਰਤਨ ਰਾਂਹੀ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਸਤਨਾਮ ਸਿੰਘ ਦੇ ਕਵੀਸ਼ਰੀ ਜਥੇ ਨੇ ਗੁਰ ਇਤਿਹਾਸ ਰਾਂਹੀ ਸੰਗਤਾਂ ਨੂੰ ਜੋੜਿਆ।ਢਾਡੀ ਸ਼ਮਸ਼ੇਰ ਸਿੰਘ ਮਿਸ਼ਰਪੁਰਾ ਅਤੇ ਗੁਰਪ੍ਰੀਤ ਸਿੰਘ ਭੰਗੂ ਨੇ ਢਾਡੀ ਕਲਾਂ ਰਾਂਹੀ ਗੁਰ ਇਤਿਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ।
ਹੋਰਨਾਂ ਤੋਂ ਇਲਾਵਾ, ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਜੀ ਤਖਤ ਸ੍ਰੀ ਕੇਸਗੜ ਸਾਹਿਬ,ਬਾਬਾ ਜਰਨੈਲ ਸਿੰਘ ਅਤੇ ਬਿਅੰਤ ਸਿੰਘ ਕਿਲਾ ਅਨੰਦਗੜ ਸਾਹਿਬ,ਭਾਈ ਤਲਵਿੰਦਰ ਸਿੰਘ ਬੁੱਟਰ,ਹਰਦੇਵ ਸਿੰਘ ਸੂਚਨਾਂ ਅਫਸਰ,ਰਣਜੀਤ ਸਿੰਘ ਮੈਨੇਜਰ,ਭਪਿੰਦਰ ਸਿੰਘ, ਬਲਦੇਵ ਸਿੰਘ ਸੁਪਰਵਾਈਜ਼ਰ, ਸਰਬਜੀਤ ਸਿੰਘ ਢੋਟੀਆਂ, ਸਰਬਜੀਤ ਸਿੰਘ ਪ੍ਰਚਾਰਕ ਲਧਿਆਣਾ, ਹਰਭਿੰਦਰ ਸਿੰਘ ਪ੍ਰਚਾਰਕ, ਭਾਈ ਸੁਖਰਾਜ ਸਿੰਘ, ਭਾਈ ਰਾਜਪਾਲ ਸਿੰਘ, ਭਾਈ ਸੁਖਵਿੰਦਰ ਸਿੰਘ ਪ੍ਰਚਾਰਕ,ਭਾਈ ਮਨਜਿੰਦਰ ਸਿੰਘ ਬਰਾੜ, ਭਾਈ ਸ਼ਰਨਦੀਪ ਸਿੰਘ ਹੈਲਪਰ ਆਦਿ ਹਾਜਰ ਸਨ।ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਸਮਾਗਮ ਦੀ ਸਫਲਤਾ ਦੀ ਸੰਗਤਾਂ ਨੂੰ ਵਧਾਈ ਦਿੱਤੀ।ਸਟੇਜ ਸਕੱਤਰ ਦੀ ਸੇਵਾ ਭਾਈ ਲਵਪ੍ਰੀਤ ਸਿੰਘ ਅਤੇ ਰਜਿੰਦਰਪਾਲ ਸਿੰਘ ਪ੍ਰਚਾਰਕ ਨੇ ਸਾਂਝੇ ਤੌਰ ਤੇ ਨਿਭਾਈ।

Share Button

Leave a Reply

Your email address will not be published. Required fields are marked *

%d bloggers like this: