ਸ਼੍ਰੋਮਣੀ ਕਮੇਟੀ ਦੀ ਇਕ ਪਿੰਡ ਇਕ ਗੁਰਦੁਆਰਾ ਮੁਹਿੰਮ ਨੂੰ ਮਿਲਿਆ ਹੁੰਗਾਰਾ, ਪਿੰਡ ਟੱਪਰੀਆਂ ਦੇ ਵਾਸੀ ਪਿੰਡ ਵਿਚ ਇਕ ਗੁਰਦੁਆਰਾ ਰੱਖਣ ਤੇ ਹੋਏ ਸਹਿਮਤ

ss1

ਸ਼੍ਰੋਮਣੀ ਕਮੇਟੀ ਦੀ ਇਕ ਪਿੰਡ ਇਕ ਗੁਰਦੁਆਰਾ ਮੁਹਿੰਮ ਨੂੰ ਮਿਲਿਆ ਹੁੰਗਾਰਾ, ਪਿੰਡ ਟੱਪਰੀਆਂ ਦੇ ਵਾਸੀ ਪਿੰਡ ਵਿਚ ਇਕ ਗੁਰਦੁਆਰਾ ਰੱਖਣ ਤੇ ਹੋਏ ਸਹਿਮਤ

ਸ੍ਰੀ ਅਨੰਦਪੁਰ ਸਾਹਿਬ, 12 ਜੂਨ (ਦਵਿੰਦਰਪਾਲ ਸਿੰਘ/ਅੰਕੁਸ਼): ਸ਼੍ਰੌਮਣੀ ਕਮੇਟੀ ਦੀ ਇਕ ਪਿੰਡ ਇਕ ਗੁਰਦੁਆਰਾ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਅੱਜ ਨੇੜਲੇ ਪਿੰਡ ਟੱਪਰੀਆਂ ਦੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਨੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿ:ਰਘਬੀਰ ਸਿੰਘ ਨੂੰ ਮਿਲ ਕੇ ਮੰਗ ਪੱਤਰ ਦਿਤਾ ਤੇ ਪਿੰਡ ਵਿਚ ਇਕ ਗੁਰਦੁਆਰਾ ਰੱਖਣ ਤੇ ਸਹਿਮਤੀ ਪ੍ਰਗਟ ਕੀਤੀ। ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਕੈਪਟਨ ਸੁਰਜੀਤ ਸਿੰਘ, ਬਾਬਾ ਪ੍ਰੇਮ ਸਿੰਘ, ਮਾ:ਗੁਰਮੀਤ ਸਿੰਘ, ਮਾ:ਮਲਕੀਤ ਸਿੰਘ, ਜਸਬੀਰ ਸਿੰਘ, ਬੀਬੀ ਸੁਨੀਤਾ ਕੌਰ ਆਦਿ ਨੇ ਅੱਜ ਸਿੰਘ ਸਾਹਿਬ ਗਿ:ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ ਤੇ ਸਾਰੇ ਹਾਲਾਤਾਂ ਤੋਂ ਜਾਣੂੰ ਕਰਵਾਇਆ। ਉਨਾਂ ਸਿੰਘ ਸਾਹਿਬ ਨੂੰ ਦੱਸਿਆ ਕਿ ਸਾਡੇ ਪਿੰਡ ਟੱਪਰੀਆਂ ਵਿਖੇ ਦੋ ਗੁਰਦੁਆਰਾ ਸਾਹਿਬਾਨ ਹਨ ਜਿਨਾਂ ਚੌਂ ਇਕ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਹੈ ਜੋ ਸੰਗਤ ਦੇ ਨਾਮ ਤੇ ਹੈ ਤੇ ਸੰਨ 1090 ਤੋਂ ਇਥੇ ਮੌਜੂਦ ਹੈ, ਦੋ ਕਨਾਲ ਦਾ ਰਕਬਾ ਹੈ ਤੇ ਸੰਗਤ ਲਈ ਹਰ ਸਹੂਲਤ ਦਾ ਪ੍ਰਬੰਧ ਵੀ ਹੈ। ਜਦੋਂ ਕਿ ਦੂਸਰਾ ਗੁਰਦੂਆਰਾ ਸਾਹਿਬ ਨਿਜੀ ਨਾਮ ਤੇ ਹੈ। ਉਨਾਂ ਬੇਨਤੀ ਕੀਤੀ ਕਿ ਜਿਸ ਗੁਰੂ ਘਰ ਦੀ ਜਗਾ ਸੰਗਤ ਦੇ ਨਾਮ ਤੇ ਬੋਲਦੀ ਹੈ ਉਸ ਨੂੰ ਮਾਨਤਾ ਦੇ ਕੇ ਪਿੰਡ ਵਿਚ ਇਕੋ ਗੁਰਦੁਆਰਾ ਸਾਹਿਬ ਕਰ ਦਿਤਾ ਜਾਵੇ। ਸਿੰਘ ਸਾਹਿਬ ਨੇ ਸਾਰੇ ਹਾਲਾਤ ਦਾ ਜਾਇਜ਼ਾ ਲੈਣ ਉਪਰੰਤ ਇਕ ਕਮੇਟੀ ਦਾ ਗਠਨ ਕੀਤਾ ਜਿਸ ਵਿਚ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ, ਹੈਡ ਗ੍ਰੰਥੀ ਗਿ:ਫੂਲਾ ਸਿੰਘ ਅਤੇ ਤਖਤ ਸਾਹਿਬ ਦੇ ਪੰਜ ਪਿਆਰੇ ਸ਼ਾਮਲ ਹਨ। ਇਹ ਕਮੇਟੀ ਸਮੁੱਚੇ ਮਾਮਲੇ ਦੀ ਪੜਤਾਲ ਕਰੇਗੀ, ਦੋਹਾਂ ਗੁਰੂ ਘਰਾਂ ਦੀ ਕਮੇਟੀ ਦੇ ਅਹੁਦੇਦਾਰਾਂ ਨਾਲ ਮਿਲ ਕੇ ਇਕ ਗੁਰਦੁਆਰੇ ਤੇ ਸਹਿਮਤੀ ਬਣਾਏਗੀ।

Share Button

Leave a Reply

Your email address will not be published. Required fields are marked *