ਸ਼੍ਰੋਮਣੀ ਕਮੇਟੀ ’ਤੇ ਬਾਦਲ ਹਕੂਮਤ ਨੇ ਚਾਪਲੂਸੀ ਦੇ ਹੱਦ ਬੰਨੇ ਟੱਪੇ : ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ

ss1

ਸ਼੍ਰੋਮਣੀ ਕਮੇਟੀ ’ਤੇ ਬਾਦਲ ਹਕੂਮਤ ਨੇ ਚਾਪਲੂਸੀ ਦੇ ਹੱਦ ਬੰਨੇ ਟੱਪੇ : ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ

ਪ੍ਰਧਾਨ ਮੰਤਰੀ ਮੋਦੀ ਸਮੇਤ ਅਫਗਾਨ ਦੇ ਪ੍ਰਧਾਨ ਘਾਨੀ ਸ੍ਰੀ ਦਰਬਾਰ ਸਾਹਿਬ ਅੰਦਰ ਜੁੱਤੀਆਂ ਸਮੇਤ ਘੁੰਮੇ

fdk-1ਫਰੀਦਕੋਟ/ਟਰਾਂਟੋ, 5 ਦਸੰਬਰ ( ਜਗਦੀਸ਼ ਬਾਂਬਾ ) ਅੰਮ੍ਰਿਤਸਰ ਸਾਹਿਬ ਵਿਖੇ ਹਾਰਟ ਆਫ ਏਸ਼ੀਆ ਨਾਮੀ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫਗਾਨਿਸਤਾਨ ਦੇ ਪ੍ਰਧਾਨ ਅਸ਼ਰਫ ਘਾਨੀ ਦੇ ਸ੍ਰੀ ਦਰਬਾਰ ਸਾਹਿਬ ਪਹੁੰਚਣ ਸ਼੍ਰੋਮਣੀ ਕਮੇਟੀ ਵਲੋਂ ਚਾਪਲੂਸੀ ਦੀ ਮਿਕਦਾਰ ਐਨੀ ਵੱਧ ਗਈ ਕਿ ਮੁਲਾਜ਼ਮ ਅੰਨੇ ਹੋ ਗਏ ਕਿ ਪਵਿੱਤਰ ਪਰਕਰਮਾ ਵਿੱਚ ਇਹ ਦੋਵੇਂ ਆਗੂ ਅਤੇ ਇਨ੍ਹਾਂ ਦੇ ਏਲਚੀ ਜੁੱਤੀਆਂ ਸਮੇਤ ਚੱਲਦੇ ਵੇਖ ਕੇ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਗਏ।, ਇਸ ਤੋਂ ਘਿਨਾਉਣੀ ਹਰਕਤ ਉਸ ਵੇਲੇ ਹੋਈ ਜਦੋਂ ਦੋਵੇਂ ਆਗੂ ਕੱਪੜੇ ਨਾਲ ਸਿਰ ਕੱਜਣ ਦੀ ਬਜਾਏ ਆਪਣੀਆਂ ਟੋਪੀ ਸਮੇਤ ਸ੍ਰੀ ਦਰਬਾਰ ਸਾਹਿਬ ਅੰਦਰ ਅੰਦਰ ਮੱਥਾ ਟੇਕਣ ਗਏ ਜਿਥੇ ਦੋਵੇਂ ਪ੍ਰਧਾਨਾਂ ਨੰੂ ਸ੍ਰੀ ਦਰਬਾਰ ਸਾਹਿਬ ਅੰਦਰ ਸਿਰੋਪਾਓ ਦਿੱਤੇ ਗਏ। ਸੰਗਤ ਹੈਰਾਨ ਸੀ ਕਿ ਇਸ ਮੌਕੇ ਸ੍ਰੀ ਦਰਬਾਰ ਸਾਹਿਬ ਅੰਦਰ ਕੀਰਤਨ ਵੀ ਰੋਕ ਦਿੱਤਾ ਗਿਆ ਸੀ।। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇੰਟਰਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਸਾਸ਼ਨ ਦੀ ਨਿਖੇਧੀ ਕਰਦਿਆਂ ਸੁਆਲ ਕੀਤਾ ਜਾਂਦਾ ਹੈ ਕਿ ਜੀਹਦੇ ਡਾਂਗਧਾਰੀ ਗੁੰਡੇ ਪੰਥਕ ਕਾਰਜਾਂ ਦੌਰਾਨ ਸਿੱਖਾਂ ਤੇ ਡਾਂਗਾ ਵਰਾ ਰਹੇ ਹੁੰਦੇ ਹਨ, ਉਹ ਉਸ ਵੇਲੇ ਕਿਥੇ ਸਨ ਜਦੋਂ ਸ੍ਰੀ ਦਰਬਾਰ ਸਾਹਿਬ ਅੰਦਰ ਮੋਦੀ ਅਤੇ ਘਾਨੀ ਜੁੱਤੀਆਂ ਸਮੇਤ ਆਪਣੀ ਗਾਰਦ ਨਾਲ ਪ੍ਰਕਰਮਾ ਵਿੱਚ ਘੁੰਮ ਰਹੇ ਅਤੇ ਸ੍ਰੀ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਗਏ ਸਨ। ਕੀ ਇਹ ਮਰਯਾਦਾ ਦੀ ਘੋਰ ਬੇਅਦਬੀ ਨਹੀਂ ਸੀ ਰਹੀ ਸੀ।। ਇਸ ਮੌਕੇ ਕੋਆਰਡੀਨੇਸ਼ਨ ਕਮੇਟੀ ਦੀ ਮੀਡੀਆ ਕਮੇਟੀ ਦੇ ਮੈਂਬਰ ਸੁਖਮਿੰਦਰ ਸਿੰਘ ਹੰਸਰਾ ਕੈਨੇਡਾ, ਸੋਹਣ ਸਿੰਘ ਕੰਗ ਜਰਮਨੀ, ਅਮਰੀਕ ਸਿੰਘ ਬੱਲੋਵਾਲ ਬਹਿਰੀਨ, ਜਸਪਾਲ ਸਿੰਘ ਬੈਂਸ ਯੂ ਕੇ, ਸਰਬਜੀਤ ਸਿੰਘ ਯੂਥਕੇਥ, ਅਮਨਦੀਪ ਸਿੰਘ ਨਿਊਯਾਰਕ, ਰੇਸ਼ਮ ਸਿੰਘ ਕੈਲੇਫੋਰਨੀਆ (ਗੈਰ ਹਾਜ਼ਿਰ), ਹਰਦੀਪ ਸਿੰਘ ਲੋਹਾਖੇੜਾ ਅਸਟਰੇਲੀਆ, ਜਗਰਾਜ ਸਿੰਘ ਮੱਦੋਕੇ, ਦਲਵਿੰਦਰ ਸਿੰਘ ਘੁੰਮਣ, ਤਰਲੋਚਨ ਸਿੰਘ ਨਾਰਵੇ ਅਤੇ ਗੁਰਇਕਬਾਲ ਸਿੰਘ ਸਵੀਡਨ ਵਲੋਂ ਜਾਰੀ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ ਕਿ ਬਾਦਲ ਲਾਣੇ ਵਲੋਂ ਆਪਣੀ ਸਿਆਸੀ ਗਰਜਾਂ ਵੱਸ ਪੈ ਕੇ ਕੀਤੀ ਜਾ ਰਹੇ ਸਿਧਾਂਤਾਂ ਦੇ ਘਾਣ ਦਾ ਪੰਥ ਇੱਕ ਦਿਨ ਲੇਖਾ ਜੋਖਾ ਕਰੇਗਾ।

 

Share Button

Leave a Reply

Your email address will not be published. Required fields are marked *