Mon. Jul 15th, 2019

ਸ਼੍ਰੋਮਣੀ ਅਕਾਲੀ ਦਲ ਹਲਕਾ ਬਾਘਾ ਪੁਰਾਣਾ ਦੇ ਸਮੂਹ ਯੂਥ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ

ਸ਼੍ਰੋਮਣੀ ਅਕਾਲੀ ਦਲ ਹਲਕਾ ਬਾਘਾ ਪੁਰਾਣਾ ਦੇ ਸਮੂਹ ਯੂਥ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ

ਬਾਘਾ ਪੁਰਾਣਾ 14 ਜੁਲਾਈ (ਰਜਿਦਰ ਸਿੰਘ ਕੋਟਲਾ):- ਪੰਜਾਬ ਅੰਦਰ ਆਉਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਬਾਘਾ ਪੁਰਾਣਾ ਦੇ ਸਮੂਹ ਯੂਥ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਗੁਰਦੁਵਾਰਾ ਮਸਤਾਨ ਸਿੰਘ ਮੋਗਾ ਰੋਡ ਵਿਖੇ ਹੋਈ। ਜਿਸ ਵਿੱਚ ਉਚੇਚੇ ਤੌਰ ਤੇ ਪਹੰੁਚੇ ਸਥਾਨਿਕ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ, ਸ਼ਹਿਰੀ ਪ੍ਰਧਾਨ ਪਵਨ ਢੰਡ ਅਤੇ ਵੀਰਪਾਲ ਸਿੰਘ ਸਮਾਲਸਰ ਆਦਿ ਆਗੂਆਂ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਭਾਜਪਾ ਸਰਕਾਰ ਵਿਕਾਸ ਦੇ ੲੰਜੇਡੇ ਨੂੰ ਲੈ ਕੇ ਲੋਕਾਂ ’ਚ ਜਾ ਰਹੀ ਹੈ। ਇਸ ਲਈ ਯੂਥ ਵਰਕਰਾਂ ਦੀ ਡਿਊਟੀ ਬਣਦੀ ਹੈ ਕਿ ਉਹ ਪਿੰਡ ਪਿੰਡ ਘਰ ਘਰ ਜਾ ਕੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਦੀਆਂ ਪ੍ਰਾਪਤੀਆ ਅਤੇ ਵਿਕਾਸ ਕਾਰਜਾਂ ਬਾਬਤ ਵਿਸਥਾਰ ਪੂਰਵਕ ਦੱਸਣ ਤਾਂ ਜੋ ਤੀਸਰੀ ਵਾਰ ਮੁੜ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਭਾਜਪਾ ਸਰਕਾਰ ਲਿਆ ਕੇ ਪੰਜਾਬ ਨੂੰ ਵਿਕਾਸ ਦੀਆਂ ਤਰੱਕੀਆ ਵੱਲ ਤੋਰਿਆ ਜਾ ਸਕੇ। ਇਸ ਮੌਕੇ ਐਡਵੋਕੇਟ ਧਰਮ ਪਾਲ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀਆ ਸਾਡੇ ਨਾਲ ਵਿਕਾਸ ਦੇ ਮੁੱਦੇ ਤੇ ਬਹਿਸ ਕਰਨ ਅਸੀ ਤਿਆਰ ਬਰ ਤਿਆਰ ਹਾਂ। ਕੁਰਸੀ ਹਾਸਲ ਕਰਨ ਲਈ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਪ੍ਰਚਾਰ ਰਾਹੀ ਬਦਨਾਮ ਕਰ ਰਹੀਆ ਹਨ। ਇਹ ਸਭ ਕੁਝ ਬੰਦ ਕਰਕੇ ਸਾਡੇ ਨਾਲ ਵਿਕਾਸ ਦੇ ਮੁੱਦੇ ਤੇ ਬਹਿਸ ਕਰਨੀ ਚਾਹੀਦੀ ਹੈ।

ਇਸ ਮੌਕੇ 400 ਦੇ ਕਰੀਬ ਯੂਥ ਵਰਕਰਾਂ ਨੂੰ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਨੇ ਨਿਯੁਕਤੀ ਪੱਤਰ ਸੌਪੇ। ਸ਼ਹਿਰੀ ਯੂਥ ਵਿੰਗ ਦੇ ਪ੍ਰਧਾਨ ਰਣਜੀਤ ਸਿੰਘ ਝੀਤੇ ਅਤੇ ਪਵਨ ਕੁਮਾਰ ਗੋਇਲ ਨੇ ਕਿਹਾ ਕਿ ਅਸੀ ਵੱਖ ਵੱਖ ਵਰਕਰਾਂ ਦੀ ਡਿਊਟੀਆਂ ਆਈ.ਟੀ ਵਿੰਗ, ਪ੍ਰਚਾਰਕ, ਪ੍ਰਿੰਟ ਮੀਡੀਆ ਵਿੰਗ ਆਦਿ ਵਰਕਰਾਂ ਦੀਆਂ ਡਿਊਟੀਆਂ ਲਗਾ ਰਹੇ ਹਾਂ ਤਾਂ ਜੋ ਲੋਕਾਂ ਨੂੰ ਅਕਾਲੀ ਭਾਜਪਾ ਸਰਕਾਰ ਦੁਆਰਾ ਕੀਤੇ ਗਏ ਵਿਕਾਸ ਕਾਰਜਾਂ ਬਾਬਤ ਦੱਸ ਸਕੀਏ, ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵੀਰਪਾਲ ਸਿੰਘ ਸਮਾਲਸਰ ਅਤੇ ਐਸ.ੳ.ਆਈ ਦੇ ਕੌਮੀ ਮੈਂਬਰ ਗੁਰਦਿੱਤ ਸਿੰਘ ਢਿੱਲੋ ਆਦਿ ਆਗੂਆਂ ਨੇ ਕਿਹਾ ਕਿ ਯੂਥ ਵਰਕਰ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਦੀ ਰੀਡ ਦੀ ਹੱਡੀ ਹੈ। ਅਸੀ ਯੂਥ ਵਰਕਰਾਂ ਨੂੰ ਲਾਮਬੰਦ ਕਰਕੇ ਵਿਰੋਧੀ ਪਾਰਟੀਆਂ ਦੇ ਕੂੜ ਪ੍ਰਚਾਰ ਦਾ ਢੁੱਕਵਾ ਜੁਵਾਬ ਦੇਵਾਗੇ ਅਤੇ ਲੋਕਾਂ ਨੂੰ ਸ਼ੋ੍ਰਮਣੀ ਅਕਾਲੀ ਭਾਜਪਾ ਦੀ ਵਿਕਾਸ ਲਹਿਰ ਅੰਦਰ ਸ਼ਾਮਿਲ ਕਰਾਗੇ। ਇਸ ਮੌਕੇ ਸੀਨੀਅਰ ਅਕਾਲੀ ਆਗੂ ਕਰਨਲ ਦਰਸ਼ਨ ਸਿੰਘ ਸਮਾਧ ਭਾਈ, ਸਰਬਜੀਤ ਸਿੰਘ ਮਾਹਲਾ, ਸੁਖਦੀਪ ਸਿੰਘ ਰੋਡੇ, ਕਾਲਾ ਸਿੰਘ ਰਾਜੇਆਣਾ, ਜਨ ਸਕੱਤਰ ਐਸ.ਸੀ ਵਿੰਗ ਤਰੁਣ ਸਿੰਘ ਬਰਾੜ, ਸਿਮਰਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: