ਸ਼੍ਰੋਮਣੀ ਅਕਾਲੀ ਦਲ ਵੱਲੋਂ 350 ਸਾਲਾਂ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ 27 ਨਵੰਬਰ ਨੂੰ ਵੱਡੇ ਪੱਧਰ ਤੇ ਸਮਾਗਮ ਕੀਤੇ ਜਾਣਗੇ: ਡਾ.ਚੀਮਾ

ss1

ਸ਼੍ਰੋਮਣੀ ਅਕਾਲੀ ਦਲ ਵੱਲੋਂ 350 ਸਾਲਾਂ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ 27 ਨਵੰਬਰ ਨੂੰ ਵੱਡੇ ਪੱਧਰ ਤੇ ਸਮਾਗਮ ਕੀਤੇ ਜਾਣਗੇ: ਡਾ.ਚੀਮਾ
ਆਪ ਨੇ ਮੈਨੀਫੇਸਟੋ ਦਾ ਵੀ ਬਣਾਇਆ ਮਜਾਕ : ਚੀਮਾ
ਸਿੱਧੂ ਜੋੜੀ ਦਾ ਕਾਂਗਰਸ ਵਿੱਚ ਜਾਣ ਤੇ ਕੋਈ ਫਰਕ ਨਹੀ

22-nikkuwal-9-rprਸ੍ਰੀ ਅਨੰਦਪੁਰ ਸਾਹਿਬ 22 ਅਕਤੂਬਰ (ਸੁਖਦੇਵ ਸਿੰਘ ਨਿੱਕੂਵਾਲ): ਸ਼੍ਰੋਮਣੀ ਅਕਾਲੀ ਦਲ ਵੱਲੋਂ 350 ਸਾਲਾਂ ਨੂੰ ਸਮਰਪਿਤ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ 27 ਨਵੰਬਰ ਨੂੰ ਬੜੇ ਵੱਡੇ ਪੱਧਰ ਤੇ ਸਮਾਗਮ ਕੀਤੇ ਜਾਣਗੇ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਿੱਖਿਆਂ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾਂ ਨੇ ਕੀਤਾ ਡਾਕਟਰ ਚੀਮਾਂ ਨੇ ਅੱਗੇ ਦੱਸਿਆਂ ਕਿ ਪਾਰਟੀ ਵੱਲੋਂ ਬੜੇ ਵੱਡੇ ਪੱਧਰ ਤੇ ਕੀਤੇ ਜਾ ਰਹੇ ਇਨਾਂ ਸਮਾਗਮਾਂ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸ਼ਮੂਲੀਅਤ ਕਰੇਗੀ ਉੱਥੇ ਹੀ ਸਮੁੱਚੀਆਂ ਪੰਥਕ ਜੱਥੇਬੰਦੀਆਂ , ਭਾਜਪਾ ਦੀ ਹਾਈ ਕਮਾਨ ਅਤੇ ਕੇਂਦਰੀ ਮੰਤਰੀ ਵੀ ਸ਼ਮੂਲੀਅਤ ਕਰਨਗੇ ਸੂਬੇ ਅੰਦਰ ਫਰਵਰੀ ਮਹੀਨੇ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਤੀਜੀ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੀ ਸਰਕਾਰ ਬਣਨ ਦਾ ਦਾਅਵਾ ਕਰਦਿਆਂ ਡਾ: ਚੀਮਾਂ ਨੇ ਕਿਹਾ ਕਿ ਗਠਜੋੜ ਵੱਲੋਂ ਇਹ ਚੋਣਾਂ ਸਿਰਫ ਵਿਕਾਸ ਦੇ ਕੰਮਾਂ ਦੇ ਸਿਰ ਤੇ ਲੜੀਆਂ ਜਾਣਗੀਆਂ ਉਨਾਂ ਕਿਹਾ ਕਿ ਜਿੰਨਾਂ ਪੰਜਾਬ ਦਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਨੇ ਕੀਤਾ ਹੈ ਓਨਾ ਵਿਕਾਸ ਕਾਂਗਰਸੀਆਂ ਨੇ ਪਿਛਲੇ 50 ਸਾਲਾਂ ਵਿੱਚ ਵੀ ਨਹੀਂ ਕੀਤਾ ਭਰਤੀ ਸਬੰਧੀ ਡਾ: ਚੀਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 10 ਹਜਾਰ ਅਧਿਆਪਕਾਂ ਨੂੰ ਪਹਿਲਾਂ ਪੱਕਾ ਕੀਤਾ ਸੀ ਤੇ ਆਉਂਦੇ ਦਿਨਾਂ ਦੋਰਾਨ 8 ਹਾਜਰ ਅਧਿਆਪਕਾਂ ਨੂੰ ਹੋਰ ਪੱਕੇ ਕਰ ਦਿੱਤਾ ਜਾਵੇਗਾ ਡਾ.ਚੀਮਾ ਨੇ ਕਿਹਾ ਕਿ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋ ਬਾਰ ਬਾਰ ਮੈਨੀਫੇਸਟੋ ਜਾਰੀ ਕਰਕੇ ਇਸ ਦਾ ਵੀ ਮਜਾਕ ਬਣਾ ਦਿੱਤਾ ਹੈ ਕਿਉਕਿ ਦਿੱਲੀ ਵਿੱਚ ਲੋਕਾ ਨੂੰ ਸਹੂਲਤਾ ਤੋ ਵਾਂਝੇ ਕਰਨਾ ਇਸ ਦੀ ਪਰਤੱਖ ਉਦਾਹਰਣ ਹੈ। ਡਾ. ਚੀਮਾ ਨੇ ਸਿੱਧੂ ਜੋੜੀ ਦਾ ਕਾਂਗਰਸ ਵਿੱਚ ਜਾਣ ਤੇ ਕਿਹਾ ਕਿ ਇਸ ਨਾਲ ਅਕਾਲੀ ਭਾਜਪਾ ਗੱਠਜੋੜ ਨੂੰ ਕੋਈ ਫਰਕ ਨਹੀ ਪੈਣਾ ਕਿਉਕਿ ਜੋ ਲੋਕ ਆਪਣੀ ਮਾਂ ਪਾਰਟੀ ਭਾਜਪਾ ਦੇ ਨਹੀ ਬਣੇ ਉਹ ਸੋਦੇਬਾਜੀ ਕਰਕੇ ਹੋਰ ਪਾਰਟੀ ਦੇ ਕਿਵੇ ਬਣ ਸਕਦੇ ਹਨ। ਦੂਜੇ ਪਾਸੇ ਕਾਂਗਰਸ ਜਿੰਨੇ ਮਰਜੀ ਸਮਝੋਤੇ ਕਰੀ ਜਾਵੇ ਉਸ ਦਾ ਸੱਤਾ ਵਿੰਚ ਆਉਣ ਦਾ ਸੁਪਨਾ ਕਦੇ ਪੂਰਾ ਨਹੀ ਹੋਵੇਗਾ। ਇਸ ਮੋਕੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਕਸ਼ਮੀਰ ਸਿੰਘ, ਸੁਰਿੰਦਰ ਸਿੰਘ ਮਟੋਰ, ਨਿਰਮਲ ਸਿੰਘ ਹਰੀਵਾਲ, ਮਨਿੱਦਰਪਾਲ ਸਿੰਘ ਮਨੀ, ਇਕਬਾਲ ਸਿੰਘ ਭੱਠਲ, ਜਿਲਾ ਜਥੇਦਾਰ ਮੋਹਣ ਸਿੰਘ ਢਾਹੇ, ਕੁਲਜਿੰਦਰ ਸਿੰਘ ਭੱਠਲ, ਆਦਿ ਵੀ ਹਾਜਿਰ ਸਨ।

Share Button

Leave a Reply

Your email address will not be published. Required fields are marked *