Thu. Aug 22nd, 2019

ਸ਼੍ਰੋਮਣੀ ਅਕਾਲੀ ਦਲ ਵੱਲੋਂ ਵਰਕਰ ਮਿਲਣੀ ਮਗਰੋਂ ਹੁਣ ਹਲਕਾ ਵਾਰ ਰੈਲੀਆਂ ਕਰਨ ਦਾ ਫੈਸਲਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਵਰਕਰ ਮਿਲਣੀ ਮਗਰੋਂ ਹੁਣ ਹਲਕਾ ਵਾਰ ਰੈਲੀਆਂ ਕਰਨ ਦਾ ਫੈਸਲਾ

ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਵਾਸਤੇ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਹੁਣ ਵਰਕਰ ਮਿਲਣਗੀਆਂ ਮਗਰੋਂ ਹਲਕਾ ਵਾਰ ਵੱਡੀਆਂ ਰੈਲੀਆਂ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਸਿਲਸਿਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵੱਲੋਂ 31 ਮਾਰਚ ਤੋਂ ਇਹਨਾਂ ਹਲਕਾ ਵਾਰ ਰੈਲੀਆਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਉਹ ਰੋਜ਼ਾਨਾ ਤਕਰੀਬਨ ਤਿੰਨ ਰੈਲੀਆਂ ਨੂੰ ਸੰਬੋਧਨ ਕਰਨਗੇ।
ਇਸ ਗੱਲ ਦੀ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਅਤੇ ਪਾਰਟੀ ਦੇ ਬੁਲਾਰੇ ਸ੍ਰੀ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸ੍ਰ ਬਾਦਲ ਹੁਣ ਤੱਕ 101 ਹਲਕਿਆਂ ਵਿਚ ਵਰਕਰ ਮਿਲਣੀਆਂ ਸੰਪੰਨ ਕਰ ਚੁੱਕੇ ਹਨ ਤੇ 8 ਹਲਕਿਆਂ ਵਿਚ ਉਹਨਾਂ ਦੀਆਂ ਵਰਕਰ ਮਿਲਣਗੀਆਂ ਛੇਤੀ ਹੀ ਮੁਕੰਮਲ ਹੋ ਜਾਣਗੀਆਂ। ਉਹਨਾਂ ਦੱਸਿਆ ਕਿ ਇਸ ਤੋਂ ਅਗਲੇ ਪੜਾਅ ਵਜੋਂ ਹਲਕਾ ਵਾਰ ਰੈਲੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਜੋ ਕਿ ਬਹੁਤ ਹੀ ਪ੍ਰਭਾਵਸ਼ਾਲੀ ਇਕੱਠ ਵਾਲੀਆਂ ਰੈਲੀਆਂ ਹੋਣਗੀਆਂ ਤੇ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਸੰਬੋਧਨ ਕੀਤਾ ਜਾਵੇਗਾ।
ਸ੍ਰ ਬਰਾੜ ਨੇ ਦੱਸਿਆ ਕਿ ਸਭ ਤੋਂ ਪਹਿਲਾਂ 31 ਮਾਰਚ ਦਿਨ ਐਤਵਾਰ ਨੂੰ ਹਲਕਾ ਰੋਪੜ ਦੀ ਰੈਲੀ ਨੂਰਪੁਰ ਬੇਦੀ ਵਿਖੇ ਹੋਵੇਗੀ। ਇਸ ਉਪਰੰਤ ਇਸੇ ਦਿਨ ਹਲਕਾ ਬਲਾਚੌਰ ਦੀ ਰੈਲੀ ਤੇ ਫਿਰ ਹਲਕਾ ਗੜਸ਼ੰਕਰ ਦੀ ਰੈਲੀ ਹੋਵੇਗੀ। ਉਹਨਾਂ ਦੱਸਿਆ ਕਿ 1 ਅਪ੍ਰੈਲ ਦਿਨ ਸੋਮਵਾਰ ਨੂੰ ਪਹਿਲਾਂ ਖੰਨਾ ਤੇ ਫਿਰ ਅਮਰਗੜ ਹਲਕੇ ਦੀ ਰੈਲੀ ਹੋਵੇਗੀ। ਇਸੇ ਤਰ੍ਹਾਂ 4 ਅਪ੍ਰੈਲ ਦਿਨ ਵੀਰਵਾਰ ਨੂੰ ਪਹਿਲਾਂ ਹਲਕਾ ਅਟਾਰੀ ਤੇ ਫਿਰ ਹਲਕਾ ਰਾਜਾਸਾਂਸੀ ਦੀ ਰੈਲੀ ਹੋਵੇਗੀ। 6 ਅਪ੍ਰੈਲ ਦਿਨ ਸ਼ਨੀਵਾਰ ਨੂੰ ਪਹਿਲਾਂ ਹਲਕਾ ਚਮੌਕਰ ਸਾਹਿਬ, ਫਿਰ ਹਲਕਾ ਖਰੜ ਤੇ ਇਸੇ ਦਿਨ ਸ਼ਾਮ ਨੂੰ ਹਲਕਾ ਬੰਗਾ ਦੀ ਰੈਲੀ ਹੋਵੇਗੀ।
ਸ੍ਰ ਬਰਾੜ ਨੇ ਦੱਸਿਆ ਕਿ 8 ਅਪ੍ਰੈਲ ਦਿਨ ਸੋਮਵਾਰ ਨੂੰ ਪਹਿਲਾਂ ਹਲਕਾ ਨਕੋਦਰ, ਫਿਰ ਫਿਲੌਰ ਅਤੇ ਇਸੇ ਦਿਨ ਸ਼ਾਮ ਨੂੰ ਬੰਗਾ ਹਲਕੇ ਦੀ ਵੱਡੀ ਰੈਲੀ ਹੋਵੇਗੀ। 9 ਅਪ੍ਰੈਲ ਦਿਨ ਮੰਗਲਵਾਰ ਨੂੰ ਪਹਿਲਾਂ ਸਮਰਾਲਾ, ਫਿਰ ਸਾਹਨੇਵਾਲ ਤੇ ਫਿਰ ਪਾਇਲ ਹਲਕੇ ਦੀ ਰੈਲੀ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ 10 ਅਪ੍ਰੈਲ ਨੂੰ ਪਹਿਲਾਂ ਨਾਭਾ, ਫਿਰ ਸਮਾਣਾ ਤੇ ਫਿਰ ਸ਼ੁਤਰਾਣਾ ਹਲਕੇ ਦੀ ਰੈਲੀ ਹੋਵੇਗੀ। ਉਹਨਾਂ ਦੱਸਿਆ ਕਿ 11 ਅਪ੍ਰੈਲ ਨੂੰ ਪਹਿਲਾਂ ਗਿੱਦੜਬਾਹਾ, ਫਿਰ ਜੈਤੋਂ ਅਤੇ ਇਸੇ ਦਿਨ ਸ਼ਾਮ ਨੂੰ ਰਾਮਪੁਰਾ ਹਲਕੇ ਦੀ ਰੈਲੀ ਹੋਵੇਗੀ।
ਸ੍ਰ ਬਰਾੜ ਨੇ ਦੱਸਿਆ ਕਿ ਸੂਬੇ ਵਿਚ ਸਿਆਸੀ ਫਿਜ਼ਾ ਬਦਲਣ ਲਈ ਪਾਰਟੀ ਪ੍ਰਧਾਨ ਨੇ ਸਮੁੱਚੇ ਸੂਬੇ ਦੇ ਸਾਰੇ ਹਲਕਿਆਂ ਵਿਚ ਆਪਣੇ ਵਰਕਰਾਂ ਨਾਲ ਮਿਲਣੀਆਂ ਕਰ ਕੇ ਪਾਰਟੀ ਵਿਚ ਨਵੀਂ ਜਾਨ ਪਾਈ ਹੈ। ਉਹਨਾਂ ਦੱਸਿਆ ਕਿ ਸਮੁੱਚੇ ਕੇਡਰ ਵਿਚ ਬਹੁਤ ਜ਼ਿਆਦਾ ਉਤਸ਼ਾਹ ਹੈ ਤੇ ਹੁਣ ਇਹਨਾਂ ਰੈਲੀਆਂ ਸਦਕਾ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਹਰਮਨਪਿਆਰਤਾ ਹੋਰ ਬੁਲੰਦੀਆਂ ਛੂਹੇਗੀ।

Leave a Reply

Your email address will not be published. Required fields are marked *

%d bloggers like this: