ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਨੀਫੈਸਟੋ ਤਿਆਰ

ss1

ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਨੀਫੈਸਟੋ ਤਿਆਰ

ਪਟਿਆਲਾ, 24 ਦਸੰਬਰ (ਪ.ਪ.): ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਕਟਰ ਸਰਬਜਿੰਦਰ ਸਿੰਘ,ਚੇਅਰਮੈਨ ,ਭਾਈ ਗੁਰਦਾਸ ਦੀ ਅਗਵਾਈ ਵਿੱਚ ” ਵਾਹ ਪ੍ਰਗਟਿਓ ਮਰਦ ਅਗੰਮੜਾ ” ਵਿਸ਼ੇ ਤੇ 3 ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਜਿਸ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਪਾਰਟੀ ਵੱਲੋਂ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰਨ ਵਿੱਚ ਦੇਰੀ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਸੀਟ ਦਾ ਫੈਸਲਾ ਮੁੱਖ ਮੰਤਰੀ ਹੀ ਕਰਨਗੇ।ਨ ਉਹਨਾਂ ਕਿਹਾ ਕਿ ਉਹ ਦੂਜੀ ਲਿਸਟ ਵੀ ਜਲਦ ਹੀ ਜਾਰੀ ਕਰਨਗੇ।
ੳੰਗਰੂਰ ਵਿਖੇ ਕਾਂਗਰਸ ਦੇ ਸਾਬਕਾ ਐਮ ਐਲ ਏ ਸੁਰਿੰਦਰਪਾਲ ਸਿਬੀਆਂ ਦੇ ਸ਼੍ਰੋਮਣੀ ਅਕਾਲੀ ਦਲ ਵਿੱੱਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਫਰਕ ਪੈਣ ਦੇ ਪੁੱਛੇ ਸਵਾਲ ਦੇ ਜਵਾਬ ਵਿੱਚ ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਕਿ ਸਿਬੀਆ ਇੱਕ ਸੂਜਵਾਨ ਨੌਜਵਾਨ ਨੇ ਜਿਹਨਾਂ ਦੇ ਪਾਰਟੀ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਬਲ ਜ਼ਰੂਰ ਮਿਲੇਗਾ।ਸ਼੍ਰਮਣੀ ਅਕਾਲੀ ਦਲ ਪਾਰਟੀ ਦੇ ਚੋਣ ਮੈਨੀਫੈਸਟੋ ਬਾਰੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪਾਰਟੀ ਵੱਲੋਂ ਜਲਦ ਹੀ ਚੋਣ ਮੈਨੀਫੈਸਟੋ ਦਾ ਐਲਾਨ ਕਰ ਦਿੱਤਾ ਜਾਵੇਗਾ।ਜਿਸਦੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ।
ਅਰਵਿੰਦ ਕਜਰੀਵਾਲ ਵੱਲੋਂ 25 ਲੱਖ ਨੌਜਵਾਨਾਂ ਨੂੰ ਨੌਕਰੀ ਦੇ ਣਦੇ ਕੀਤੇ ਵਾਅਦੇ ਤੇ ਟਿੱਪਣੀ ਕਰਦੇ ਕਿਹਾ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ 5 ਲੱੱਖ ਤਾਂ ਮੁਲਜ਼ਮ ਹਨ ਸੂਬੇ ਵਿੱਚ ।ਕੇਜਰੀਵਾਲ 25 ਲੱਖ ਨੂੰ ਕਿਵੇਂ ਨੌਕਰੀ ਦੇ ਦੇਣਗੇ।ਆਮ ਆਦਮੀ ਪਾਰਟੀ ਵੱਲੋਂ ਪੈਸੇ ਲੈ ਕੇ ਟਿਕਟ ਵੇਚਣ ਦੀਆਂ ਸਾਹਮਣੇ ਆ ਰਹੀਆਂ ਗੱਲਾਂ ਬਾਰੇ ਬੋਲਦਿਆਂ ਕਿਹਾ ਪਾਰਟੀ ਦੇ ਵਰਕਰ ਹੀ ਆਪ ਹੀ ਇਹ ਗੱਲਾਂ ਕਹਿ ਰਹੇ ਹਨ।

Share Button

Leave a Reply

Your email address will not be published. Required fields are marked *