ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੀਆਂ ਯੋਜਨਾਵਾਂ ਤੋਂ ਇਲਾਵਾ ਕੁਝ ਵੀ ਨਹੀਂ ‘ਆਪ’ ਦੇ ਕਿਸਾਨ ਮੈਨੋਫੈਸਟੋ ‘ਚ

ss1

ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੀਆਂ ਯੋਜਨਾਵਾਂ ਤੋਂ ਇਲਾਵਾ ਕੁਝ ਵੀ ਨਹੀਂ ‘ਆਪ’ ਦੇ ਕਿਸਾਨ ਮੈਨੋਫੈਸਟੋ ‘ਚ

ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਕਿਸਾਨਾਂ ਲਈ ਜੋ ਮੈਨੀਫੇਸਟੋ ਜਾਰੀ ਕੀਤਾ ਹੈ, ਉਸ ਵਿਚ ਇਕ ਵੀ ਨਵਾਂ ਵਿਚਾਰ ਨਹੀਂ ਜਿਸ ਨਾਲ ਕਿਸਾਨਾਂ ਦੀ ਹਾਲਤ ਬਿਹਤਰ ਹੋ ਸਕੇ। ਮੁਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਚ੍ਲਾਈਆਂ ਜਾ ਰਹੀਆਂ ਕਿਸਾਨ ਭਲਾਈ ਦੀਆਂ ਯੋਜਨਾਵਾਂ ਨੂੰ ਹੀ ਕਿਸੇ ਨਾ ਕਿਸੇ ਤਰੀਕੇ ਬਦਲ ਕੇ ਜਾਂ ਕਿਸਾਨਾਂ ਨੂੰ ਦਿੱਤੇ ਜਾ ਰਹੇ ਲਾਭ ਵਿਚ ਵਾਧਾ ਕਰਨ ਦੀ ਗੱਲ ਕਰਕੇ ਸ਼੍ਰੀ ਕੇਜਰੀਵਾਲ ਅਤੇ ਉਹਨਾਂ ਦੀ ਡਾਇਲਾਗ ਟੀਮ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜੋ ਪੰਜਾਬ ਦੇ ਕਿਸਾਨਾਂ ਦੀਆਂ ਸਮਸਿਆਵਾਂ ਨੂੰ ਸਮਝਦੀ ਹੈ ਅਤੇ ਉਹਨਾਂ ਦਾ ਹੱਲ ਕਰਨ ਵਿਚ ਹਮੇਸ਼ਾ ਅੱਗੇ ਹੋ ਕੇ ਯਤਨ ਕਰਦੀ ਰਹਿੰਦੀ ਹੈ।

ਇਸ ਮੈਨੀਫੇਸਟੋ ਦੇ ਇਕ ਇਕ ਨੁਕਤੇ ਦਾ ਵਿਸ਼ਲੇਸ਼ਣ ਇਸ ਤਰਾਂ ਹੈ :

1) ਆਪ :ਖੇਤ ਮਜਦੂਰਾਂ ਨੂੰ ਕੁਦਰਤੀ ਆਫਤ ਆਉਣ ਦੀ ਸੂਰਤ ਵਿਚ ਦਸ ਹਜ਼ਾਰ ਰੁਪੈ ਦੇਵੇਗੀ
ਬਾਦਲ ਸਰਕਾਰ :ਚਿੱਟੀ ਮਖੀ ਕਾਰਨ ਨਰਮੇ ਦੀ ਫਸਲ ਦੇ ਖਰਾਬੇ ਵੇਲੇ ਪੰਜਾਬ ਸਰਕਾਰ ਨੇ ੬੫੦੦ ਰੁਪੈ ਤੱਕ ਖੇਤ ਮਜਦੂਰਾਂ ਨੂੰ ਦਿੱਤੇ।ਸਰਕਾਰ ਸਮੇਂ ਸਿਰ ਹਾਲਾਤ ਅਨੁਸਾਰ ਮੁਆਵਜ਼ੇ ਦੀ ਰਾਸ਼ੇ ਨਿਯਮਿਤ ਕਰਦੀ ਹੈ, ਹਵਾ ਵਿਚੋਂ ਕੋਈ ਅੰਕੜਾ ਨਹੀਂ ਕਢਦੀ।

2) ਕਰਜਾ ਨਾ ਦੇਣ ਦੀ ਸੂਰਤ ਵਿਚ ਜਾਇਦਾਦ ਕੁਰਕ ਨਹੀਂ ਹੋ ਸਕੇਗੀ
ਬਾਦਲ ਸਰਕਾਰ:ਇਹੋ ਜਿਹੇ ਐਲਾਨ ਗੈਰ ਜਿੰਮੇਵਾਰੀ ਵਾਲੇ ਹਨ ਕਿਉਂਕਿ ਬਹੁਤੇ ਕਰਜ਼ੇ ਬੈਕਾਂ ਦੇ ਹਨ ਜੋ ਕੇਂਦਰ ਸਰਕਾਰ ਅਧੀਨ ਆਉਂਦੇ ਹਨ।ਫਿਰ ਵੀ ਪੰਜਾਬ ਸਰਕਾਰ ਪੰਜ ਏਕੜ ਤੋਂ ਘੱਟ ਕਿਸਾਨਾਂ ਲਈ ਅਜਿਹਾ ਕਾਨੂੰਨ ਅਤੇ ਵਿਵਸਥਾ ਕਰ ਚੁਕੀ ਹੈ ਜਿਸ ਨਾਲ ਕਰਜ਼ੇ ਦਾ ਵੀ ਨਿਪਟਾਰਾ ਹੋ ਸਕੇ ਅਤੇ ਜਾਇਦਾਦ ਵੀ ਕੁਰਕ ਨਾ ਹੋਵੇ।

3) ਸਵਾਮੀਨਾਥਨ ਰਿਪੋਰਟ -ਆਪ ਲਾਗੂ ਕਰੇਗੀ
ਜਵਾਬ : ਕਿਵੇਂ ? ਇਹ ਮਸਲਾ ਕੇਂਦਰ ਸਰਕਾਰ ਦਾ ਹੈ।ਪੰਜਾਬ ਸਰਕਾਰ ਕੀ ਕਰ ਸਕਦੀ ਹੈ ? ਸਿਆਸੀ ਜੁਮ੍ਲਿਆਂ ਨਾਲ ਰਿਪੋਰਟ ਲਾਗੂ ਨਹੀਂ ਹੋ ਸਕਦੀ।

4) SYL :ਆਪ ਜ਼ਮੀਨਾਂ ਵਾਪਿਸ ਕਰੇਗੀ
ਬਾਦਲ ਸਰਕਾਰ: ਪਹਿਲਾਂ ਹੀ ਕਾਨੂੰਨ ਪਾਸ ਕਰਵਾ ਚੁਕੀ ਹੈ।

5) ਬਿਜਲੀ : ੧੨ ਘੰਟੇ ਬਿਜਲੀ ਦੇਵੇਗੀ ਤੇ ਮੀਟਰ ਨਹੀਂ ਲਗਣਗੇ
ਬਾਦਲ ਸਰਕਾਰ :ਆਪ ਨੂੰ ਪਤਾ ਨਹੀਂ ਕਿ ਪੰਜਾਬ ਵਿਚ ਟਿਊਬਵੇਲਾਂ ਦੇ ਮੀਟਰ ਨਹੀਂ ਲਗਦੇ ਅਤੇ ਅਠ ਘੰਟੇ ਬਿਜਲੀ ਦੀ ਸਪਲਾਈ ਪਹਿਲਾਂ ਹੀ ਜਾਰੀ ਹੈ ਜੋ ਫਸਲਾਂ ਦੀ ਲੋੜ ਲਈ ਕਾਫੀ ਹੈ.ਵਧੇਰੇ ਬਿਜਲੀ ਦੇਣ ਨਾਲ ਪਾਣੀ ਜਾਇਆ ਹੋਵੇਗਾ ਤੇ ਵਾਤਾਵਰਨ ਦਾ ਨੁਕਸਾਨ ਹੋਵੇਗਾ।

6) ਸ਼ਗੁਨ ਸਕੀਮ ੫੧, ੦੦੦ ਰੁਪੈ
ਬਾਦਲ ਸਰਕਾਰ : ਪਹਿਲਾਂ ਹੀ ੧੫ ਹਜ਼ਾਰ ਰੁਪੈ ਤੱਕ ਦੇ ਰਹੀ ਹੈ ਅਤੇ ਸਮੇਂ ਸਮੇਂ ਇਸ ਵਿਚ ਮਾਲੀ ਸੋਮੇਂ ਵੇਖ ਕੇ ਵਾਧਾ ਕੀਤਾ ਜਾਂਦਾ ਹੈ।੫੧ ਹਜ਼ਾਰ ਦਾ ਵਾਦਾ ਊਠ ਦਾ ਬੁਲ੍ਹ ਫੜਨ ਵਾਲੀ ਗੱਲ ਹੈ।

7) ਬੁਢਾਪਾ ਪੇਂਸ਼ਨ ੨੦੦੦ ਹਜ਼ਾਰ ਰੁਪੈ.
ਬਾਦਲ ਸਰਕਾਰ: ਸਮੇਂ ਸਮੇਂ ਮਾਲੀ ਸੋਮੇਂ ਵੇਖ ਕੇ ਵਾਧਾ ਕਰਦੀ ਹੈ.ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਪੇਂਸ਼ਨ ਯੋਜਨਾ ਵਿਚ ਆਮ ਲੋਕਾਂ ਨੂੰ ਹਿੱਸਾ ਲੈਣ ਲਈ ਉਤਸ਼ਾਹਿਤ ਕਰਦੀ ਹੈ।

8) ਆਟਾ ਦਾਲ ਯੋਜਨਾ ਅਧੀਨ ਦਸ ਲਖ ਹੋਰ ਪਰਿਵਾਰ ਲਿਆਉਣੇ
ਬਾਦਲ ਸਰਕਾਰ:ਸਫਲਤਾ ਪੂਰਵਕ ਇਹ ਯੋਜਨਾ ਚਲਾ ਰਹੀ ਹੈ।ਬਜਾਏ ਹੋਰ ਲੋਕਾਂ ਨੂੰ ਇਸ ਯੋਜਨਾ ਅਧੀਨ ਲਿਆਉਣ ਦੇ, ਲੋਕਾਂ ਦੀ ਆਮਦਨ ਦੇ ਸੋਮੇਂ ਵਧਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਲੋਕ ਆਪਨੇ ਪੈਰਾਂ ਤੇ ਆਪ ਖੜੇ ਹੋ ਸਕਣ।

9) ਕਿਸਾਨਾਂ ਅਤੇ ਖੇਤ ਮਜਦੂਰਾਂ ਨੂੰ ਪੰਜ ਲਖ ਦਾ ਸਿਹਤ ਬੀਮਾ
ਬਾਦਲ ਸਰਕਾਰ : ਬਾਦਲ ਸਰਕਾਰ ਨੇ ਸਰਕਾਰ ਦੇ ਮਾਲੀ ਸੋਮਿਆਂ ਨੂੰ ਵੇਖ ਕੇ ਅਤੇ ਕਿਸਾਨਾਂ ਅਤੇ ਖੇਤ ਮਜਦੂਰਾਂ ਦੀਆਂ ਲੋੜਾਂ ਦਾ ਸੰਤੁਲਨ ਬਣਾਉਂਦੇ ਹੋਏ ੫੦ ਹਜ਼ਾਰ ਰੁਪੈ ਸਲਾਨਾਂ ਦੀ ਸਿਹਤ ਬੀਮਾ ਯੋਜਨਾ ਸ਼ੁਰੂ ਕਰ ਦਿੱਤੀ ਹੈ।ਇਸ ਤੋਂ ਇਲਾਵਾ ਰਾਜ ਵਿਚ ਕੈਸਰ ਅਤੇ Hepatitis C ਵਰਗੀਆਂ ਵੱਡੀਆਂ ਬਿਮਾਰੀਆਂ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ।੫ ਲਖ ਰੁਪੈ ਦੀ ਰਕਮ ਦਾ ਐਲਾਨ ਕਰਨ ਨਾਲ ਨਾ ਸਿਰਫ ਰਾਜ ਵਿਚ ਸਿਹਤ ਸੇਵਾਵਾਂ ਵਿਚ ਅਸੰਤੁਲਨ ਪੈਦਾ ਹੋਵੇਗਾ ਸਗੋਂ ਸਿਹਤ ਸੇਵਾਵਾਂ ਹੋਰ ਮਹਿੰਗੀਆਂ ਹੋ ਜਾਣਗੀਆਂ ਜਿਸ ਨਾਲ ਰਾਜ ਦੀ ਬਾਕੀ ਜਨਤਾ ਉੱਤੇ ਵੀ ਅਸਰ ਪਵੇਗਾ।ਸਰਕਾਰ ਕਿਸਾਨਾਂ ਅਤੇ ਖੇਤ ਮਜਦੂਰਾਂ, ਉਸਾਰੀ ਮਜਦੂਰਾਂ ਅਤੇ ਹੋਰ ਆਰਥਿਕ ਤੌਰ ਤੇ ਪਛੜੇ ਹੋਏ ਵਰਗ ਨੂੰ ਲਗਪਗ ਮੁਫਤ ਡਾਕਟਰੀ ਸਹਾਇਤਾ ਦੇਣ ਲਈ ਵਚਨਬਧ ਹੈ ਪਰ ਇਹੋ ਜਿਹੇ ਗੈਰ ਜਿੰਮੇਵਾਰਾਨਾ ਐਲਾਨ ਕਰਕੇ ਰਾਜ ਦੀਆਂ ਸਿਹਤ ਸੇਵਾਵਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਨਹੀਂ ਕਰਨਾ ਚਾਹੁੰਦੀ।

10) ਜਾਅਲੀ ਕੀੜੇ ਮਾਰ ਦੁਆਈਆਂ ਅਤੇ ਮਿਲਾਵਟ ਵਾਲਾ ਦੁਧ ਵੇਚਣ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਦੇਣ ਦਾ ਕਾਨੂੰਨ ਪਾਸ ਕਰਨਾ।
ਬਾਦਲ ਸਰਕਾਰ :ਸਰਕਾਰ ਮਿਲਾਵਟ ਵਾਲੀ ਕੋਈ ਵੀ ਚੀਜ਼ ਰਾਜ ਵਿਚ ਵੇਚਣ ਦੇ ਵਿਰੁਧ ਹੈ ਅਤੇ ਮਿਲਾਵਟੀ ਚੀਜ਼ਾਂ ਵੇਚਣ ਵਾਲਿਆਂ ਵਿਰੁਧ ਸਖਤ ਕਾਰਵਾਈ ਕਰਦੀ ਵੀ ਹੈ।ਕਾਨੂੰਨ ਵਿਚ ਸੋਧ ਸਾਰੀਆਂ ਸਬੰਧਤ ਧਿਰਾਂ ਦੀ ਸਹਿਮਤੀ ਨਾਲ ਹੀ ਕੀਤੀ ਜਾ ਸਕਦੀ ਹੈ।

11) ਆਪ ਪਾਰਟੀ ਮਛੀ ਪਾਲਣ, ਡੇਅਰੀ ਫਾਰਮਿੰਗ ਆਦਿਕ ਕਿੱਤਿਆਂ ਨੂੰ ਉਤਸ਼ਾਹ ਦੇਵੇਗੀ.
ਬਾਦਲ ਸਰਕਾਰ:ਪਿਛਲੇ ਦਸ ਸਾਲਾਂ ਤੋਂ ਫਸਲਾਂ ਦੀ ਪੈਦਾਵਾਰ ਵਿਚ ਵਿਭਿੰਨਤਾ ਲਿਆਉਣ ਅਤੇ ਖੇਤੀਬਾੜੀ ਨਾਲ ਸਬੰਧਤ ਸਹਿਤ ਕਿੱਤਿਆਂ ਨੂੰ ਉਤਸ਼ਾਹ ਦੇ ਰਹੀ ਹੈ।ਸਿੱਟੇ ਵਜੋਂ ਪੰਜਾਬ ਦੁਧ ਉਤਪਾਦਨ ਅਤੇ ਗੈਰ ਸਮੁੰਦਰੀ ਰਾਜਾਂ ਵਿਚੋਂ ਮਛੀ ਉਤਪਾਦਨ ਵਿਚ ਦੇਸ਼ ਵਿਚੋਂ ਪਹਿਲੇ ਨੰਬਰ ਤੇ ਹੈ।ਕਿਸਾਨਾਂ ਨੂੰ ਦੁਧ ਦਾ ਵਾਜਬ ਭਾ ਦੁਆਉਣ ਲਈ ਮਿਲਕ ਪਲਾਂਟ ਰਾਜ ਦੇ ਲਗਪਗ ਹਰ ਜ਼ਿਲੇ ਵਿਚ ਕੰਮ ਕਰ ਰਹੇ ਹਨ।ਅਮੁਲ ਮਿਲਕ ਪਲਾਂਟ ਆਉਣ ਨਾਲ ਕਿਸਾਨਾਂ ਨੂੰ ਦੁਧ ਦਾ ਵਾਜਬ ਭਾ ਮਿਲਣਾ ਸ਼ੁਰੂ ਹੋਇਆ ਹੈ ਅਤੇ ਖਪਤਕਾਰਾਂ ਨੂੰ ਮਿਲਾਵਟ ਰਹਿਤ ਦੁਧ ਪ੍ਰਾਪਤ ਹੋ ਰਿਹਾ ਹੈ।ਰਾਜ ਵਿਚ ਮੈਗਾ ਫੂਡ ਪ੍ਰਾਸੇਸਿੰਗ ਪਲਾਂਟ ਲਾਉਣ ਦੀ ਪ੍ਰਕਿਰਿਆ ਜਾਰੀ ਹੈ.ਫਾਜ਼ਿਲਕਾ, ਮਾਨਸਾ ਵਿਚ ਅਜਿਹੇ ਪਲਾਂਟ ਚਾਲੂ ਹੋ ਗਏ ਹਨ, ਕਪੂਰਥਲੇ ਵਿਚ ਛੇਤੀ ਚਾਲੂ ਹੋਣ ਜਾ ਰਿਹਾ ਹੈ.ਬਾਬਾ ਰਾਮਦੇਵ ਲੁਧਿਆਨੇ ਵਿਚ ਫੂਡ ਪ੍ਰਾਸੇਸਿੰਗ ਪਲਾਂਟ ਲਾ ਰਹੇ ਹਨ।

12) ਭਾਰਤ ਪਾਕਿਸਤਾਨ ਸਰਹੱਦ ਉੱਤੇ ਕੰਡਿਆਲੀ ਤਾਰ ਤੋਂ ਪਾਰ ਦੀ ਜ਼ਮੀਨ ਵਾਲੇ ਕਿਸਾਨਾਂ ਨੂੰ ੧੦ ਹਜ਼ਾਰ ਰੁਪੈ ਪ੍ਰਤੀ ਏਕੜ ਦਾ ਮੁਆਵਜ਼ਾ ਦੇਣਾ
ਬਾਦਲ ਸਰਕਾਰ:ਇਸ ਮਸਲੇ ਉੱਤੇ ਕੇਂਦਰ ਸਰਕਾਰ ਉੱਤੇ ਜੋਰ ਦੇ ਰਹੀ ਹੈ ਕਿਉਂਕਿ ਅੰਤਰ-ਰਾਸ਼ਟਰੀ ਸਰਹੱਦ ਦਾ ਮਸਲਾ ਕੇਂਦਰ ਸਰਕਾਰ ਦਾ ਹੈ।ਕੇਂਦਰੀ ਗ੍ਰਿਹ ਮੰਤਰੀ ਰਾਜ ਨਾਥ ਸਿੰਘ ਨੇ ਇਸ ਮਸਲੇ ਉੱਤੇ ਕਦਮ ਚੁੱਕਣ ਦਾ ਭਰੋਸਾ ਵੀ ਦੁਆਇਆ ਹੈ।ਰਾਜ ਸਰਕਾਰ ਕੋਲ ਏਨਾ ਮੁਆਵਜ਼ਾ ਦੇਣ ਦੇ ਮਾਲੀ ਸੋਮੇਂ ਨਹੀਂ ਹਨ ਅਤੇ ਅਜਿਹੀ ਗੱਲ ਕਰਨਾ ਜਿਸ ਨੂੰ ਪੁਗਾ ਨਾ ਜਾ ਸਕਦਾ ਹੋਵੇ, ਅਸਮਾਨ ਨੂੰ ਟਾਕੀਆਂ ਲਾਉਣ ਵਾਲੀ ਗੱਲ ਹੈ।

13) ਅਵਾਰਾ ਪਸ਼ੂਆਂ ਦੀ ਸਮਸਿਆ ਹੱਲ ਕਰਨ ਲਈ ਕਦਮ ਚੁਕੇਗੀ
ਬਾਦਲ ਸਰਕਾਰ : ਪਹਿਲਾਂ ਹੀ ਇਸ ਸਬੰਧ ਵਿਚ ਕਦਮ ਚੂਕ ਰਹੀ ਹੈ।ਰਾਜ ਦੇ ਕੀ ਜ਼ਿਲਿਆਂ ਵਿਚ ਗਊ ਸ਼ਾਲਾ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਸਰਕਾਰ ਦਾ ਨਿਸ਼ਾਨਾ ਹੈ ਕਿ ਹਰ ਜ਼ਿਲੇ ਵਿਚ ਅਜਿਹੇ ਗਊਸ਼ਾਲਾ ਤਿਆਰ ਕੀਤੀ ਜਾਵੇ ਜਿਸ ਨਾਲ ਅਵਾਰਾ ਪਸ਼ੂਆਂ ਦੀ ਸਮਸਿਆ ਨਾਲ ਨਿਪਟਿਆ ਜਾ ਸਕੇ।ਇਸ ਕੰਮ ਲਈ ਸਰਕਾਰ ਨੇ ਮਾਲੀ ਸੋਮੇ ਜੁਟਾਉਣ ਦੀ ਦਿਸ਼ਾ ਵਿਚ ਵੀ ਕਦਮ ਚੁੱਕੇ ਹਨ ਤਾਂ ਜੋ ਗਊ ਸ਼ਾਲਾਵਾਂ ਦੇ ਰਖ ਰਖਾ ਲਈ ਬਾਕਾਇਦਾ ਰਕਮ ਮਿਲਦੀ ਰਹੇ।

14) ਜ਼ਮੀਨਾਂ ਦੇ ਝਗੜਿਆਂ ਲਈ ਪਿੰਡਾਂ ਵਿਚ ਕਮੇਟੀਆਂ ਕਾਇਮ ਕਰਨੀਆਂ
ਬਾਦਲ ਸਰਕਾਰ : ਪੰਚਾਇਤਾਂ ਨੂੰ ਮਜਬੂਤ ਕਰਨ ਲਈ ਕੰਮ ਕਰ ਰਹੀ ਹੈ ਅਤੇ ਪਿਛਲੇ ੧੦ ਸਾਲ ਦੇ ਕਾਰਜ ਕਾਲ ਦੌਰਾਨ ਪਿੰਡਾਂ ਦਾ ਵਿਕਾਸ ਵਧੇਰੇ ਕਰਕੇ ਪੰਚਾਇਤਾਂ ਰਾਹੀਂ ਹੀ ਕੀਤਾ ਗਿਆ ਹੈ.ਲੋਕ ਪਹਿਲਾਂ ਹੀ ਛੋਟੇ ਮੋਟੇ ਝਗੜੇ ਪੰਚਾਇਤੀ ਪਧਰ ਤੇ ਕਰਨ ਲੱਗ ਪਏ ਹਨ ਪਰ ਜ਼ਮੀਨਾਂ ਦੇ ਝਗੜਿਆਂ ਦੇ ਨਿਪਟਾਰੇ ਲਈ ਵਖਰੀ ਵਿਵਸਥਾ ਹੈ ਅਤੇ ਉਸ ਨਾਲ ਛੇੜ ਛਾੜ ਸਮਾਜਕ ਢਾਂਚੇ ਵਿਚ ਦਰਾੜਾਂ ਲਿਆ ਸਕਦੀ ਹੈ.ਇਸ ਲਈ ਇਸ ਮਸਲੇ ਤੇ ਵਿਸ਼ਾਲ ਵਿਚਾਰ ਦੀ ਲੋੜ ਹੈ।

15) ਜਿਨਸ ਦੀ ਸਰਕਾਰੀ ਖਰੀਦ ਦੇ ਸਿਸਟਮ ਵਿਚ ਤਬਦੀਲੀ ਲਿਆਵੇਗੀ
ਬਾਦਲ ਸਰਕਾਰ:ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਾੜੀ ਸਾਉਣੀ ਦੀਆਂ ਫਸਲਾਂ ਦੀ ਖਰੀਦ ਕਰਦੀ ਹੈ.ਇਸ ਸਿਸਟਮ ਵਿਚ ਤਬਦੀਲੀ ਰਾਜ ਸਰਕਾਰ ਦੇ ਅਧਿਕਾਰ ਖੇਤਰ ਵਿਚ ਹੀ ਨਹੀਂ ਆਉਂਦੀ।

16) ਪਿੰਡਾਂ ਵਿਚ ਡਾਕਟਰੀ ਕਲੀਨਿਕ ਖੋਲ੍ਹੇਗੀ
ਬਾਦਲ ਸਰਕਾਰ:ਰਾਜ ਦੇ ਹਰ ਨਾਗਰਿਕ ਨੂੰ ਕੁਆਲਟੀ ਸਿਹਤ ਸੇਵਾਵਾਂ ਦੇਣ ਲਈ ਵਚਨ ਬਧ ਹੈ ਅਤੇ ਇਸੇ ਕਰਕੇ ਹੀ ਉਸ ਨੇ ਰਾਜ ਭਰ ਵਿਚ ੧੦੮ ਐਮਬੂਲੈੰਸ ਸੇਵਾ ਚਲਾ ਰਖੀ ਹੈ.ਇਸ ਤੋਂ ਛੁਟ ਰਾਜ ਸਰਕਾਰ ਵੱਲੋਂ ਹਰ ਚਾਰ ਪਿੰਡਾਂ ਲਈ ਸਰਕਾਰੀ ਸੇਵਾਵਾਂ ਸਾਂਝ ਕੇਂਦਰ ਰਾਹੀਂ ਦੇਣ ਦੀ ਵਚਨਬ੍ਧਤਾ ਦੀ ਤਰਜ਼ ਤੇ ਕਲੀਨਿਕ ਖੋਲ੍ਹਣ ਲਈ ਵੀ ਵਚਨ ਬਧ ਹੈ.ਰਾਜ ਵਿਚ ਸਿਹਤ ਸੇਵਾਵਾਂ ਦੀ ਕੁਆਲਿਟੀ ਪਿਛਲੇ ਦਸ ਸਾਲਾਂ ਵਿਚ ਵਧੀ ਹੈ ਅਤੇ ਨਿਜੀ ਖੇਤਰ ਦੇ ਨਾਮਵਰ ਹਸਪਤਾਲਾਂ ਦੇ ਪੰਜਾਬ ਵਿਚ ਆਉਣ ਨਾਲ ਅਗਲੇ ਸਾਲਾਂ ਵਿਚ ਇਸ ਵਿਚ ਹੋਰ ਸੁਧਾਰ ਹੋਣ ਦੀ ਆਸ ਹੈ। ਬਾਦਲ ਸਰਕਾਰ ਨੇ ਰਾਜ ਦੇ ਨਾਗਰਿਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਬਠਿੰਡੇ ਵਿਚ All India Institute of Medical Sciences, ਸਂਗਰੂਰ ਆਏ ਫਿਰੋਜ਼ਪੁਰ ਵਿਚ PGI ਦੇ satellite centers ਅਤੇ ਬਠਿੰਡਾ ਵਿਖੇ Tata Cancer Research Institute ਖੁਲਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ। Max, Apollo, Escorts ਵਰਗੇ ਅੰਤਰ-ਰਾਸ਼ਟਰੀ ਬ੍ਰਾਂਡ ਦੇ ਹਸਪਤਾਲ ਰਾਜ ਵਿਚ ਆਏ ਹਨ।ਰਾਜ ਦੇ ਲਗਪਗ ਹਰ ਜ਼ਿਲੇ ਵਿਚ Heart patients ਲਈ specialty ਹਸਪਤਾਲ ਹਨ.ਇਹੋ ਕਾਰਨ ਹੈ ਕਿ ਪੰਜਾਬ ਪਿਛਲੇ ਪੰਜ ਸਾਲਾਂ ਵਿਚ ਮੈਡੀਕਲ ਟੂਰਿਜਮ ਦਾ ਕੇਂਦਰ ਬਣਦਾ ਜਾ ਰਿਹਾ ਹੈ ਜਿਥੇ ਵਿਦੇਸ਼ਾਂ ਤੋਂ ਆ ਕੇ ਲੋਕ ਇਲਾਜ ਕਰਵਾ ਰਹੇ ਹਨ। ਇਸੇ ਲਈ ਸਿਹਤ ਸੇਵਾਵਾਂ ਦੇ ਮਾਮਲੇ ਵਿਚ ਪੰਜਾਬ ਉਤਰੀ ਭਾਰਤ ਵਿਚੋਂ ਪਹਿਲੇ ਨੰਬਰ ਤੇ ਆ ਰਿਹਾ ਹੈ ਜਿਥੇ ਹਰ ਵਰਗ ਦੇ ਨਾਗਰਿਕ ਨਿੱਜੀ ਤੌਰ ਤੇ ਜਾਂ ਸਰਕਾਰੀ ਸਹਾਇਤਾ ਨਾਲ ਕੁਆਲਟੀ ਸਿਹਤ ਸੇਵਾਵਾਂ ਪ੍ਰਾਪਤ ਕਰ ਰਹੇ ਹਨ।

ਗੱਲ ਕੀ ਆਮ ਆਦਮੀ ਪਾਰਟੀ ਦੇ ਕਿਸਾਨ ਮੈਨੀਫੇਸਟੋ ਵਿਚ ਇਕ ਵੀ ਨੁਕਤਾ ਅਜਿਹਾ ਨਹੀਂ ਜਿਸ ਉੱਤੇ ਬਾਦਲ ਸਰਕਾਰ ਪਹਿਲਾਂ ਹੀ ਕੰਮ ਨਾ ਕਰ ਚੁਕੀ ਹੋਵੇ ਜਾਂ ਕਰ ਰਹੀ ਹੋਵੇ.ਸਪਸ਼ਟ ਹੈ ਕਿ ਇਸ ਪਾਰਟੀ ਕੋਲ ਸਿਵਾਏ ਅਸਮਾਨ ਨੂੰ ਟਾਕੀਆਂ ਲਾਉਣ ਦੇ ਕੋਈ ਮੁਦਾ ਨਹੀਂ ਰਹਿ ਗਿਆ.ਬਾਦਲ ਸਰਕਾਰ ਦਾ ਪਿਛਲੇ ਦਸ ਸਾਲਾਂ ਦਾ ਰਿਕਾਰਡ ਇਹ ਸਾਬਤ ਕਰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਹੀ ਇਕ ਅਜਿਹੀ ਸਰਕਾਰ ਹੈ ਜੋ ਕਿਸਾਨ ਹਿਤ ਵਿਚ ਕੰਮ ਕਰਦੀ ਹੈ ਅਤੇ ਉਸ ਦੀ ਬਦਲਦੀ ਹੋਈ ਸਥਿਤੀ ਅਨੁਸਾਰ ਆਪਣੀਆਂ ਨੀਤੀਆਂ ਢਾਲ ਲੈਂਦੀ ਹੈ ਤਾਂ ਜੋ ਕਿਸਾਨਾਂ ਦੀ ਵਧ ਤੋਂ ਵਧ ਸੇਵਾ ਹੋ ਸਕੇ।

ਸਤਿੰਦਰਪਾਲ ਸਿੰਘ ਕਪੂਰ

Share Button

Leave a Reply

Your email address will not be published. Required fields are marked *