ਸ਼੍ਰੋਮਣੀ ਅਕਾਲੀ ਦਲ ਲੜੇਗਾ ਦੋ ਸੀਟਾਂ ਤੋਂ ਚੋਣ : ਮਾਨ

ਸ਼੍ਰੋਮਣੀ ਅਕਾਲੀ ਦਲ ਲੜੇਗਾ ਦੋ ਸੀਟਾਂ ਤੋਂ ਚੋਣ : ਮਾਨ

ਸ਼ੇਰਪੁਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਦੇ ਬਰਸੀ ਸਮਾਗਮ ਉਪੰਰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਪਾਰਟੀ ਬਰਗਾੜੀ ਮੋਰਚੇ ‘ਚ ਹੋਈ ਏਕਤਾ ਦੇ ਸਮਝੌਤੇ ਮੁਤਾਬਕ ਦੋ ਸੀਟਾਂ ਸੰਗਰੂਰ ਅਤੇ ਬਿਠੰਡਾ ਤੋਂ ਲੋਕ ਸਭਾ ਦੀ ਚੋਣ ਲੜੇਗੀ ਜਿਸ ਲਈ ਸਾਡੀ ਪਾਰਟੀ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।

ਉਨ੍ਹਾਂ ਏਕਤਾ ਸਬੰਧੀ ਪੁੱਛੇ ਜਾਣ ‘ਤੇ ਕਿਹਾ ਕਿ ਬਾਦਲ ਦਲ, ਭਾਜਪਾ ਅਤੇ ਕਾਂਗਰਸ ਵਿਰੋਧੀ ਸਮੁੱਚੀਆਂ ਉਹ ਧਿਰਾਂ ਜਿਹੜੀਆਂ ਪੰਜਾਬ ਮੁੱਦਿਆਂ ਦੀ ਗੱਲ ਕਰਦੀਆਂ ਹਨ, ਨੂੰ ਇਕ ਮੰਚ ‘ਤੇ ਇਕੱਠੇ ਹੋ ਕੇ ਚੋਣਾਂ ਲੜਨੀਆਂ ਚਾਹੀਦੀਆਂ ਹਨ ਜਿਸ ਦੇ ਮੱਦੇਨਜ਼ਰ ਸਾਡੀ ਪਾਰਟੀ ਨੇ ਦੋ ਸੀਟਾਂ ‘ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਜਥੇਦਾਰ ਕਾਲਾਬੂਲਾ ਦੇ ਅਕਾਲ ਚਲਾਣੇ ਤੋਂ ਬਾਅਦ ਖਾਲੀ ਹੋਈ ਸ਼੫ੋਮਣੀ ਗੁਰਦੁਆਰਾ ਪ੫ਬੰਧਕ ਕਮੇਟੀ ਹਲਕਾ ਧੂਰੀ ਦੀ ਸੀਟ ਸਬੰਧੀ ਪੁੱਛੇ ਜਾਣ ‘ਤੇ ਜਥੇਦਾਰ ਕਾਲਾਬੂਲਾ ਦੇ ਭਤੀਜੇ ਨਰਿੰਦਰ ਸਿੰਘ ਸਿੰਕੂ ਵੱਲ ਇਸ਼ਾਰਾ ਕੀਤਾ। ਮਾਨ ਨੇ ਕਿਹਾ ਕਿ ਸਾਡੀ ਪਾਰਟੀ ਜਿੱਥੇ ਕਰਤਾਰਪੁਰ ਸ਼ਹਿਰ ਦਾ ਲਾਂਘਾ ਖੋਲ੍ਹਣ ਲਈ ਪ੫ਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੀ ਹੈ, ਉਥੇ ਉਚੇਚੇ ਤੌਰ ‘ਤੇ ਪਾਕਿਸਤਾਨ ਦੇ ਵਜ਼ੀਰ ਏ ਆਜ਼ਮ ਇਮਰਾਨ ਖਾਨ ਅਤੇ ਜਨਰਲ ਬਾਜਵਾ ਦਾ ਵੀ ਧੰਨਵਾਦ ਕਰਦੀ ਹੈ।

Share Button

Leave a Reply

Your email address will not be published. Required fields are marked *

%d bloggers like this: