Sat. Apr 20th, 2019

ਸ਼੍ਰੋਮਣੀ ਅਕਾਲੀ ਦਲ ਯੂਥ ਅਤੇ ਸਮੁੱਚੇ ਅਕਾਲੀ ਦਲ ਈਸਟ ਕੌਸਟ ਦੀ ਕਾਨਫਰੰਸ ਵੱਖਰੀ ਛਾਪ ਛੱਡ ਗਈ

ਸ਼੍ਰੋਮਣੀ ਅਕਾਲੀ ਦਲ ਯੂਥ ਅਤੇ ਸਮੁੱਚੇ ਅਕਾਲੀ ਦਲ ਈਸਟ ਕੌਸਟ ਦੀ ਕਾਨਫਰੰਸ ਵੱਖਰੀ ਛਾਪ ਛੱਡ ਗਈ

ਵਸ਼ਿੰਗਟਨ ਡੀ ਸੀ (ਰਾਜ ਗੋਗਨਾ)- ਸ਼੍ਰੋਮਣੀ ਅਕਾਲੀ ਦਲ ਈਸਟ ਕੌਸਟ ਦੀ ਸਮੁੱਚੀ ਟੀਮ ਯੂਥ ਅਕਾਲੀ ਦਲ ਦੀ ਅਗਵਾਈ ਵਿੱਚ ਇੱਕ ਭਰਵੀਂ ਕਾਨਫਰੰਸ ਦੀਯਾ ਰੈਸਟੋਰੈਂਟ ਵਿਖੇ ਕੀਤੀ ਗਈ ਹੈ। ਜਿੱਥੇ ਸਤਪਾਲ ਸਿੰਘ ਬਰਾੜ ਵੱਲੋਂ ਆਏ ਮਹਿਮਾਨਾਂ ਦਾ ਜੀ ਆਇਆ ਕਰਕੇ ਕਾਨਫਰੰਸ ਸ਼ੁਰੂ ਕੀਤੀ। ਉਪਰੰਤ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਪੜਾਅ ਵਾਰ ਦਰਸਾਇਆ ਗਿਆ ਅਤੇ ਤੱਥਾਂ ਦੇ ਅਧਾਰ ਤੇ ਉਸ ਦਾ ਵਿਸ਼ਲੇਸ਼ਣ ਕਰਕੇ ਪੇਸ਼ ਕੀਤਾ ਗਿਆ। ਜਿਸ ਨੂੰ ਕੁਲਦੀਪ ਸਿੰਘ ਗਿੱਲ, ਦਮਨਦੀਪ ਸਿੰਘ, ਸੋਨੂੰ, ਕੁਲਦੀਪ ਸਿੰਘ ਮੱਲਾ ਅਤੇ ਸਤਪਾਲ ਬਰਾੜ ਨੇ ਬਹੁਤ ਹੀ ਸੋਹਣੇ ਢੰਗ ਨਾਲ ਪੇਸ਼ ਕੀਤਾ ਜਿਸ ਨਾਲ ਹਾਜ਼ਰੀਨ ਦੇ ਵਿਕਾਸ ਪੱਖੋਂ ਪੈਦਾ ਹੋਏ ਭਰਮ ਭੁਲੇਖੇ ਦੂਰ ਹੋਏ।
ਬਾਅਦ ਵਿੱਚ ਚਰਨਜੀਤ ਸਿੰਘ ਬਰਾੜ ੳ ਐੱਸ. ਡੀ. ਉੱਪ ਮੁੱਖ ਮੰਤਰੀ ਪੰਜਾਬ ਨੇ ਵੀਡੀਓ ਕਾਨਫਰੰਸ ਰਾਹੀਂ ਪਾਣੀਆਂ ਅਤੇ ਭਖਦੇ ਮਸਲਿਆਂ ਤੇ ਚਰਚਾ ਕੀਤੀ ਗਈ ਜੋ ਸਲਾਹੁਣਯੋਗ ਸੀ ਉਪਰੰਤ ਨਿਊਯਾਰਕ ਤੋਂ ਆਈ ਸਮੁੱਚੀ ਟੀਮ ਜਿਸ ਵਿੱਚ ਮੋਹਨ ਸਿੰਘ ਖਟੜਾ ਪ੍ਰਧਾਨ ਈਸਟ ਕੋਸਟ, ਰਘਬੀਰ ਸਿੰਘ ਸੁਭਾਨਪੁਰ ਪ੍ਰਧਾਨ ਨਿਊਯਾਰਕ, ਕਸ਼ਮੀਰ ਸਿੰਘ ਪਿਹੋਵਾ ਜਨਰਲ ਸਕੱਤਰ, ਹਰਬੰਸ ਸਿੰਘ ਢਿੱਲੋਂ ਸਰਪ੍ਰਸਤ ਜਰਨੈਲ ਸਿੰਘ ਗਿਲਜ਼ੀਆਂ ਉਪ ਪ੍ਰਧਾਨ ਪ੍ਰੀਤਮ ਸਿੰਘ ਗਿਲਜ਼ੀਆਂ ,ਈਸਟ ਕੋਸਟ ਅਕਾਲੀ ਦਲ ਦੇ ਹਰਬਖਸ਼ ਸਿੰਘ ਟਾਹਲੀ ਮੀਡੀਆ ਅਡਵਾਈਜ਼ਰ ਤੇ ਜਰਨੈਲ ਸਿੰਘ ਗਿਲਜ਼ੀਆਂ ਨੇ ਕਾਨਫਰੰਸ ਨੂੰ ਸੰਬੋਧਨ ਕੀਤਾ ਅਤੇ 2017 ਵਿੱਚ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਗੁਣਗਾਨ ਕੀਤਾ। ਜੋ ਕਿ ਤੱਥਾਂ ਦੇ ਅਧਾਰ ਤੇ ਸੀ। ਬਲਵਿੰਦਰ ਸਿੰਘ ਨਵਾਂ ਸ਼ਹਿਰ ਯੂਥ ਪ੍ਰਧਾਨ ਨੇ ਕਿਹਾ ਕਿ ਪ੍ਰਵਾਸੀ ਯੂਥ ਅਤੇ ਪੰਜਾਬ ਦਾ ਯੂਥ ਇਸ ਵਾਰ ਤੀਸਰੀ ਵਾਰ ਅਕਾਲੀ ਸਰਕਾਰ ਲਿਆਉਣ ਵਿੱਚ ਖੂਬ ਰੋਲ ਅਦਾ ਕਰੇਗਾ।
ਸਥਾਨਕ ਆਗੂਆਂ ਵਿੱਚ ਪ੍ਰਤਾਪ ਸਿੰਘ ਤਰਨ ਤਾਰਨ, ਲਖਵੀਰ ਸਿੰਘ ਤੱਖਰ, ਰੁਲਦਾ ਸਿੰਘ ਅਤੇ ਹਰਬੰਸ ਸਿੰਘ ਸੰਧੂ ਨੇ ਕਾਨਫਰੰਸ ਦੀ ਲੋੜ ਅਤੇ ਇਸਦੇ ਪਹਿਲੂਆਂ ਤੇ ਚਾਨਣਾ ਪਾ ਕੇ ਹਾਜ਼ਰੀਨ ਨੂੰ ਅਕਾਲੀ ਦਲ ਨਾਲ ਜੋੜਨ ਦਾ ਬਹੁਤ ਹੀ ਵਿਉਂਤਬੰਦੀ ਢੰਗ ਨਾਲ ਸਿਰਲੇਖ ਉਲੀਕਿਆ ਜੋ ਕਾਬਲੇ ਤਾਰੀਫ ਸੀ। ਗੁਰਪ੍ਰਤਾਪ ਸਿੰਘ ਵੱਲਾ ਚੇਅਰਮੈਨ ਯੂਥ ਅਕਾਲੀ ਦਲ ਅਤੇ ਕੰਵਰ ਸੰਧੂ ਨੇ ਸਟੇਜ਼ ਦਾ ਸੰਚਾਲਨ ਕੀਤਾ ਅਤੇ ਪ੍ਰੋਗਰਾਮ ਦੀ ਪੂਰਨ ਦੇਖ ਰੇਖ ਵਿੱਚ ਪ੍ਰਿਤਪਾਲ ਸਿੰਘ ਲੱਕੀ ਨੇ ਅਹਿਮ ਰੋਲ ਅਦਾ ਕੀਤਾ।
ਪ੍ਰੋਗਰਾਮ ਦੀ ਮੁੱਖ ਖਿਚ ਦਾ ਕਾਰਣ ਸ਼੍ਰੋਮਣੀ ਅਕਾਲੀ ਦਲ ਵਲੋਂ ਰਿਲੀਜ਼ ਕੀਤੀ ਡਾਇਰੈਕਟਰੀ ਸੀ ਜਿਸ ਵਿੱਚ ਪੂਰੇ ਅਮਰੀਕਾ ਦੇ ਜਥੇਬੰਦਕ ਢਾਂਚੇ ਨੂੰ ਪ੍ਰੋਇਆ ਹੋਇਆ ਸੀ ਅਤੇ ਹਰੇਕ ਦੀ ਜਾਣਕਾਰੀ ਸੀ। ਇਸ ਨੂੰ ਸਮੁੱਚੀ ਈਸਟ ਕੋਸਟ ਦੀ ਟੀਮ ਵਲੋਂ ਇਸ ਦਾ ਅਗਾਜ਼ ਕੀਤਾ ਗਿਆ ਜਿਸ ਲਈ ਡਾ. ਸੁਰਿੰਦਰ ਸਿੰਘ ਗਿੱਲ ਦਾ ਧੰਨਵਾਦ ਕੀਤਾ ਗਿਆ ਜਿਨ•ਾਂ ਨੇ ਇਸ ਨੂੰ ਸੰਪੂਰਨ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਸੀ। ਹਰਜੀਤ ਸਿੰਘ ਹੁੰਦਲ ਵਲੋਂ ਆਪਣੇ ਵੱਲ ਨਿਭਾਈਆਂ ਕਾਰਗੁਜਾਰੀਆਂ ਨੂੰ ਤੱਤੀਆਂ, ਠੰਡੀਆਂ ਤਫਸੀਰਾਂ ਨਾਲ ਪੇਸ਼ ਕੀਤਾ ਅਤੇ ਇਕੱਠੇ ਹੋ ਕੇ ਕੰਮ ਕਰਨ ਨੂੰ ਤਰਜੀਹ ਦੇਣ ਤੇ ਜ਼ੋਰ ਦਿੱਤਾ ਹੈ। ਸਮੁੱਚੀ ਕਾਨਫਰੰਸ ਬਹੁਤ ਹੀ ਸਫਲ ਰਹੀ ਅਤੇ ਜਿਸ ਦਾ ਸਿਹਰਾ ਯੂਥ ਅਕਾਲੀ ਦੇ ਅਹੁਦੇਦਾਰਾਂ ਨੂੰ ਜਾਂਦਾ ਹੈ। ਬੀ ਜੇ ਪੀ ਪਾਰਟੀ ਤੋਂ ਡਾ. ਅਛੱਪਾ ਪ੍ਰਸ਼ਾਦ, ਕੰਵਲਜੀਤ ਸਿੰਘ ਸੋਨੀ, ਸੁਰਿੰਦਰ ਰਹੇਜਾ ਅਤੇ ਬਲਜਿੰਦਰ ਸਿੰਘ ਸ਼ੰਮੀ ਨੇ ਸ਼ਮੂਲੀਅਤ ਕੀਤੀ। ਅਖੀਰ ਵਿੱਚ ਸੁਖਿਵੰਦਰ ਸਿੰਘ ਆਈ ਟੀ ਪ੍ਰਧਾਨ ਨੇ ਸਾਰਿਆ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *

%d bloggers like this: