Fri. Apr 19th, 2019

ਸ਼੍ਰੋਮਣੀ ਅਕਾਲੀ ਦਲ ਮੈਰੀਲੈਂਡ ਦੇ ਚੇਅਰਮੈਨ ਰੁਲਦਾ ਸਿੰਘ ਨਹੀਂ ਰਹੇ

ਸ਼੍ਰੋਮਣੀ ਅਕਾਲੀ ਦਲ ਮੈਰੀਲੈਂਡ ਦੇ ਚੇਅਰਮੈਨ ਰੁਲਦਾ ਸਿੰਘ ਨਹੀਂ ਰਹੇ

ਮੈਰੀਲੈਂਡ (ਰਾਜ ਗੋਗਨਾ): ਰੁਲਦਾ ਸਿੰਘ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰੂਘਰ ਵਿਖੇ ਵੱਖ-ਵੱਖ ਅਹੁਦਿਆਂ ਤੇ ਰਹੇ ਤੇ ਉਨ੍ਹਾਂ ਵਲੋਂ ਗੁਰੂਘਰ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆ ਯੋਗਦਾਨ ਪਾਇਆ। ਸ਼੍ਰੋਮਣੀ ਅਕਾਲੀ ਦਲ ਵਲੋਂ ਉਨ੍ਹਾਂ ਦੀਆਂ ਰਾਜਨੀਤਿਕ ਗਤੀਵਿਧੀਆਂ ਨੂੰ ਵੇਖਦੇ ਹੋਏ ਮੈਰੀਲੈਂਡ ਸੂਬੇ ਦਾ ਚੇਅਰਮੈਨ ਨਿਯੁੱਕਤ ਕੀਤਾ ਸੀ। ਉਨ੍ਹਾਂ ਦੇ ਇਸ ਫਾਨੀ ਸੰਸਾਰ ਤੋਂ ਤੁਰ ਜਾਣ ਨਾਲ ਜਿੱਥੇ ਪਾਰਟੀ ਨੂੰ ਬਹੁਤ ਘਾਟਾ ਪਿਆ ਹੈ, ਉੱਥੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਕਦੀ ਵੀ ਨਹੀਂ ਭੁੱਲਿਆ ਜਾ ਸਕਦਾ।ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਵਲੋਂ ਇੱਕ ਮਤੇ ਰਾਹੀਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੀ ਇਬਾਰਤ ਵੀ ਦਰਜ ਕੀਤੀ। ਮੈਰੀਲੈਂਡ ਦੇ ਪ੍ਰਧਾਨ ਹਰਬੰਸ ਸਿੰਘ ਸੰਧੂ, ਸਤਪਾਲ ਸਿੰਘ ਬਰਾੜ ਚੀਫ ਸਪੋਕਸਮੈਨ, ਹਰਜੀਤ ਸਿੰਘ ਹੁੰਦਲ ਸਕੱਤਰ ਜਨਰਲ, ਪ੍ਰਤਾਪ ਸਿੰਘ ਗਿੱਲ ਪ੍ਰਧਾਨ ਵਾਸ਼ਿੰਗਟਨ ਡੀ. ਸੀ., ਕੁਲਦੀਪ ਸਿੰਘ ਵਰਜੀਨੀਆ,ਗੁਰਦੇਵ ਸਿੰਘ ਕੰਗ ਸੀਨੀਅਰ ਮੀਤ ਪ੍ਰਧਾਨ ਵਰਜੀਨੀਆ,, ਗੁਰਪ੍ਰਤਾਪ ਸਿੰਘ ਵੱਲਾ ਯੂਥ ਚੇਅਰਮੈਨ ਈਸਟ ਕੋਸਟ, ਕੰਵਲ ਸੰਧੂ ਚੇਅਰਮੈਨ ਯੂਥ ਈਸਟ ਕੋਸਟ, ਬਲਵਿੰਦਰ ਸਿੰਘ ਪ੍ਰਧਾਨ ਈਸਟ ਕੋਸਟ, ਮੋਹਨ ਸਿੰਘ ਖਟੜਾ ਪ੍ਰਧਾਨ ਈਸਟ ਕੋਸਟ, ਲਖਵੀਰ ਸਿੰਘ ਤੱਖਰ ਚੇਅਰਮੈਨ ਵਰਜੀਨੀਆ, ਪ੍ਰਿਤਪਾਲ ਸਿੰਘ ਚੇਅਰਮੈਨ ਯੂਥ ਮੈਰੀਲੈਂਡ ਵਲੋਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।ਚਰਨਜੀਤ ਸਿੰਘ ਬਰਾੜ ਐੱਨ. ਆਰ. ਆਈ. ਵਿੰਗ ਵਲੋਂ ਰੁਲਦਾ ਸਿੰਘ ਦੇ ਸਵਰਗਵਾਸ ਹੋਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨਾਲ ਦੁੱਖ ਵਿੱਚ ਸ਼ਰੀਕ ਹੋਣ ਦੀ ਗੱਲ ਕਹੀ। ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਰੁਲਦਾ ਸਿੰਘ ਬੇਦਾਗ ਸਖਸ਼ੀਅਤ, ਬੇਦਾਗ ਨੇਤਾ ਸਨ। ਜਿਨ੍ਹਾਂ ਦੇ ਚਲੇ ਜਾਣ ਨਾਲ ਵਿਦੇਸ਼ੀ ਵਿੰਗ ਮੈਰੀਲੈਂਡ ਦੀਆਂ ਗਤੀਵਿਧੀਆਂ ਵਿੱਚ ਉਨ੍ਹਾਂ ਦੀ ਘਾਟ ਜਰੂਰ ਮਹਿਸੂਸ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪਰਿਵਾਰ ਦੀ ਦੁੱਖ ਦੀ ਘੜੀ ਵਿੱਚ ਨਾਲ ਹਾਂ ਤੇ ਹਰ ਮੁਸ਼ਕਿਲ ਵਿੱਚ ਨਾਲ ਖੜ੍ਹੇ ਹਾਂ। ਅੰਤਮ ਸੰਸਕਾਰ ਸੋਮਵਾਰ 11ਵਜੇ ਤੋਂ 2 ਵਜੇ ਤੱਕ ਹੇਠ ਲਿਖੇ ਅਡਰੈਸ ਤੇ ਹੋਵੇਗਾ।
Burrier Queen Funeral Home & Crematory PA
1212 W Old Liberty Rd
Sykesville MD 21784

Share Button

Leave a Reply

Your email address will not be published. Required fields are marked *

%d bloggers like this: