ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਸ਼੍ਰੋਮਣੀ ਅਕਾਲੀ ਦਲ ਮੁੜ ਸੁਰਜੀਤ ਕਰਨ ਲਈ ਬਾਦਲਾਂ ਖਿਲਾਫ ਸਾਂਝਾ ਮੰਚ ਹਮ-ਖਿਆਲੀ ਸੰਗਠਨਾਂ ਦਾ ਬਣਾਇਆ ਜਾਵੇ- ਰਵੀਇੰਦਰ ਸਿੰਘ

ਸ਼੍ਰੋਮਣੀ ਅਕਾਲੀ ਦਲ ਮੁੜ ਸੁਰਜੀਤ ਕਰਨ ਲਈ ਬਾਦਲਾਂ ਖਿਲਾਫ ਸਾਂਝਾ ਮੰਚ ਹਮ-ਖਿਆਲੀ ਸੰਗਠਨਾਂ ਦਾ ਬਣਾਇਆ ਜਾਵੇ- ਰਵੀਇੰਦਰ ਸਿੰਘ

ਬਾਦਲਾਂ ਨੇ ਚੋਟੀ ਦੇ ਅਧਿਕਾਰੀ ਪੰਥਕ ਸ਼ਕਤੀ ਖੇਰੂ-ਖੇਰੂੰ ਕਰਨ ਲਈ ਵਰਤੇ-ਰਵੀਇੰਦਰ ਸਿੰਘ

ਚੰਡੀਗੜ੍ਹ 21 ਮਈ (ਗੁਰਨਾਮ ਸਾਗਰ): ਅਕਾਲੀ ਦਲ 1920 ਦੇ ਪ਼੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਗੁਰੂ ਪੰਥ ਦੀ ਸਿਰਮੌਰ ਜਥੇਬੰਦੀ ਸ਼਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ , ਇਕ ਮੰਚ ਤੇ ਇਕੱਠੇ ਹੋਣ ਲਈ ਹਮ- ਖਿਆਲੀ ਸੰਗਠਨਾਂ ਨੂੰ ਜ਼ੋਰ ਦਿਦਿਆਂ ਕਿਹਾ ਕਿ ਇਕ ਪਰਿਵਾਰ ਨੇ ਸਿੱਖ ਕੌਮ ਨੂੰ ਨੇਸਤੋਨਾਬੂਦ ਕਰ ਦਿੱਤਾ ਹੈ। ਉਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ਼੍ਰਧਾਨ ਖਿਲਾਫ ਛਪੀਆਂ ਖਬਰਾਂ ਦੇ ਹਵਾਲੇ ਨਾਲ ਕਿਹਾ ਕਿ ਉਹ ਵਿਅਕਤੀ ਸਿੱਖ ਵਿਰੋਧੀ ਤਾਕਤਾਂ ਦੀ ਬੋਲੀ ਬੋਲ ਰਿਹਾ ਹੈ, ਜਿਸ ਦੀ ਪਿੱਠ ਬਾਦਲ ਥਾਪੜ ਰਹੇ ਹਨ।

ਸ ਰਵੀਇੰਦਰ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੇਲੇ ਸ਼਼੍ਰੋਮਣੀ ਅਕਾਲੀ ਦਲ ,ਸ਼਼੍ਰੋਮਣੀ ਗੁਰਦੁਆਰਾ ਪ਼੍ਰਬੰਧਕ ਕਮੇਟੀ ਪ੍ਰਧਾਂਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦਾ ਬਿਆਨ ਸਿੱਖ ਮੱਸਲਿਆਂ ਤੇ ਦੇਸ਼- ਵਿਦੇਸ਼ ਦੀ ਸਿਆਸਤ ਵਿੱਚ ਅਹਿਮੀਅਤ ਰੱਖਦਾ ਸੀ ਪਰ ਹੁਣ ਉਹ ਪਹਿਲਾਂ ਵਾਲੀ ਗੱਲ ਨਹੀ ਰਹੀ। ਬਾਦਲਾਂ ਤੇ ਤਿੱਖੇ ਹਮਲੇ ਕਰਦਿਆਂ ਰਵੀਇੰਦਰ ਸਿੰਘ ਨੇ ਕਿਹਾ ਕਿ ਇਨਾ ਸਿੱਖ ਸੰਸਥਾਵਾਂ ਨੂੰ ਆਪਣੀ ਜ਼ਗੀਰ ਬਣਾਂਉਦੇ ਹੋਏ ਨਿੱਜੀ ਰਾਜਨੀਤੀ ਲਈ ਵਰਤਿਆ ਹੈ, ਜਿਸ ਕਾਰਨ ਸਿੱਖ ਨੈਤਿਕ ਕਦਰਾਂ ਕੀਮਤਾਂ ਦੀ ਪਹਿਲਾਂ ਵਰਗੀ ਕਦਰ ਨਹੀ ਰਹੀ । ਘਾਗ ਸਿਆਸਤਦਾਨ ਸ ਰਵੀਇੰਦਰ ਸਿੰਘ ਮੁਤਾਬਕ ਬਾਦਲ ਨਾ ਤਾਂ ਸਿਆਸਤਦਾਨ ਤੇ ਨਾ ਹੀ ਰਾਜਨੀਤੀਵਾਨ ਹਨ, ਉਹ ਤਾਂ ਸਿਰੇ ਦੇ ਮੌਕੇ ਪ਼੍ਰਸਤ ਹਨ, ਜਿਨਾ ਮੁਕੱਦਸ ਧਾਰਮਿਕ ਅਸਥਾਨਾਂ ਤੇ ਸਿੱਖ ਸੰਸਥਾਵਾਂ ਨੂੰ ਸਿੱਖ ਹਿੱਤਾਂ ਦੀ ਥਾਂ ਖੁਦ ਸਤਾ ਹਾਸਲ ਕਰਨ ਲਈ ਵਰਤਿਆ ਹੈ।

ਸਿੱਖ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਇੱਕ ਪਰਿਵਾਰ ਕੋਲ ,ਅਥਾਹ ਕੁਰਬਾਨੀਆਂ ਨਾਲ ਹੋਂਦ ਚ ਆਈਆਂ ਉਕਤ ਸਿੱਖ ਸੰਸਥਾਂਵਾਂ ਤੇ ਕੰਟਰੋਲ ਹੋਇਆ ਹੈ। ਉਨਾ ਦੋਸ਼ ਲਾਇਆ ਕਿ ਬਾਦਲਾਂ ਚੋਟੀ ਦੇ ਅਧਿਕਾਰੀਆਂ ਨੂੰ ਸਿਆਸੀ ਹਿੱਤਾਂ ਲਈ ਵਰਤਦਿਆਂ ਸਤਾ ਦੇ ਜ਼ੋਰ ਨਾਲ ਸਿੱਖ ਲੀਡਰਸ਼ਿਪ ਖੇਰੂੰ-ਖੇਰੂੰ ਕਰਕੇ , ਸ਼਼੍ਰੋਮਣੀ ਅਕਾਲੀ ਦਲ ਤੇ ਕਬਜ਼ਾ ਕਰਨ ਬਾਅਦ ਸ਼਼੍ਰੋਮਣੀ ਗੁਰਦੁਆਰਾ ਪ਼੍ਰਬੰਧਕ ਕਮੇਟੀ , ਦਿੱਲੀ ਸਿੱਖ ਗੁਰਦੁਆਰਾ ਪ਼੍ਰਬੰਧਕ ਕਮੇਟੀ ਅਤੇ ਅਕਾਲ ਤਖਤ ਸਾਹਿਬ ਤੇ ਕੰਟਰੋਲ ਕਰਦੇ ਹੋਏ ਮਨਮਰਜ਼ੀ ਜੇ ਪ਼੍ਰਧਾਨ ਤੇ ਜੱਥੇਦਾਰ ਨਿਯੁਕਤ ਕਰਕੇ, ਆਪਣੇ ਨਿੱਜੀ ਸਿਆਸੀ ਮੁਫਾਦ ਲਈ ਫੈਸਲੇ ਕਰਵਾਏ, ਜਿਸ ਦੀ ਮਿਸਲਾ ਸੌਦਾ ਸਾਧ ਹੈ।ਸ. ਰਵੀਇੰਦਰ ਸਿੰਘ ਨੇ ਮੁੜ ਹਮ-ਖਿਆਲੀ ਸੰਗਠਨਾਂ ਨੂੰ ਜ਼ੋਰ ਦਿਤਾ ਹੈ ਕਿ ਉਹ ਬਾਦਲਾਂ ਖਿਲਾਫ ਸਾਂਝਾ ਮੰਚ ਬਣਾਉਣ ਲਈ ਇਕੱਠੇ ਹੋਣ ।

Leave a Reply

Your email address will not be published. Required fields are marked *

%d bloggers like this: