ਸ਼੍ਰੋਮਣੀ ਅਕਾਲੀ ਦਲ ਮਾਘੀ ਮੇਲੇ ਮੌਕੇ ਮੁਕਤਸਰ ਸਾਹਿਬ ‘ਚ ਕਰੇਗਾ ਧਾਰਮਿਕ ਕਾਨਫੰਰਸ : ਪ੍ਰੋ. ਚੰਦੂਮਾਜਰਾ

ss1

ਸ਼੍ਰੋਮਣੀ ਅਕਾਲੀ ਦਲ ਮਾਘੀ ਮੇਲੇ ਮੌਕੇ ਮੁਕਤਸਰ ਸਾਹਿਬ ‘ਚ ਕਰੇਗਾ ਧਾਰਮਿਕ ਕਾਨਫੰਰਸ : ਪ੍ਰੋ. ਚੰਦੂਮਾਜਰਾ

ਸ਼੍ਰੋਮਣੀ ਅਕਾਲੀ ਦਲ ਮਾਘੀ ਮੇਲੇ ਮੋਕੇ ਮੁਕਤਸਰ ਸਾਹਿਬ ਵਿਖੇ ਵਿਸ਼ਾਲ ਧਾਰਮਿਕ ਕਾਨਫੰਰਸ ਕਰੇਗਾ, ਕਿਉਂਕਿ ਧਰਮ ਤੇ ਰਾਜਨੀਤਿਕ ਦਾ ਮੁੱਢ ਤੋਂ ਹੀ ਸੁਮੇਲ ਰਿਹਾ ਹੈ ਤੇ ਧਾਰਮਿਕ ਅਸਥਾਨਾਂ ਉਤੇ ਧਾਰਮਿਕ ਕਾਨਫੰਰਸਾਂ ਕਰਕੇ ਹੀ ਸਿੱਖ ਕੌਮ ਦਾ ਗੌਰਵਮਈ ਅਤੇ ਕੁਰਬਾਨੀਆਂ ਭਰੇ ਇਤਿਹਾਸ, ਦਾਸਤਾਨ ਨੂੰ ਨੋਜਵਾਨ ਪੀੜ੍ਹੀ ਤੇ ਸਮੁੱਚੀ ਸੰਗਤ ਤੱਕ ਪਹੁੰਚਾਇਆ ਜਾ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਫਤਿਹਗੜ੍ਹ ਸਾਹਿਬ ਵਿਖੇ ਉਨ੍ਹਾਂ ਵਲੋਂ ਸੰਸਦ ਵਿਚ ਛੋਟੇ ਸਾਹਿਬਾਦਿਆਂ ਤੇ ਮਾਤਾ ਗੁਜਰ ਕੋਰ ਜੀ ਦੀ ਸ਼ਹਾਦਤ ਵਾਲੇ ਦਿਨ ਮਤਾ ਲਿਆਉਣ ਤੇ ਸ਼੍ਰੋਮਣੀ ਕਮੇਟੀ, ਅਕਾਲੀ ਲੀਡਰਸ਼ਿਪ, ਵੱਖ-ਵੱਖ ਜਥੇਬੰਦੀਆਂ ਅਤੇ ਸਭਾ ਸੁਸਾਇਟੀਆਂ ਦੇ ਨੁਮਾਇੰਦਿਆਂ ਵਲੋਂ ਵਿਸ਼ੇਸ਼ ਸਨਮਾਨ ਕਰਨ ਉਪਰੰਤ ਪ੍ਰੈੱਸ ਕਾਨਫੰਰਸ ਨੂੰ ਸੰਬੋਧਨ ਕਰਦਿਆ ਕੀਤਾ।  ਉਨ੍ਹਾਂ ਕਿਹਾ ਕਿ ਭਾਵੇਂ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਮੋਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵਲੋਂ ਕਾਨਫੰਰਸਾਂ ਤੇ ਪਾਬੰਦੀ ਲਗਾਉਣ ਦੇ ਆਦੇਸ਼ ਨੂੰ ਮੰਨਦਿਆਂ ਸ਼੍ਰੋਮਣੀ ਅਕਾਲੀ ਦਲ ਵਲੋਂ ਕਾਨਫੰਰਸ ਨਾ ਕਰਨ ਦਾ ਫੈਸਲਾ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਪਾਲਣਾ ਕੀਤੀ ਗਈ, ਪੰ੍ਰਤੂ ਜਥੇਦਾਰ ਸਾਹਿਬ ਵਲੋਂ ਇਹ ਜਲਦਬਾਜ਼ੀ ਵਿਚ ਲਿਆ ਗਿਆ ਫੈਸਲਾ ਸੀ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਵਲੋਂ ਸੰਸਦ ਵਿਚ ਛੋਟੇ ਸਾਹਿਬਾਦਿਆਂ ਤੇ ਮਾਤਾ ਗੁਜਰ ਕੋਰ ਜੀ ਦੀ ਸ਼ਹਾਦਤ ਵਾਲੇ ਦਿਨ  ਮਤਾ ਲਿਆਉਣ ਨਾਲ ਦੇਸ਼ ਦੇ ਨਾਲ-ਨਾਲ ਵਿਸ਼ਵ ਭਰ ਦੇ ਲੋਕ ਇਸ ਮਹਾਨ ਸ਼ਹਾਦਤ ਤੋਂ ਜਾਣੂੰ ਹੋ ਸਕੇ ਹਨ। ਲੋਕ ਸਭਾ ਵਿਚ ਤਿੰਨ   ਤਲਾਕ ਦੇ ਮੁੱਦੇ ਤੇ ਬੋਲਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਸ ਐਕਟ ਦੇ ਲਾਗੂ ਹੋਣ ਨਾਲ ਇਸ ਦਾ ਸਹੀ ਘੱਟ ਤੇ ਦੁਰਪ੍ਰਯੋਗ ਜ਼ਿਆਦਾ ਹੋਵੇਗਾ। ਉਨ੍ਹਾਂ ਕਿਹਾ ਕਿ ਸੰਸਦ ਵਿਚ ਅਨੰਦ ਐਕਟ ਮਤਾ ਲਿਆਉਣ ਲਈ ਕੀਤਾ ਗਿਆ ਉਪਰਾਲੇ ਨਾਲ ਸਿੱਖ ਕੋਮ ਨੂੰ ਅੰਤਰਰਾਸ਼ਟਰੀ ਪੱਧਰ ਤੇ ਇਕ ਵੱਖਰੀ ਪਹਿਚਾਣ ਬਣੇਗੀ। ਇਸ ਮੋਕੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਚੇਅਰਮੈਨ ਬਲਜੀਤ ਸਿੰਘ ਭੁੱਟਾ, ਸ਼ੇਰ ਸਿੰਘ ਪ੍ਰਧਾਨ ਨਗਰ ਕੋਂਸਲ, ਹਰਭਜਨ ਸਿੰਘ ਚਨਾਰਥਲ, ਸਿਮਰਨਜੀਤ ਸਿੰਘ ਚੰਦੂਮਾਜਰਾ, ਨਰੇਸ਼ ਸਰੀਨ, ਗੁਰਮੁੱਖ ਸਿੰਘ ਸੁਹਾਗਹੇੜੀ, ਬਲਤੇਜ ਸਿੰਘ ਮਹਿਮਦਪੂਰ, ਸਾਬਕਾ ਚੇਅਰਮੈਨ ਦਵਿੰਦਰ ਸਿੰਘ ਬਹਿਲੋਲਪੁਰ, ਦਰਬਾਰਾ ਸਿੰਘ ਰੰਧਾਵਾ, ਰਵੀਪਾਲ ਸਿੰਘ ਚਨਾਰਥਲ, ਜਗਤਾਰ ਸਿੰਘ ਗੁਣੀਆ ਮਾਜਰਾ, ਨੇਤਰ ਸਿੰਘ ਢੋਲਾਂ, ਜੈ ਸਿੰਘ ਬਾੜਾ, ਦਵਿੰਦਰ ਸਿੰਘ ਮਾਜਰੀ, ਜਗਤਾਰ ਸਿੰਘ ਡਾਇਰੈਕਟਰ, ਜੈ ਰਾਮ ਸਿੰਘ ਰੁੜਕੀ, ਮਨਦੀਪ ਸਿੰਘ ਢੋਲਾ, ਪਰਮਿੰਦਰ ਸਿੰਘ ਡਾਇਰੈਕਟਰ, ਬੀਬੀ ਨੀਲਕਮਲ ਬਾਠ, ਅਜੀਤ ਸਿੰਘ ਬਲਾੜਾ, ਗੁਰਬਾਜ ਸਿੰਘ ਚਨਾਰਥਲ, ਹਰਮੇਸ਼ ਸਿੰਘ ਛੰਨਾ, ਪਰਮਿੰਦਰ ਸਿੰਘ ਬਧੋਛੀ, ਸੁਖਵਿੰਦਰ ਸਿੰਘ ਹੁਸੈਨਪੁਰਾ, ਛੋਟਾ ਸਿੰਘ ਨੰਦਪੁਰ, ਲਖਵਿੰਦਰ ਸਿੰਘ ਸਰਾਣਾ, ਜੈਪਾਲ ਸਿੰਘ ਚਨਾਰਥਲ, ਬਲਵਿੰਦਰ ਸਿੰਘ ਚਣੋਂ ਆਦਿ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਅਹੁਦੇਦਾਰ, ਵਰਕਰ ਪੰਚ-ਸਰਪੰਚ ਤੇ ਡਾਇਰੈਕਟਰ ਸਾਹਿਬਾਨ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *