ਸ਼੍ਰੋਮਣੀ ਅਕਾਲੀ ਦਲ ਨੇ ਐਲਾਨੇ ਤਿੰਨ ਹੋਰ ਉਮੀਦਵਾਰ

ss1

ਸ਼੍ਰੋਮਣੀ  ਅਕਾਲੀ ਦਲ ਨੇ ਐਲਾਨੇ ਤਿੰਨ ਹੋਰ ਉਮੀਦਵਾਰ

ਚੰਡੀਗੜ੍ਹ, 23 ਦਸੰਬਰ, 2016 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੇ 2017 ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਤਿੰਨ ਹੋਰ ਸੀਟਾਂ  ਲਈ ਪਾਰਟੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਬਾਦਲ ਨੇ ਕਿਹਾ ਕਿ ਮਲੌਟ ਵਿਧਾਨ ਸਭਾ ਹਲਕੇ ਤੋਂ ਸ੍ਰ ਦਰਸ਼ਨ ਸਿੰਘ ਕੋਟਫੱਤਾ ਪਾਰਟੀ ਦੇ ਉਮੀਦਵਾਰ ਹੋਣਗੇ। ਇਸੇ ਤਰ੍ਹਾਂ ਸ੍ਰ ਹਰਪ੍ਰੀਤ ਸਿੰਘ ਨੂੰ ਭੁੱਚੋ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ ਜਦਕਿ ਸ੍ਰੀ ਅਮਿਤ ਰਤਨ ਬਠਿੰਡਾ ਦਿਹਾਤੀ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜਨਗੇ।
ਸ੍ਰੀ ਬਾਦਲ ਨੇ ਕਿਹਾ ਕਿ ਪਾਰਟੀ ਭਾਜਪਾ ਨਾਲ ਗਠਜੋੜ ਦੀ ਸਹਿਮਤੀ ਅਨੁਸਾਰ ਬਾਕੀ ਰਹਿੰਦੀਆਂ 9 ਸੀਟਾਂ ‘ਤੇ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਜਲਦ ਕਰ ਦੇਵੇਗੀ।
ਇਥੇ ਦੱਸਣਯੋਗ ਹੈ ਕਿ ਪਾਰਟੀ ਪਹਿਲਾਂ ਹੀ 82 ਸੀਟਾਂ ‘ਤੇ ਆਪਣੇ ਉਮੀਦਵਾਰ ਘੋਸ਼ਤ ਕਰ ਚੁੱਕੀ ਹੈ ਤੇ ਅੱਜ ਦੇ ਐਲਾਨ ਨਾਲ ਹੁਣ ਤੱਕ 85 ਉਮੀਦਵਾਰਾਂ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਜਾ ਚੁੱਕਾ ਹੈ।

Share Button

Leave a Reply

Your email address will not be published. Required fields are marked *