ਸ਼੍ਰੋਮਣੀ ਅਕਾਲੀ ਦਲ ਦੀ ਹੁਣ ਹਰਿਆਣਾ ‘ਤੇ ਅੱਖ

ss1

ਸ਼੍ਰੋਮਣੀ ਅਕਾਲੀ ਦਲ ਦੀ ਹੁਣ ਹਰਿਆਣਾ ‘ਤੇ ਅੱਖ

sad announces to go alone in assembly poll in haryana

ਸ਼੍ਰੋਮਣੀ ਅਕਾਲੀ ਦਲ ਨੇ ਕੁਰੂਕਸ਼ੇਤਰ ਵਿੱਚ ਆਪਣੀ ਪਿਪਲੀ ਰੈਲੀ ਦੌਰਾਨ ਹਰਿਆਣਾ ’ਚ ਇਕੱਲਿਆਂ ਹੀ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਤੋਂ ਪਹਿਲਾਂ ਹੀ ਵੱਖ ਹੋ ਚੁੱਕੀ ਹੈ। ਹਰਿਆਣਾ ‘ਚ ਅਕਾਲੀ ਦਲ ਦੀ ਭਾਈਵਾਲ ਬੀਜੇਪੀ ਦੀ ਸਰਕਾਰ ਹੈ।

ਪਿਪਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪਹਿਲੀ ਰੈਲੀ ਦੌਰਾਨ ਜਨਤਕ ਤੌਰ ’ਤੇ ਇਹ ਫੈਸਲਾ ਸੁਣਾਇਆ ਕਿ ਆਉਣ ਵਾਲੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਸਾਰੀਆਂ ਸੀਟਾਂ ’ਤੇ ਵੱਖ ਹੋ ਕੇ ਚੋਣ ਲੜੇਗਾ।

ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰਿਆਣਾ ਨਾਲ ਅਕਾਲੀ ਦਲ ਦਾ ਗੂੜ੍ਹਾ ਰਿਸ਼ਤਾ ਹੈ। ਅਕਾਲੀ ਦਲ ਪਾਰਟੀ ਪਿੰਡਾਂ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਕਿਸਾਨਾਂ ਦੀਆਂ ਮੋਟਰਾਂ ’ਤੇ ਮੁਫ਼ਤ ਬਿਜਲੀ ਦਿੱਤੀ ਜਾਵੇਗੀ।

ਪੰਜਾਬ ਵਿੱਚ ਭਾਵੇਂ ਅਕਾਲੀ ਦਲ ਦਾ ਬੀਜੇਪੀ ਨਾਲ ਗਠਜੋੜ ਹੈ ਪਰ ਹਰਿਆਣਾ ਵਿੱਚ ਅਕਾਲੀ ਦਲ ਨੇ ਹੁਣ ਤਕ ਕਿਸੇ ਨਾਲ ਗਠਜੋੜ ਦੀ ਗੱਲ ਨਹੀਂ ਕੀਤੀ। ਚੌਟਾਲਿਆਂ ਨਾਲ ਪਾਣੀਆਂ ਦੇ ਮੁੱਦੇ ’ਤੇ ਅਕਾਲੀ ਦਲ ਦਾ ਵੰਡ ਵਡੇਰਾ ਹੋਇਆ ਸੀ। ਐਸਵਾਈਐਲ ਦੇ ਮੁੱਦੇ ਤੋਂ ਬਾਅਦ ਇੰਡੀਅਨ ਨੈਸ਼ਨਲ ਲੋਕ ਦਲ ਨੇ ਅਕਾਲੀ ਦਲ ਨਾਲ ਆਪਣਾ ਗਠਜੋੜ ਤੋੜ ਦਿੱਤਾ ਸੀ।

ਅਕਾਲੀ ਦਲ ਹਰਿਆਣਾ ਦੇ ਇੰਚਾਰਜ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅਕਾਲੀ ਦਲ ਹਰਿਆਣਾ ਵਿੱਚ ਆਪਣੀ ਸਰਕਾਰ ਬਣਾਉਣ ਵਿੱਚ ਜ਼ਰੂਰ ਕਾਮਯਾਬ ਹੋਵੇਗਾ। ਸੁਖਬੀਰ ਬਾਦਲ ਨੇ ਰੈਲੀ ਦੇ ਇਕੱਠ ਨੂੰ ਦੇਖਦਿਆਂ ਕਿਹਾ ਕਿ ਜੇ ਪਹਿਲੀ ਰੈਲੀ ’ਤੇ ਇੰਨੇ ਲੋਕ ਅਕਾਲੀ ਦਲ ਦਾ ਸਮਰਥਨ ਕਰਨ ਪਹੁੰਚੇ ਨੇ ਤਾਂ ਹਰਿਆਣਾ ਵਿੱਚ ਅਕਾਲੀ ਦਲ ਦੀ ਜ਼ਰੂਰ ਜਿੱਤ ਹੋਏਗੀ।

Share Button

Leave a Reply

Your email address will not be published. Required fields are marked *