Tue. Apr 23rd, 2019

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋ ਪਿੰਡ ਬਿਭੌਰ ਸਾਹਿਬ ‘ਚ ਮੀਟਿੰਗ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋ ਪਿੰਡ ਬਿਭੌਰ ਸਾਹਿਬ ‘ਚ ਮੀਟਿੰਗ

2-1

ਰੂਪਨਗਰ, 01 ਜੁਲਾਈ (ਗੁਰਮੀਤ ਮੇਹਰਾ): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇਕ ਵਿਸ਼ੇਸ਼ ਇਕੱਤਰਤਾ ਪਿੰਡ ਬਿਭੋਰ ਸਾਹਿਬ ਵਿਖੇ ਹੋਈ ਪਾਰਟੀ ਦੇ ਕੋਮੀ ਪ੍ਰਧਾਨ ਸਿਮਨਜੀਤ ਸਿੰਘ ਮਾਨ ਦਾ ਸੰਦੇਸ਼ ਲੈਕੇ ਆਏ ਪਾਰਟੀ ਦੇ ਜਨਰਲ ਸੱਕਤਰ ਜਸਕਰਨ ਸਿੰਘ ਕਾਹਨ ਸਿੰਘ ਵਾਲੇ ਪੰਜਾਬ ਨੇ ਅਹੁਦੇ ਦਾਰਾ ਵਰਕਰਾ ਤੇ ਆਮ ਲੋਕਾ ਨਾਲ ਰਾਜਸੀ ਤੇ ਧਾਰਮਿਕ ਵਿਚਾਰਾ ਚਰਚਾ ਕੀਤੀ ਉਨ੍ਹਾ ਤੋ ਇਲਾਵਾ ਪਾਰਟੀ ਦੇ ਉਚ ਲਿਡਰ ਉਸ ਜੱਗਾ ਵੀ ਪਹੋਚੇ ਹੋਏ ਸਨ ਜਿਨ੍ਹਾ ਵਿਚੋ ਮਿਡੀਆ ਇਨਚਾਰਜ ਇਕਵਾਲ ਸਿੰਘ ਟਿਵਾਣ, ਹਲਕਾ ਲੋਕ ਸਭਾ ਅਨੰਦਪੁਰ ਸਾਹਿਬ ਇਨਚਾਰਜ ਦੇ ਕੁਛਲਪਾਲ ਸਿੰਘ, ਭਾਗ ਸਿੰਘ ਸੁਰਤਾਪੁਰ ਸਿਨੀਆਰ ਮੀਤ ਪ੍ਰਧਾਨ ਪੰਜਾਬ, ਬੀਬੀ ਤੇਜ ਕੌਰ ਇਸਤਰੀ ਅਕਾਲੀ ਦਲ, ਜਿਲ੍ਹਾਂ ਪ੍ਰਧਾਨ ਰੋਪਣ ਸੁਰਿੰਦਰ ਸਿੰਘ ਬੋਰਾ, ਦਲਜੀਤ ਸਿੰਘ ਕੁਮੜਾ, ਬਚਨ ਸਿੰਘ ਬੈਸ, ਸੁਰਿੰਦਰ ਸਿੰਘ ਸਦਰੇ ਖਾਲਿਸਤਾਨੀ ਲਿਡਰਾ, ਭਾਗ ਸਿੰਘ ਸੁਰਤਾਪੁਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੇ ਇਕ ਵਿਸ਼ੇਸ ਭਾਰੀ ਗਿਣਤੀ ਵਿੱਚ ਪਹੁੰਚੇ ਵਰਕਰ ਤੇ ਆਮ ਲੋਕਾ ਜਿਨਾ ਵਿਚੋ ਇਸਤਰਿਆ ਨੋਜਵਾਨ ਪੜੇ ਲਿਖੇ ਲੜਕੇ ਲੜਕਿਆਂ ਵੀ ਸ਼ਾਮਲ ਸਨ ,ਸਭ ਤੋ ਪਹਿਲਾ ਪੰਜਾਬ ਜਨਰਲ ਸਕੱਤਰ ਪ੍ਰਧਾਨ ਕਿਸਾਨ ਵਿੰਗ ਪੰਜਾਬ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਸੰਬੋਧਨ ਕਰਦਿਆ ਕਿਹਾ ਕਿ ਅੱਜ ਸਾਨੂੰ ਸਾਰਿਆ ਨੂੰ ਪਾਰਟੀ ਸਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੇ ਨਾਲ ਮਿਲ ਕੇ ਚਲਣ ਦੀ ਲੋਣ ਹੈ । ਤੇ ਸ਼ਾਮਲ ਹੋ ਜਾਣਾ ਚਾਹਿੰਦਾ ਹੈ ਇਹ ਪਾਲਟੀ ਲੋਕਾ ਨੂੰ ਇਨਸਾਫ ਦਿਵਾਅ ਸਕਦੀ ਹੈ ਉਨ੍ਹਾਂ ਕਿਹਾ ਇਸ ਪਾਰਟੀ ਵੱਲੋ ਆਣ ਵਾਲੀ ਵਿਧਾਨ ਸਭਾ ਅਤੇ ਸ਼੍ਰੋਮਣੀ ਪ੍ਰਬਧਕ ਕਮੇਟੀ ਦੀ ਚੋਣਾ ਦੀ ਤਿਆਰੀ ਕਰਨ ਵਾਰੇ ਕਿਹਾ ਕਿ ਇਕ ਅੰਮ੍ਰਿਤਧਾਰੀ ਰਹਿਣੀ ਬਹਿਣੀ ਤੇ ਮਰਿਯਾਦਾ ਦੇ ਪੱਕੇ ਪਰਿਵਾਰਾ ਨੂੰ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਉਮੀਦਵਾਰ ਬਣਾਉਣ ਲਈ ਕਿਹਾ, ਉਨ੍ਹਾਂ ਅੱਗੇ ਕਿਹਾ ਕਿ ਵਿਧਾਨ ਸਭਾ ਹਲਕਾ ਵਿੱਚ ਪੰਜਾਬ ਵਿੱਚ ਸਾਡੀ ਪਾਰਟੀ ਵਲੋਂ ਸਿਆਸਤ ਵਿੱਚ ਕੋਈ ਵੀ ਯੌਗ ਉਮੀਦਵਾਰ ਚਾਹੇ ਉਹ ਸਿੱਖ, ਹਿੰਦੂ, ਮੁਸਲਮਾਨ ਹੋਵੇ ਆ ਸਕਦਾ ਹੈ। ਉਸ ਨੂੰ ਚੌਣ ਲੜਾਈ ਜਾ ਸਕਦੀ ਹੈ, ਬਾਦਲ ਤੇ ਉਸ ਦੀ ਅਖੋਤੀ ਸਰਕਾਰ ਉਪਰ ਵਰਦਿਆ ਕਿਹਾ ਕਿ ਸਰਕਾਰੀ ਯੋਜਨਾਵਾਂ ਦਰਸਾਉਦੀਆ ਪ੍ਰਦਸ਼ਨੀ ਦੀਆਂ ਬੱਸਾ ਐਲ.ਈ.ਡੀ. ਨਾਲ ਲੈਸ ਲੋਕਾ ਨੂੰ ਬੇਵਕੂਫ ਤੇ ਕਨਫਿਊਜ਼ ਕਰਨ ਦਾ ਢੰਗ ਹੈ ਤੇ ਸਟੰਟ ਹੈ। ਵਿਕਾਸ ਤਾ ਬਾਦਲ ਪਰਿਵਾਰ ਦਾ ਹੋਇਆ ਹੈ। ਪੰਜਾਬ ਦਾ ਕਿਸਾਨ ਤਾਂ ਖੁਦਖੁਸ਼ੀ ਦੇ ਰਾਹ ਪੈ ਚੁੱਕਾ ਹੈ। ਕਿਸਾਨ ਖਤਮ ਹੋ ਰਿਹਾ ਹੈ, ਕਿਸਾਨ ਖਤਮ ਹੋ ਗਿਆ ਤਾਂ ਸਾਰੀ ਕਾਇਨਾਤ ਖਤਮ ਹੋ ਜਾਵੇਗੀ, ਉਨ੍ਹਾਂ ਬਾਦਲ ਪਰਿਵਾਰ ਨੂੰ ਗੁਲਾਮਾ ਦਾ ਗੁਲਾਮ ਕਿਹਾ। ਇਹ ਭਾਰਤੀ ਜੰਨਤਾ ਪਾਰਟੀ ਤੇ ਆਰ.ਐਸ.ਐਸ ਦਾ ਜੱਦੀ ਪੁ਼ਸ਼ਤੀ ਗੁਲਾਮ ਬਣ ਕੇ ਪੰਜਾਬ ਪੰਜਾਬੀਅਤ ਤੇ ਇੱਥੇ ਰਹਿੰਦੀ ਕੌਮ ਨੂੰ ਧਰਮ ਨੂੰ ਖਤਮ ਕਰਕੇ ਬਿਲਕੁਲ ਗੁਲਾਮ ਕਰ ਦਿੱਤਾ ਹੈ। ਜੇਕਰ ਲੋਕਾ ਆਪਣਾ ਚੌਣ ਮਤਦਾਨ ਕਰਕੇ 2017 ਚ ਭੁਲੇਖੇ ਨਾਲ ਬਾਦਲ ਪਰਿਵਾਰ ਨੂੰ ਜਾਂ ਕਾਗਰਸ ਜਾਂ ਹੋਰ ਨੂੰ ਅੱਗੇ ਲਿਆਉਦਾ ਤਾਂ ਪੰਜਾਬ ਪੰਜਾਬੀਅਤ ਦਾ ਖਾਤਮਾ ਹੋ ਜਾਵੇਗਾ। ਇਹ ਸਾਰੀਆਂ ਪਾਰਟੀਆ ਦਾ ਨਿਸ਼ਾਨਾ ਪੰਜ ਸਾਲ ਰਾਜ ਕਰਨਾ ਅਤੇ ਆਪਣਾ ਘਰ ਭਰਨਾ ਹੈ। ਬਾਦਲ ਸਰਕਾਰ ਵਲੋਂ ਨੋਕਰੀ ਤੋਂ ਕੱਢੀਆ ਟੀਚਰਾਂ ਭੈਣਾ ਚੰਚਲ ਪਰਵਿੰਦਰ ਕੌਰ ਕੋਲੋ ਮੰਗ ਪੱਤਰ ਲਿਆ। ਇਕਬਾਲ ਸਿੰਘ ਟਿਵਾਣਾ ਮੀਡੀਆ ਇੰਚਾਰਜ਼ ਪੰਜਾਬ ਨੇ ਕਿਹਾ ਕਿ ਬਾਦਲ ਸਰਕਾਰ ਲੋਕਾ ਦਾ ਕਰੋੜਾ ਰੁਪਿਆ ਸਰਕਾਰੀ ਇਸ਼ਤਿਹਾਰਾ ਦੁਆਰਾ ਆਪਣੇ ਫਾਇਦੇ ਵਾਸਤੇ ਖਰਚ ਰਿਹਾ ਹੈ। ਪੰਜਾਬ ਸੜ ਰਿਹਾ ਹੈ ਬਾਦਲ ਬੇਸੁਰੇ ਗੀਤ ਗਾ ਰਿਹਾ ਹੈ, ਉਹਨੇ ਕਿਹਾ ਵਿਕਾਸ ਦੀਆਂ ਢਾਹਰਾ ਮਾਰਨ ਵਾਲਾ ਬਾਦਲ ਵਿਕਾਸ ਦੇ ਨਾਮ ਤੇ ਕਰੋੜਾ ਅਰਬਾ ਦੀ ਜਮੀਨ ਜਾਇਦਾਦ ਬਣਾਈ ਬੈਠਾ ਹੈ। ਲੋਕ ਭੁੱਖੇ ਮਰ ਰਹੇ ਹਨ, ਪੜ੍ਹੇ ਲਿਖੇ ਨੋਜਵਾਨ ਬੇਰੁਜਗਾਰੀ ਦੀ ਚੱਕੀ ਵਿੱਚ ਪਿਸ ਰਹੇ ਹਨ। ਉਨ੍ਹਾਂ ਦੀ ਮਾਨ ਸਨਮਾਨ ਦੀ ਟੁਹੀਨ ਹੋ ਰਹੀ ਹੈ, ਉਨ੍ਹਾਂ 2017 ਵਿੱਚ ਸ਼੍ਰੋਮਣੀ ਅਕਾਲੀ ਦੱਲ ਅੰਮ੍ਰਿਤਸਰ ਦਾ ਸਾਥ ਦੇਣ ਦੀ ਅਪੀਲ ਕੀਤੀ।
ਹਲਕਾ ਲੋਕ ਸਭਾ ਅਨੰਦਪੁਰ ਸਾਹਿਬ ਦੇ ਇੰਚਾਰਜ ਕੁਸ਼ਲਪਾਲ ਸਿੰਘ ਨੇ ਆਪਣੇ ਸਬੌਧਨ ਵਿੱਚ ਕਿਹਾ ਕਿ ਹਰ ਪਿੰਡ ਵਿੱਚ 25 25 ਪਿੰਡ ਪੱਧਰ ਤੇ ਅਹੁਦੇਦਾਰ ਤੇ ਵਰਕਰ ਹੋਣੇ ਚਾਹੀਦੇ ਹਨ ਤਾਂ ਕਿ 2017 ਦੀਆਂ ਚੋਣਾ ਜਿੱਤੀਆਂ ਜਾ ਸਕਦੀਆ ਹਨ। ਹਰ ਹਲਕੇ ਨੂੰ ਕਿਹਾ ਕਿ ਪਿੰਡਾਂ ਵਿੱਚ ਜਾ ਕੇ ਆਪਣਾ ਕੇਡਰ ਵਧਾਓ ਤੇ ਪਾਰਟੀ ਦੀਆ ਪਾਲਸੀਆ ਬਾਰੇ ਲੋਕਾ ਨੂੰ ਚੇਤਨ ਕਰੋ। ਉਨ੍ਹਾਂ ਸਿੱਖਾ ਅਤੇ ਸਿੱਖ ਕੋਮ ਨੂੰ ਸੁਚੇਤ ਕਰਦਿਆ ਕਿਹਾ ਕਿ ਹੁਣ ਸਮਾ ਹੈ ਸਭਲਣਦਾ , ਉਨ੍ਹਾਂ ਬਾਦਲ ਵਲੋਂ ਦਿੱਤੇ ਲੋਭ ਲਾਲਚ ਵਿੱਚ ਆਉਣ ਦੀ ਲੋੜ ਨਹੀ ਕਿਹਾ। ਇਹ ਵੀ ਇਕ ਤਰ੍ਹਾਂ ਦਾ ਭਰ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਹੈ, ਉਹਨੇ ਕਿਹਾ ਕਿ ਬਾਦਲ ਵਲੋਂ ਸੰਗਤ ਦਰਸ਼ਨ ਵਿਚ ਵੰਡਿਆ ਪੈਸਾ ਲੋਕਾ ਦੀ ਜੇਬ ਵਿਚੋਂ ਹੀ ਗਿਆ ਹੈ ਜੋ ਟੈਕਸ ਦੇ ਰੂਪ ਵਿੱਚ ਉਘਰਾਇਆ ਗਿਆ ਹੈ। ਇਹ ਪੈਸਾ ਕਿਸਾਨ ਮਜਦੂਰ ਤੇ ਆਮ ਲੋਕਾ ਦਾ ਵੀ ਹਿੱਸਾ ਪਾਉਂਦਾ ਹੈ, ਬਾਦਲ ਨੇ ਹਲ ਵਾਹ ਕੇ ਨਹੀ ਕਮਾਇਆ ਉਸਨੇ ਸਾਰੀ ਸਿੱਖ ਕੋਮ ਨੂੰ ਕਿਹਾ ਕਿ ਬਿਨ੍ਹਾਂ ਸਮਾਂ ਗਵਾਏ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਸੰਘਰਸ਼ ਕਰਦੇ ਇਸ ਪਾਰਟੀ ਸਮੁੱਚੇ ਪੰਥ ਨਾਲ ਜੁੱੜ ਜਾਣਾ ਚਾਹੀਦਾ ਹੈ ਇਸ ਵਿੱਚ ਸਿੱਖ ਕੌਮ ਦਾ ਭਲਾ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨ ਸਿੱਖਾ ਦੀ ਸ਼ੁਰੂ ਤੋਂ ਮੂਲ ਲੋੜ ਹੈ ਇਸ ਨਾਲ ਕੋਮ ਦੇ ਹਿੱਤ ਜੁੜੇ ਹਨ ਹਿੰਦੂਆਂ ਮੁਸਲਮਾਨਾ ਆਮ ਸਿੱਖਾ ਨੂੰ ਡਰਨ ਦੀ ਕੋਈ ਲੋੜ ਨਹੀ ਇਸ ਨੂੰ ਸਮਝਣ ਦੀ ਲੋੜ ਹੈ। ਜਿਸ ਵਿੱਚ ਸਾਰਿਆ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਜਾਵੇਗਾ। ਇਸ ਮੀਟਿੰਗ ਦਾ ਪ੍ਰਬੰਧ ਹਰਭਜਨ ਸਿੰਘ ਲੋਦੀਪੁਰ ਸਰਕਲ ਪ੍ਰਧਾਨ ਅਨੰਦਪੁਰ ਸਾਹਿਬ ਨੇ ਆਏ ਲੀਡਰਾ ਤੇ ਵਰਕਰਾ ਤੇ ਆਮ ਲੋਕਾ ਦਾ ਧੰਨਵਾਦ ਕੀਤਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਖਤ ਸ਼ਬਦਾਂ ਵਿੱਚ ਅਲੋਚਨਾ ਕੀਤੀ ਤੇ ਸਾਨੂੰ ਜਬਾਨੀ ਵਾਅਦਾ ਕਰਕੇ ਬਾਅਦ ਵਿੱਚ ਗੁਰਦੁਆਰਾ ਬਿਭੋਰ ਸਾਹਿਬ ਵਿੱਚ ਮੀਟਿੰਗ ਕਰਨ ਦੀ ਮੋਕੇ ਪਰ ਨਾ ਕਰ ਦਿੱਤੀ ਉਹਨਾ ਕਿਹਾ ਕਿ ਅੱਜ ਉਹ ਸੋ਼੍ਰਮਣੀ ਪੱਧਰ ਕਮੇਟੀ ਪਹਿਲਾ ਵਾਲੀ ਨਹੀ ਰਹੀ ਜੋ ਅੱਜ ਤੋਂ 90 ਸਾਲ ਪਹਿਲਾ ਸੀ ਇਹ ਸਿੱਖ ਸਿਧਾਂਤਾ ਨੂੰ ਛੱਡ ਚੁੱਕੀ ਹੈ ਸਿਰਫ ਤੇ ਸਿਰਫ ਪੈਸਾ ਕਮਾਉਣਾ ਰਿਸ਼ਵਤ ਖੋਰੀ ਤੇ ਭ੍ਰਿਸ਼ਟਾਚਰੀ ਕਰਨ ਹੀ ਇਹਨਾ ਦਾ ਮੁੱਦਾ ਰਹਿ ਗਿਆ ਹੈ। ਇਸ ਵਿੱਚ ਸੁਧਾਨ ਕਰਨ ਦੀ ਸਖਤ ਜਰੂਰਤ ਹੈ। ਰਣਜੀਤ ਸਿੰਘ ਸੰਤੋਖਗੜ੍ਹ ਜਿ਼ਲ੍ਹਾ ਪ੍ਰਧਾਨ ਰੋਪੜ ਨੇ ਸਟੇਜ ਦੀ ਜਿੰਮੇਵਾਰੀ ਬਾ ਖੁਬੀ ਨਿਭਾਈ। ਉਹਨਾ ਦੇ ਨਾਲ ਰਣਜੀਤ ਸਿੰਘ ਮੁਗਲਮਾਜਰੀ, ਰਾਜਵਿੰਦਰ ਸਿੰਘ ਦੁਆਬੀਆ, ਬਲਦੇਵ ਸਿੰਘ ਦਸਗਰਾਈਂ, ਵਲੋਂ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਬੁਲਾਰੇ ਤੇ ਵਰਕਰ ਸੁਰਿੰਦਰ ਸਿੰਘ ਬੋਹਰਾ, ਗੁਰਚਰਨ ਸਿੰਘ ਜੈਲਦਾਰ, ਜੋਗਿੰਦਰ ਸਿੰਘ ਰੋਪੜ, ਬਚਨ ਸਿੰਘ ਬੈਂਸ, ਸੁਰਜੀਤ ਸਿੰਘ ਸੁਰਿੰਦਰ ਸਿੰਘ ਸਦਰ ਏ ਖਾਲਿਸਤਾਨ, ਦਲਜੀਤ ਸਿੰਘ ਕੁੰਬੜਾ, ਹਰਜੀਤ ਢੋਲਰਮਾਜਰਾ, ਮੈਡਮ ਚੰਚਲ ਬੇਰੁਜਗਾਰ ਯੂਨੀਅਨ, ਹਰਮੇਸ਼ ਬੜੋਦੀ, ਮਨਜੀਤ ਸਿੰਘ ਰਾਜਮਪੁਰ, ਜਰਨੈਲ ਸਿੰਘ ਬੈਨੀਪਾਲ, ਕੀਮਤ ਸਿੰਘ, ਜਸਵੀਰ ਸਿੰਘ ਜੱਸੀ ਮੋਰਿੰਡਾ ਸਰਕਲ ਪ੍ਰਧਾਨ, ਭੁਪਿੰਦਰ ਸਿੰਘ ਰੋਪੜ, ਗੁਰਮੀਤ ਸਿੰਘ ਆਦਿ ਇਸ ਤੋਂ ਇਲਾਵਾ ਪਾਰਟੀ ਵਿੱਚ 75 ਔਰਤਾਂ ਤੇ ਲੜਕੀਆਂ ਅਤੇ 100 ਤਕਰੀਬਨ ਮਰਦ ਪਾਰਟੀ ਅਹੁਦੇਦਾਰ ਤੇ ਵਰਕਰ ਮੈਂਬਰ ਪਹੁੰਚੇ ਹੋਏ ਸਨੇ।

Share Button

Leave a Reply

Your email address will not be published. Required fields are marked *

%d bloggers like this: