ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ, ਸਿੱਖ ਪੰਥਕ ਜਥੇਬੰਦੀਆਂ, ਮੁਸਲਮਾਨਾਂ, ਕ੍ਰਿਸਚੀਅਨਾਂ, ਬੋਧੀਆਂ, ਤਾਮਿਲਾਂ ਤੇ ਦਲਿਤ ਜਥੇਬੰਦੀਆਂ ਨੇ ਸਿ਼ਕਾਗੋ ਵਿੱਚ ਆਰ ਐਸ ਐਸ ਵਲੋਂ ਕੀਤੀ ਗਈ ਕਾਨਫਰੰਸ ਦਾ ਸਾਂਝੇ ਤੌਰ ਤੇ ਡਟਵਾਂ ਵਿਰੋਧ ਕੀਤਾ

ss1

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ, ਸਿੱਖ ਪੰਥਕ ਜਥੇਬੰਦੀਆਂ, ਮੁਸਲਮਾਨਾਂ, ਕ੍ਰਿਸਚੀਅਨਾਂ, ਬੋਧੀਆਂ, ਤਾਮਿਲਾਂ ਤੇ ਦਲਿਤ ਜਥੇਬੰਦੀਆਂ ਨੇ ਸਿ਼ਕਾਗੋ ਵਿੱਚ ਆਰ ਐਸ ਐਸ ਵਲੋਂ ਕੀਤੀ ਗਈ ਕਾਨਫਰੰਸ ਦਾ ਸਾਂਝੇ ਤੌਰ ਤੇ ਡਟਵਾਂ ਵਿਰੋਧ ਕੀਤਾ

ਸ਼ਿਕਾਗੋ, 12 ਸਤੰਬਰ ( ਰਾਜ ਗੋਗਨਾ )—ਸ਼ਿਕਾਗੋ ਸੂਬੇ ਦੀ ਲਾਮਬਾਰਡ ਸਿਟੀ ਚ ਸਥਿਤ ਵਿਸਟਨ ਹੋਟਲ ਵਿੱਚ ਆਰ ਐਸ ਐਸ ਵਲੋਂ 7,8, ਤੇ 9 ਸਤੰਬਰ ਨੂੰ ਇੱਕ ਕਾਨਫਰੰਸ ਕੀਤੀ ਗਈ।ਜਿਸ ਵਿੱਚ ਭਾਰਤ ਤੋਂ ਵਿਸ਼ੇਸ਼ ਤੌਰ ਤੇ ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ, ਆਦਿਤਆ ਯੋਗੀ ਤੇ ਹੋਰ ਨਾਮੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਇਸ ਸੰਸਥਾ ਦੇ ਨਾਲ ਸਬੰਧਤ ਮੈਂਬਰ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਤੋ ਪਹੁੰਚੇ ਹੋਏ ਸਨ।ਇਸ ਤੋਂ ਇਲਾਵਾ ਇਸ ਕੱਟੜ ਹਿੰਦੂ ਸੰਸਥਾ ਦੇ ਨਾਲ ਕੰਮ ਕਰ ਰਹੀਆਂ ਇਸਦੀਆਂ ਹੋਰ ਸ਼ਾਖਾਵਾਂ ਦੇ ਨੁਮਾਇੰਦੇ ਪਹੁੰਚੇ ਹੋਏ ਸਨ।ਇੱਕ ਨਾਮਧਾਰੀ ਸੰਸਥਾ ਜਿਥੇ ਦੇ ਮੁਖੀ ਦਲੀਪ ਸਿੰਘ ਜੋ ਕਿ ਆਪਣੇ ਆਪ ਨੂੰ ਹਿੰਦੂਆਂ ਦੀ ਸੰਤਾਨ ਦੱਸਦੇ ਹਨ।ਉਹ ਵੀ ਵਿਸ਼ੇਸ਼ ਤੌਰਤੇ ਇਸ ਕਾਨਫਰੰਸ ਵਿੱਚ ਪਹੁੰਚੇ ਹੋਏ ਸਨ।ਜਿਥੇ ਇਸ ਕਾਨਫਰੰਸ ਵਿੱਚ ਹਿੰਦੂ ਧਰਮ ਨਾਲ ਸਬੰਧਤ ਕੱਟੜ ਪੰਥੀ ਸੰਸਥਾਵਾਂ ਦੇ ਲੋਕ ਪਹੁੰਚੇ ਹੋਏ ਸਨ ਉਥੇ ਹੀ ਕੁਝ ਸਿੱਖ ਚਿਹਰੇ ਜਿੰਨਾਂ ਮੁਖੌਟਾ ਤਾਂ ਸਿੱਖੀ ਦਾ ਪਹਿਨਿਆ ਹੋਇਆ ਹੈ ਪਰ ਕੰਮ ਆਰ ਐਸ ਐਸ ਲਈ ਕੰਮ ਕਰਦੇ ਹਨ ਤੇ ਜਿਸਦੇ ਬਦਲੇ ਉਹ ਭਾਰਤੀ ਸਫਾਰਤਖਾਨਿਆਂ ਤੋਂ ਮੋਟੀਆਂ ਰਕਮਾਂ ਲੈਂਦੇ ਹਨ ।ਉਨਾਂ ਨੇ ਵੀ ਇਸ ਕਾਨਫਰੰਸ ਵਿੱਚ ਸ਼ਮੂਲੀਅਤ ਕੀਤੀ।ਪਰ ਦੂਸਰੇ ਪਾਸੇ ਘੱਟ ਗਿਣਤੀ ਨਾਲ ਸਬੰਧ ਰੱਖਣ ਵਾਲੀਆਂ ਕੌਮਾਂ ਦੀਆਂ ਵੱਖ ਵੱਖ ਸਿਆਸੀ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਤੇ ਲੋਕ ਵੱਡੀ ਗਿਣਤੀ ਵਿੱਚ ਆਰ ਐਸ ਐਸ ਦੇ ਵਿਰੋਧ ਵਿੱਚ ਕੀਤੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ।ਜਿੰਨਾਂ ਨੇ ਆਰ ਐਸ ਐਸ ਦੇ ਨਾਗ ਰੂਪੀ ਚਿਹਰੇ ਨੂੰ ਨੰਗਾ ਕਰਦੇ ਵੱਡੇ ਵੱਡੇ ਬੈਨਰ ਅਤੇ ਨਾਰਿਆਂ ਨਾਲ ਲਿਖਤੀ ਰੂਪ ਵਿੱਚ ਭਰੀਆਂ ਹੋਈਆਂ ਤਖਤੀਆਂ ਹੱਥਾਂ ਵਿੱਚ ਫੜੀਆਂ ਹੋਈਆਂ ਸਨ। ਮੁਜਾਹਰੇ ਵਿੱਚ ਪਹੁੰਚੇ ਹੋਏ ਵੱਖ ਵੱਖ ਨੁਮਾਇੰਦਿਆਂ ਵਲੋਂ ਆਰ ਐਸ ਐਸ ਦੇ ਲੁਕਵੇਂ ਅਜੰਡਿਆਂ ਰਾਹੀਂ ਘੱਟ ਘੱਟ ਗਿਣਤੀ ਕੌਮਾਂ ਨੂੰ ਆਪਣੇ ਅ ਤੇ ਹਿੰਦੂ ਧਰਮ ਵਿੱਚ ਗਜ਼ਬ ਕੀਤੇ ਜਾਣ ਦੀਆਂ ਕੁਚਾਲਾਂ ਨੂੰ ਚੰਗੀ ਤਰਾਂ ਨੰਗਿਆਂ ਕੀਤਾ ਤੇ ਸੁਚੇਤ ਰਹਿਣ ਲਈ ਕਿਹਾ ਤੇ ਭਾਰਤ ਵਿੱਚ ਰਾਜ ਕਰ ਰਹੀ ਇਸ ਦੀ ਇਕ ਹੋਰ ਸ਼ਾਖਾ ਬੀ ਜੇ ਪੀ ਦਾ ਚਿਹਰਾ ਵੀ ਦੁਨੀਆਂ ਸਾਹਮਣੇ ਉਜਾਗਰ ਕੀਤਾ।ਇਸ ਮੁਜਾਹਰੇ ਵਿੱਚ ਪ੍ਰਦਰਸ਼ਨ ਕਾਰੀ ਪੂਰੇ ਅਮਰੀਕਾ ਦੀਆਂ ਵੱਖ ਸਟੇਟਾਂ ਵਿੱਚੋਂ ਪਹੁੰਚੇ ਹੋਏ ਸਨ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੀ ਸਮੁੱਚੀ ਲੀਡਰਸ਼ਿੱਪ ਪਹੁੰਚੀ ਹੋਈ ਸੀ।
ਜਿੰਨਾਂ ਵਿੱਚ ਸੁਰਜੀਤ ਸਿੰਘ ਕੁਲਾਰ,ਬੂਟਾ ਸਿੰਘ ਖੜੌਦ,ਜੀਤ ਸਿੰਘ ਆਲੋਅਰਖ,ਰੁਪਿੰਦਰ ਸਿੰਘ ਬਾਠ,ਮੱਖਣ ਸਿੰਘ ਕਲੇਰ,ਜੋਗਾ ਸਿੰਘ,ਪਵਨ ਸਿੰਘ,ਲਖਵੀਰ ਸਿੰਘ ਕੰਗ,ਸੁਰਿੰਦਰ ਸਿੰਘ,ਰੇਸ਼ਮ ਸਿੰਘ ਵਰਜੀਨੀਆ ਤੇ ਦਲਵੀਰ ਸਿੰਘ ਚੀਮਾ ਤੇ ਹੋਰ ਮੈਂਬਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਈਸਟ ਕੋਸਟ ਕੁਆਰਡੀਨੇਸ਼ਨ ਦੇ ਹਿੰਮਤ ਸਿੰਘ ,ਹਰਜਿੰਦਰ ਸਿੰਘ, ਗੁਰਨਿੰਦਰ ਸਿੰਘ ਧਾਲੀਵਾਲ ਤੇ ਹੋਰ ਮੈਂਬਰ,ਸਿੱਖ ਫਾਰ ਜਸਟਿਸ ਦੇ ਡਾਕਟਰ ਬਖਸ਼ੀਸ਼ ਸਿੰਘ ਸੰਧੂ,ਬਿਕਰਮ ਜੀਤ ਸਿੰਘ,ਕੁਲਵਿੰਦਰ ਸਿੰਘ ਤੇਜੀ ਤੇ ਸਾਥੀ,ਸਿੱਖ ਯੂਥ ਆਫ ਅਮਰੀਕਾ ਦੇ ਸੰਤੌਖ ਸਿੰਘ, ਨਰਿੰਦਰ ਸਿੰਘ ਭਾਊ ਤੇ ਬਲਵਿੰਦਰ ਸਿੰਘ ਚੱਠਾ ਤੇ ਸਾਥੀ,ਅਮਰੈਕਿਨ ਸਿੱਖ ਕੌਂਸਲ ਦੇ ਹਰਕੀਰਤ ਸਿੰਘ ਸੰਧੂ,ਸਿੱਖ ਸੁਸਾਇਟੀ ਆਫ ਇੰਡੀਆਨਾ ਦੇ ਜਗਦੀਸ਼ ਸਿੰਘ ਤੇ ਸਾਥੀ,ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਗੁਰਦੁਆਰਾ ਗਰੀਨਵੁੱਡ ਇੰਡੀਆਨਾ ਦੀ ਕਮੇਟੀ ਮੈਂਬਰ ਜਸਦੀਪ ਸਿੰਘ, ਸਤਨਾਮ ਸਿੰਘ ਸੰਗਤਾਂ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਲੈ ਕੇ ਪਹੁੰਚੇ ਹੋਏ ਸਨ,ਸਿੱਖ ਰਿਲੀਜੀਅਸ ਸੁਸਾਇਟੀ ਪੈਲਾਟਾਇਨ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰ ਪਰਦੀਪ ਸਿੰਘ ਗਿੱਲ, ਇਰਵਿੰਨਪ੍ਰੀਤ ਸਿੰਘ,ਗੁਰਮੀਤ ਸਿੰਘ ਬੈਂਸ,ਜੈਰਾਮ ਸਿੰਘ ਕਾਹਲੋਂ ਤੇ ਹਰਜੀਤ ਸਿੰਘ ਗਿੱਲ ਤੇ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਸਨ।ਬਾਮਸੇਫ ਦੇ ਬੇਸੰਤ ਰਾਓ ਚੈਰੋਕੁੰਡਾ ਤੇ ਸਾਥੀ,ਔਰਗੇਨਾਈਜੈਸ਼ਨ ਫਾਰ ਮੀਨੌਆਰਟੀ ਆਫ ਇੰਡੀਆ,ਅਲਾਇੰਸ ਫਾਰ ਜਸਟਿਸ ਅਤੇ ਅਕਾਉਂਟਬਿਲਟੀ,ਅੰਬੇਦਕਰ ਐਸੋਸੀਏਸ਼ਨ ਆਫ ਨੌਰਥ ਅਮਰੀਕਾ,ਇੰਡੀਅਨ ਅਮਰੀਕਨ ਮੁਸਲਿਮ ਕੌਂਸਲ,ਸੈਵਰਲ ਕਸ਼ਮੀਰੀ ਔਰਗੇਨਾਈਜੈਸ਼ਨ ਤੇ ਰਾਜਾ ਯਕੂਬ ਤੇ ਮਿਸਟਰ ਰਾਠੌਰ ਤੇ ਯਾਸਿਨ ਜੋ ਕੇ ਕਸ਼ਮੀਰ ਦੀ ਅਜਾਦੀ ਵਾਸਤੇ ਸ਼ੰਘਰਸ਼ ਕਰ ਰਹੇ ਹਨ ਉਹ ਵੀ ਆਪਣੀ ਦੇ ਹੋਰ ਮੈਂਬਰ ਸਮੇਤ ਪਹੁੰਚੇ ਹੋਏ ਸਨ।ਹੋਰ ਸੰਸਥਾਵਾਂ ਦੀ ਲੀਡਰਸ਼ਿਪ ਮੈਂਬਰ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ।ਇਨਾਂ ਸਮੁੱਚੀਆਂ ਧਾਰਮਿਕ,ਿਸਆਸੀ,ਤੇ ਇੰਨਸਾਫ ਪਸੰਦ ਤੇ ਸੰਘਰਸ਼ ਸ਼ੀਲ ਜਥੇਬੰਦੀਆਂ ਨੇ ਸਾਂਝੇ ਰੂਪ ਇੱਕ ਸਾਂਝੀ ਅਵਾਜ ਬਣ ਕੇ ਆਰ ਐਸ ਐਸ ਦੇ ਮੋਹਨ ਭਗਵਤ ਤੇ ਅਦਿੱਤਿਆ ਯੋਗੀ ਨੂੰ ਮੂੰਹ ਤੋਤਵਾਂ ਜਵਾਬ ਦਿੱਤਾ।ਇਸ ਮੁਜਾਹਰੇ ਨੂੰ ਪੂਰੀ ਦੁਨੀਆਂ ਵਿੱਚ ਪੁਜਦਾ ਕਰਨ ਲਈ ਪੰਜਾਬੀ ਮੀਡੀਆ ਪਹੁੰਚਿਆ ਹੋਇਆ ਸੀ ਜਿੰਨਾਂ ਵਿੱਚ ਟੀਵੀ 84 ਦੇ ਅਮਰਵੀਰ ਸਿੰਘ,ਵੋਆਇਸ ਆਫ ਖਾਲਸਾ ਰੇਡੀਓ ਦੇ ਸੁਖਵਿੰਦਰ ਸਿੰਘ, ਜਤਿੰਦਰ ਸਿੰਘ ਬੇਦੀ ਹੈਲੋ ਐਨ ਆਰ ਆਈ,ਸਾਡੇ ਲੋਕ ਦੇ ਸਤਨਾਮ ਸਿੰਘ ਖਾਲਸਾ ਤੇ ਅੰਮ੍ਰਿਤਸਰ ਟਾਈਮਜ਼ ਦੇ ਮੱਖਣ ਸਿੰਘ ਕਲੇਰ ਵਿਸ਼ੇਸ਼ ਤੌਰਤੇ ਪਹੁੰਚੇ ਹੋਏ ਸਨ। ਇਸ ਮੁਜਾਹਰੇ ਵਿੱਚ ਪਹੁੰਚੀਆਂ ਹੋਈਆਂ ਸੰਗਤਾਂ ਲਈ ਲੰਗਰ ਅਤੇ ਚਾਹ ਦਾ ਪ੍ਰਬੰਧ ਵਿਸ਼ੇਸ਼ ਤੌਰ ਤੇ ਸਿੱਖ ਰਿਲੀਜੀਅਸ ਸੁਸਾਇਟੀ ਪੈਲਾਟਾਇਨ ਗੁਰਦੁਆਰਾ ਸਾਹਿਬ ਵਲੋਂ ਕੀਤਾ ਗਿਆ ਸੀ।ਪੈਲਾਟਾਇਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ੍ਰ ਪਰਦੀਪ ਸਿੰਘ ਗਿੱਲ ਨੇ ਇਸ ਮੁਜਾਹਰੇ ਵਿੱਚ ਪਹੁੰਚੀਆਂ ਸਮੁੱਚੀਆਂ ਸੰਸਥਾਵਾਂ ਤੇ ਇਸ ਵਿੱਚ ਪਹੁੰਚਣ ਵਾਲੇ ਹਰ ਸੱਜਣ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *