ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਦੀ ਅਚਾਨਕ ਹੋਈ ਮੌਤ ਤੇ ਅਮਰੀਕਾ ਦੀ ਜਥੇਬੰਦੀ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ss1

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਦੀ ਅਚਾਨਕ ਹੋਈ ਮੌਤ ਤੇ ਅਮਰੀਕਾ ਦੀ ਜਥੇਬੰਦੀ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਨਿਊਜਰਸੀ, 28 ਫ਼ਰਵਰੀ ( ਰਾਜ ਗੋਗਨਾ ) -ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਦੀ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਮੌਤ ਹੋ ਜਾਣ ਤੇ ਸੋਮਣੀ ਅਕਾਲੀ ਦਲ (ਅੰਮਿਤਸਰ ) ਅਮਰੀਕਾ ਦੀ ਸਮੁੱਚੀ ਜਥੇਬੰਦੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪਤਾ ਲੱਗਾ ਹੈ ਕਿ ਅਜੇ ਕੁਝ ਦਿਨ ਪਹਿਲਾਂ ਹੀ ਉਨਾਂ ਦੇ ਵੱਡੇ ਭਰਾ ਦੀ ਅਚਾਨਕ ਹੀ ਮੌਤ ਹੋ ਗਈ ਸੀ ਅਤੇ ਉਨਾਂ ਦੀ ਅੰਤਿਮ ਅਰਦਾਸ ਤੇ ਭੋਗ ਵੀ ਨਹੀਂ ਸੀ ਪਿਆ ਅਤੇ ਪਰਿਵਾਰ ਤੇ ਇਕ ਹੋਰ ਵੱਡਾ ਕਹਿਰ ਵਾਪਰ ਗਿਆ ।ਜਿਥੇ ਪਰਿਵਾਰ ਤੇ ਬਹੁਤ ਹੀ ਦੁੱਖ ਦਾ ਪਹਾੜ ਟੁੱਟਾ ਹੈ ਉਥੇ ਹੀ ਸਿੱਖ ਪੰਥ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਵੀ ਬਹੁਤ ਘਾਟਾ ਪਿਆ ਹੈ।ਸ੍ਰ ਸੁਰਜੀਤ ਸਿੰਘ ਕਾਲਾਬੂਲਾ ਜਿਹੇ ਨੇਕ ਇਨਸਾਨ ਬਹੁਤ ਹੀ ਘੱਟ ਕੌਮਾਂ ਵਿੱਚ ਪੈਦਾ ਹੁੰਦੇ ਹਨ।ਸ੍ਰ ਕਾਲਾਬੂਲਾ ਦਾ ਅਚਾਨਕ ਹੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਨਾਲ ਕਦੇ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੀ ਸਮੁੱਚੀ ਜਥੇਬੰਦੀ ਤੇ ਸਮੂਹ ਪੰਥਕ ਜਥੇਬੰਦੀਆਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਆਪਣੀ ਹਮਦਰਦੀ ਜਾਹਿਰ ਕਰਦੀਆਂ ਹਨ ਅਤੇ ਪਰਿਵਾਰ ਦੇ ਦੁੱਖ ਵਿੱਚ ਸ਼ਾਮਿਲ ਹਨ ।ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਵਲ ਬਖਸ਼ਣ।ਸ਼੍ਰੋਮਣੀ ਅਕਾਲੀਦਲ ਅੰਮ੍ਰਿਤਸਰ ਅਮਰੀਕਾ ਦੇ ਕਨਵੀਨਰ ਬੂਟਾ ਸਿੰਘ ਖੜੌਦ , ਪ੍ਰਧਾਨ ਸੁਰਜੀਤ ਸਿੰਘ ਕੁਲਾਰ,ਕੌਮੀ ਜਨਰਲ ਸਕੱਤਰ ਜੀਤ ਸਿੰਘ ਆਲੋਅਰਖ , ਰੁਪਿਦਰ ਸਿੰਘ ਬਾਠ, ਮੱਖਣ ਸਿੰਘ ਕਲੇਰ ,ਸਰਬਜੀਤ ਸਿੰਘ ਸਪੋਕਸਮੈਨ,ਲਖਵੀਰ ਸਿੰਘ ਕੰਗ,ਰੇਸ਼ਮ ਸਿੰਘ ਵਰਜੀਨੀਆ,ਤਰਸੇਮ ਸਿੰਘ , ਜੋਗਾ ਸਿੰਘ ਨਿਊਜਰਸੀ, ਅਮਨਦੀਪ ਸਿੰਘ ਨਿਊਯਾਰਕ,ਸੰਤ ਬਲਵੀਰ ਸਿੰਘ ,ਅਮਰਜੀਤ ਸਿੰਘ ,ਦਲਵੀਰ ਸਿੰਘ ,ਅਰਵਿੰਦਰ ਸਿੰਘ ਆਦਿਕ ਮੈਂਬਰਾਂ ਨੇ ਸਾਂਝੇ ਰੂਪ ਚ’ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।

Share Button

Leave a Reply

Your email address will not be published. Required fields are marked *