Thu. May 23rd, 2019

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਕੇ ਨੂੰ ਬਰਤਾਨੀਆਂ ਦੀ ਸਿਆਸੀ ਪਾਰਟੀ ਵਜੋਂ ਮਾਨਤਾ ਮਿਲੀ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਕੇ ਨੂੰ ਬਰਤਾਨੀਆਂ ਦੀ ਸਿਆਸੀ ਪਾਰਟੀ ਵਜੋਂ ਮਾਨਤਾ ਮਿਲੀ

27-24 (1)
ਫ਼ਰੀਦਕੋਟ/ਲੰਡਨ, 27 ਅਗਸਤ ( ਜਗਦੀਸ਼ ਕੁਮਾਰ ਬਾਂਬਾ) ਪਿਛਲੇਂ ਦਿਨੀਂ ਬਰਤਾਨਵੀ ਇਲੈਕਟੋਰਲ ਕਮਿਸ਼ਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਕੇ ਨੂੰ ਬਰਤਾਨੀਆਂ ਦੀ ਸਿਆਸੀ ਪਾਰਟੀ ਵਜੋਂ ਮਾਨਤਾ ਦੇ ਦਿੱਤੀ ਗਈ ਹੈ। ਇਲੈਕਟੋਰਲ ਕਮਿਸ਼ਨ ਵਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਕੇ ਦੇ ਲੀਡਰ ਸਰਬਜੀਤ ਸਿੰਘ ਦੇ ਨਾਮ ਜਾਰੀ ਕੀਤੇ ਗਏ। ਇਕ ਖਤ ਵਿਚ ਦੱਸਿਆਂ ਗਿਆ ਹੈ ਕਿ ਉਨਾਂ ਦੀ ਪਾਰਟੀ ਨੂੰ ਯੂ.ਕੇ ਵਿਚ ਸਿਆਸੀ ਪਾਰਟੀ ਵਜੋਂ ਰਜਿਸਟਰ ਕੀਤੇ ਜਾਣ ਦੀ ਦਰਖਾਸਤ ਮਨਜੂਰ ਕਰ ਲਈ ਗਈ ਹੈ,ਜਿਸ ਦੇ ਤਹਿਤ ਇਹ ਪਾਰਟੀ 6 ਮਈ 2016 ਤੋ ਯੂ.ਕੇ ਦੀ ਸਿਆਸੀ ਪਾਰਟੀ ਬਣ ਗਈ ਹੈ। ਇਸ ਸਬੰਧੀ ਪਾਰਟੀ ਦੇ ਚੋਣ ਨਿਸ਼ਾਨ ਨੂੰ ਵੀ ਮਾਨਤਾ ਦੇ ਦਿੱਤੀ ਗਈ ਹੈ।

Leave a Reply

Your email address will not be published. Required fields are marked *

%d bloggers like this: