ਸ਼੍ਰੀ ਰਾਧੇ ਰਾਧੇ ਕ੍ਰਿਸ਼ਨ ਸੇਵਾ ਸੰਘ ਮਾਨਸਾ ਵੱਲੋ ਤੀਸਰਾ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ

ss1

ਸ਼੍ਰੀ ਰਾਧੇ ਰਾਧੇ ਕ੍ਰਿਸ਼ਨ ਸੇਵਾ ਸੰਘ ਮਾਨਸਾ ਵੱਲੋ ਤੀਸਰਾ ਵਿਸ਼ਾਲ ਭਗਵਤੀ ਜਾਗਰਣ  ਕਰਵਾਇਆ

loi-2

ਮਾਨਸਾ [ਜੋਨੀ ਜਿੰਦਲ] ਸ਼੍ਰੀ ਰਾਧੇ ਰਾਧੇ ਕ੍ਰਿਸ਼ਨ ਸੇਵਾ ਸੰਘ ਮਾਨਸਾ ਵੱਲੋ ਤੀਸਰਾ ਵਿਸ਼ਾਲ ਭਗਵਤੀ ਜਾਗਰਣ ਲੱਲੂਆਣਾ ਰੋਡ ਵਿਖੇ ਕਰਵਾਇਆ ਇਸ ਜਾਗਰਣ ਦੀ ਸ਼ੁਰੂਆਤ ਜੈ ਮਾਂ ਵੈਸ਼ਨੋ ਸੰਕੀਰਤਨ ਮੰਡਲ ਮਾਨਸਾ ਵੱਲੋ ਕੀਤੀ ਗਈ ।ਇਸ ਮੋਕੇ ਜੌਤੀ ਪਚੰਡ ਦੀ ਰਸਮ ਸ੍ਰੀ ਮੰਗਤ ਰਾਏ ਬਾਂਸਲ ਸਾਬਕਾ ਵਿਧਾਇਕ ,ਬੁਢਲਾਡਾ ਵੱਲੋ ਕੀਤੀ ਗਈ ਤੇ ਗਣੇਸ ਪੂਜਨ ਸ਼੍ਰੀ ਜਗਦੀਸ਼ ਰਾਏ ਟੈਣੀ , ਸ੍ਰੀ ਸ਼ਿਵ ਪੁੂਜਨ ਰਾਜੂ ਗਰਗ ਸ਼ਿਵ ਭੋਲੇ ਉੱਭਾ ਪੈਦਲ ਕਾਂਵੜ ਸੰਘ , ਸ੍ਰੀ ਹਨੂੰਮਾਨ ਪੁੂਜਨ ਗੁਰਦੀਪ ਸਿੰਘ ਸੇਖੋ ਐਮ.ਸੀ ,ਸ੍ਰੀ ਦੁਰਗਾ ਪੂਜਨ ਸ਼ੁਭਮ ਬਾਂਸਲ ਪ੍ਰਧਾਂਨ ਯੁਵਾ ਮੋਰਚਾ ,ਭਾਰਤੀ ਜਨਤਾ ਪਾਰਟੀ , ਸ੍ਰੀ ਭੈਰੋ ਪੂਜਨ ਡਾ: ਚਿਮਨ ਲਾਲ ਗਰਗ , ਸਾਂਈ ਪੂਜਨ ਹਰਪਾਲ ਸਿੰਘ ਪਾਲੀ ਸਾਬਕਾ ਐਮ.ਸੀ , ਨਵ ਗ੍ਰਹਿ ਪੂਜਨ ਰਾਮ ਅਵਤਾਰ ਸ਼ਰਮਾ ਪ੍ਰਧਾਨ ਅਤੇ ਮੈਬਰ ਸਾਹਿਬਾਨ ਵੱਲੋ ਕੀਤੀ ਗਈ ਇਸ ਮੋਕੇ ਸੰਘ ਦੇ ਪ੍ਰਧਾਨ ਰਾਮ ਅਵਤਾਰ ਸਰਮਾ ਤੇ ਸਰਪ੍ਰਸਤ ਸੰਜੀਵ ਕੁਮਾਰ ਗੋਇਲ ਨੇ ਆਏ ਹੋਏ ਮਹਿਮਾਨਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਇਸ ਮੋਕੇ ਵਿਸੇਸ ਤੋਰ ਤੇ ਪਹੁੰਚੇ ਟੀ.ਵੀ ਕਲਾਕਾਰ ਗਗਨ ਸੁਫੀ ਗਿਦੜਬਾਹਾ ਅਤੇ ਬਬਲੀ ਬਾਵਾ ਪਟਿਆਲਾ ਨੇ ਨਵੀਆ ਭੇਟਾ ਗਾ ਕੇ ਭਗਤਾ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ । ਸਿਕੰਦਰ ਬੰਬ ਐਡ ਪਾਰਟੀ ਵੱਲੋ ਸੁੰਦਰ ਸੁੰਦਰ ਝਾਕੀਆ ਦਿਖਾਈਆ ਗਈਆ ਇਸ ਮੋਕੇ ਸਾਰੀ ਰਾਤ ਮਾਤਾ ਦਾ ਅਤੁੱਟ ਭੰਡਾਰਾ ਚਲਦਾ ਰਿਹਾ ।ਇਸ ਮੋਕੇ ਪ੍ਰਧਾਨ ਰਾਮ ਅਵਤਾਰ ਸ਼ਰਮਾ ,ਉਪ ਪ੍ਰਧਾਨ ਸੋਰਵ ਕੁਮਾਰ ,ਸੈਕਟਰੀ ਬੰਟੀ ,ਖਚਾਨਚੀ ਅੰਗਰੇਜ ਅਲੀ ਬੱਬੂ ,ਸਟੋਰ ਕੀਪਰ ਪ੍ਰਿਸ ਗਰਗ ,ਸਰਪ੍ਰਸਤ ਸੰਜੀਵ ਕੁਮਾਰ ਗੋਇਲ ਤੇ ਕ੍ਰਿਸਨ ਵਰਮਾ ਵੀ ਹਾਜਰ ਸਨ ।

Share Button

Leave a Reply

Your email address will not be published. Required fields are marked *