ਸ਼੍ਰੀ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਸਤਿਗੁਰੂ ਗਊਆਂ ਵਾਲਿਆਂ ਦਾ ਨਿਰਵਾਣ ਦਿਵਸ ਸਮਾਗਮ 29 ਤੋਂ ਸ਼ੁਰੂ

ss1

ਸ਼੍ਰੀ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਸਤਿਗੁਰੂ ਗਊਆਂ ਵਾਲਿਆਂ ਦਾ ਨਿਰਵਾਣ ਦਿਵਸ ਸਮਾਗਮ 29 ਤੋਂ ਸ਼ੁਰੂ

ਗੜ੍ਹਸ਼ੰਕਰ, 26 ਅਪ੍ਰੈਲ (ਅਸ਼ਵਨੀ ਸ਼ਰਮਾ)- ਇਥੋ ਸ਼੍ਰੀ ਅਨੰਦਪੁਰ ਸਾਹਿਬ ਰੋੜ ਤੇ ਪੈਦੇ ਸ਼੍ਰੀ ਬ੍ਰਹਮ ਸਰੂਪ ਧਾਮ ਪੋਜੇਵਾਲ (ਨਵਾਂਸ਼ਹਿਰ) ਵਿਖੇ ਮਹਾਰਾਜ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਤੀਜੇ ਗੱਦੀਨਸ਼ੀਨ ਸਤਿਗੁਰੂ ਬ੍ਰਹਮਾ ਨੰਦ ਜੀ ਮਹਾਰਾਜ ਭੂਰੀਵਾਲੇ(ਗਊਆਂ ਵਾਲਿਆਂ) ਦੇ 15 ਵਾਂ ਨਿਰਵਾਣ ਦਿਵਸ ਸਮਾਗਮ ਵਰਤਮਾਨ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ਼੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਸ਼ਰਧਾ ਭਾਵ ਨਾਲ ਮਨਾਉਣ ਲਈ ਇਕ ਮਹੀਨੇ ਤੋਂ ਆਰੰਭੀਆਂ ਤਿਆਰੀਆਂ ਜੋਰ ਸ਼ੋਰ ਨਾਲ ਚਲ ਰਹੀਆਂ ਹਨ।ਤਿੰਨ ਰੋਜ਼ਾ ਸੰਤ ਸਮਾਗਮ ਦੀ ਸਫਲਤਾ ਲਈ ਵੱਖ ਵੱਖ ਪਿੰਡਾਂ ਤੋਂ ਸੰਗਤਾਂ ਸੇਵਾ ਕਾਰਜ਼ਾਂ ਵਿੱਚ ਜੁਟੀਆਂ ਹੋਈਆਂ ਹਨ। ਸੰਤ ਸਮਾਗਮ ਦੀ ਜਾਣਕਾਰੀ ਦਿੰਦਿਆਂ ਭੂਰੀਵਾਲੇ ਟਰੱਸਟ ਦੇ ਪ੍ਰਧਾਨ ਪ੍ਰੋ ਮਿੰਦਰ ਸਿੰਘ ਬਾਗੀ ਪੈਰੋਕਾਰਾਂ ਨੇ ਦੱਸਿਆ ਕਿ 29 ਅ੍ਰਪੈਲ ਨੂੰ ਧਾਮ ਪੋਜੇਵਾਲ ਵਿਖੇ ਵੇਦਾਂਤ ਅਚਾਰੀਆ ਸਵਾਮੀ ਸ਼੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ‘ਜਗਤਗੁਰੂ ਅਚਾਰੀਆ ਬਾਬਾ ਗਰੀਬਦਾਸ ਰਚਿਤ ਬਾਣੀ’ ਦੇ ਆਖੰਡ ਪਾਠ ਆਰੰਭ ਹੋਣਗੇ।30 ਅਪ੍ਰੈਲ ਨੂੰ ਮੱਧ ਦੀ ਬਾਣੀ ਦੇ ਭੋਗ ਪਾਉਣ ਉਪਰੰਤ ਮਹਾਰਾਜ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਚੇਰੀਟੇਬਲ ਟਰੱਸਟ ਟੱਪਰੀਆਂ ਖੁਰਦ ਦੇ ਸਹਿਯੋਗ ਨਾਲ ਬਲੱਡ ਬੈਂਕ ਪੀ.ਜੀ.ਆਈ ਚੰਡੀਗੜ੍ਹ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਖੂਨਦਾਨ ਕੈਂਪ ਲਗਾਇਆ ਜਾਵੇਗਾ। ਇਸੇ ਦਿਨ ਹੋਮਿਓਪੈਥੀ ਤੇ ਆਯੂਰਵੈਦ ਦਾ ਵਿਸ਼ਾਲ ਮੈਗਾ ਕੈਂਪ ਵੀ ਲਗਾਇਆ ਜਾਵੇਗਾ। ਮਾਹਿਰ ਡਾਕਟਰਾਂ ਵਲੋਂ ਚੈਕਅੱਪ ਉਪਰੰਤ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। 1 ਮਈ ਸੰਤ ਸਮਾਗਮ ਦੀ ਸਮਾਪਤੀ ਮੌਕੇ ਅਚਾਰੀਆ ਜੀ ਆਖੰਡ ਪਾਠਾਂ ਦੇ ਭੋਗ ਪਾਉਣਗੇ। ਤੇ ਦੇਸ਼ ਵਿਦੇਸ਼ ਤੋਂ ਪੁੱਜੇ ਸਤਿਗੁਰਾਂ ਦੇ ਹੰਸ , ਸਮਾਜ ਸੇਵੀ, ਰਾਜਨੀਤਕ ਸ਼ਖਸ਼ੀਅਤਾਂ ਸਤਿਗੁਰੂ ਗਊਆਂ ਵਾਲਿਆਂ ਨੂੰ ਨਤਮਸਤਕ ਹੋ ਸ਼ਰਧਾ ਦੇ ਫੁੱਲ ਭੇਂਟ ਕਰਨਗੇ।ਟਰੱਸਟ ਪ੍ਰਧਾਨ ਪ੍ਰੋ ਬਾਗੀ ਨੇ ਦੱਸਿਆਂ ਕਿ ਸੰਤ ਸਮਾਗਮ ਦੇ ਤਿੰਨੋ ਦਿਨ ਸੰਧਿਆਂ ਆਰਤੀ ਉਪਰੰਤ ਅਚਾਰੀਆ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲੇ ਅਤੇ ਹੋਰ ਸੰਪਰਦਾਂਵਾਂ ਤੋਂ ਪੁੱਜੇ ਵਿਦਵਾਨ ਸੰਤ ਮਹਾਂਪੁਰਸ਼ ਸਤਿਸੰਗ ਦੇ ਜ਼ਰੀਏ ਸੰਗਤਾਂ ਨੂੰ ਪਰਮਾਤਮ ਮਾਰਗ ਨਾਲ ਜੁੜਣ ਦੀ ਪ੍ਰੇਰਣਾ ਕਰਨਗੇ।ਟਰੱਸਟ ਪ੍ਰਧਾਨ ਨੇ ਸਮੂਹ ਸੇਵਾਦਾਰਾਂ ਨੂੰ 28 ਅ੍ਰਪੈਲ ਨੂੰ ਹੀ ਧਾਮ ਪੋਜੇਵਾਲ ਵਿੱਚ ਪੁੱਜਣ ਦੀ ਅਪੀਲ ਕੀਤੀ।

Share Button

Leave a Reply

Your email address will not be published. Required fields are marked *