ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਸ਼ਹੀਦੀ ਪੰਦਰਵਾੜਾ ਜੋੜ ਮੇਲਾ ਆਰੰਭ

ss1

ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਸ਼ਹੀਦੀ ਪੰਦਰਵਾੜਾ ਜੋੜ ਮੇਲਾ ਆਰੰਭ

ਰੂਪਨਗਰ, 13 ਦਸੰਬਰ (ਪ੍ਰਿੰਸ): ਦਸ਼ਮ ਪਿਤਾ ਸ੍ਰੀ ਗੁਰੂ ਗੰਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਅਤੇ ਚਾਰ ਸਾਹਿਬ ਜਾਂਦੀਆਂ, ਮਾਤਾ ਗੁਜਰੀ ਤੇ ਸ਼ਹੀਦ ਸਿੰਘਾਂ ਦੀ ਯਾਦ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਮਨਾਏ ਜਾਂਦੇ ਸ਼ਹੀਦੀ ਪੰਦਰਵਾੜੇ ਸਲਾਨਾ ਜੋੜ ਮੇਲੇ ਦੀ ਸ਼ੁਰੂਆਤ ਗੁਰੂਦੁਆਰਾ ਸ੫ੀ ਪਰਿਵਾਰ ਵਿਛੋੜਾ ਸਾਹਿਬ ਤੋਂ ਚਾਰ ਆਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਨਾਲ ਹੋਈ। ਇਨ੍ਹਾਂ ਵਿੱਚ ਪਹਿਲਾ ਆਖੰਡ ਪਾਠ ਸੰਤ ਖੁਸ਼ਹਾਲ ਸਿੰਘ ਅਤੇ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆਂ ਵੱਲੋਂ ਦੀਵਾਨ ਹਾਲ ‘ਚ ਸ਼ੁਰੂ ਕਰਵਾਇਆ ਗਿਆ, ਦੂਜਾ ਆਖੰਡ ਪਾਠ ਸਾਹਿਬ ਸੋਹਣ ਸਿੰਘ ਨੰਗਲ ਸਰਸਾ ਦੇ ਪਰਿਵਾਰ ਵੱਲੋਂ , ਤੀਜਾ ਆਖੰਡ ਪਾਠ ਸ਼ਿਵ ਸਿੰਘ ਅਵਾਨਕੋਟ ਅਤੇ ਚੌਥਾ ਸੁਰਿੰਦਰ ਸਿੰਘ ਨੂੰਹੋਂ ਵੱਲੋਂ ਰਖਵਾਇਆ ਗਿਆ। ਆਖੰਡ ਪਾਠ ਸਾਹਿਬ ਦੀ ਆਰੰਭਤਾ ਸਮੇਂ ਤਖਤ ਸ਼੫ੀ ਕੇਸਗੜ੍ਹ ਸਾਹਿਬ ਦੇ ਹੈੱਡ ਗਰੰਥੀ ਪੋਲਾ ਸਿੰਘ, ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਭਾਈ ਸਰਬਜੀਤ ਸਿੰਘ, ਭਾਈ ਹਰਜੀਤ ਸਿੰਘ , ਭਾਈ ਸੁਰਿੰਦਰ ਸਿਘ ਅਤੇ ਗੁਰੂਦੁਆਰਾ ਸ਼੫ੀ ਪਰਿਵਾਰ ਵਿਛੋੜਾ ਸਾਹਿਬ ਦੇ ਮੈਨੇਜਰ ਕਰਮਜੀਤ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਗੁਰਿੰਦਰ ਸਿੰਘ ਗੋਗੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *